ਨੈਸ਼ਨਲ ਡੈਸਕ- ਇਕ ਪਤਨੀ ਵਲੋਂ ਪਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 6 ਲੱਖ ਦਾ ਹਾਰ ਨਾ ਦਿਵਾਉਣ 'ਤੇ ਨਾਰਾਜ਼ ਪਤਨੀ ਨੇ ਪਤੀ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਮਾਮਲਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਹੈ, ਜਿੱਥੇ ਪਤੀ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਮਾਫ਼ੀਆ ਅਤੀਕ ਅਹਿਮਦ ਦੇ ਨਾਂ ਤੋਂ ਧਮਕੀ ਦਿੰਦੀ ਹੈ ਅਤੇ ਇਸ ਵਿਚ 6 ਲੱਖ ਦੇ ਹਾਰ ਦੀ ਡਿਮਾਂਡ ਪੂਰੀ ਨਾ ਹੋਣ ਕਾਰਨ ਦਬੰਗ ਪਤਨੀ ਨੇ ਕੁੱਟਮਾਰ ਕੀਤੀ ਅਤੇ ਉਸ ਦਾ ਹੱਥ ਤੋੜ ਦਿੱਤਾ। ਜਾਣਕਾਰੀ ਅਨੁਸਾਰ ਕੋਤਵਾਲੀ ਨਗਰ ਖੇਤਰ ਦੇ ਭੁਜਪੁਰਾ ਠਾਕੁਰ ਵਾਲੀ ਗਲੀ 'ਚ ਕਿਰਾਏ ਦੇ ਮਕਾਨ 'ਚ ਰਹਿਣ ਵਾਲੇ ਪੀੜਤ ਵਾਜ਼ਿਦ ਖਾਨ ਨੇ ਦੱਸਿਆ ਕਿ 17 ਜੁਲਾਈ 2022 ਨੂੰ ਬੁਲੰਦਸ਼ਹਿਰ ਜ਼ਿਲ੍ਹੇ ਦੇ ਥਾਣਾ ਡਿਬਾਈ ਖੇਤਰ ਵਾਸੀ ਇਕਰਾ ਨਾਲ ਨਿਕਾਹ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਇਕ ਪੁੱਤ ਨੂੰ ਵੀ ਜਨਮ ਦਿੱਤਾ।
ਇਹ ਵੀ ਪੜ੍ਹੋ : ਮਾਂ ਨੇ ਗੋਆ ਲਿਜਾ ਕੇ 4 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ, ਵਜ੍ਹਾ ਕਰੇਗੀ ਹੈਰਾਨ
ਵਾਜ਼ਿਦ ਦਾ ਦੋਸ਼ ਹੈ ਕਿ ਨਿਕਾਹ ਦੇ ਬਾਅਦ ਤੋਂ ਹੀ ਉਸ ਦੀ ਪਤਨੀ ਇਕਰਾ ਬਹੁਤ ਡਿਮਾਂਡ ਕਰਦੀ ਸੀ ਅਤੇ ਪੂਰੀ ਨਾ ਹੋਣ 'ਤੇ ਲੜਾਈ ਅਤੇ ਕੁੱਟਮਾਰ ਕਰਦੀ ਸੀ। ਇੰਨਾ ਨਹੀਂ ਇਕਰਾ ਦੇ ਘਰਵਾਲਿਆਂ ਨੇ ਅਤੀਕ ਅਹਿਮਦ ਦਾ ਨਾਂ ਲੈ ਕੇ ਵਾਜ਼ਿਦ ਨੂੰ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਇਕਰਾ ਨੂੰ 6 ਲੱਖ ਦਾ ਹਾਰ ਦਿਵਾ ਦਿਓ ਜਾਂ ਫਿਰ 6 ਲੱਖ ਅਕਾਊਂਟ 'ਚ ਪਾ ਦਿਓ। ਜਦੋਂ ਵਾਜ਼ਿਦ ਨੇ ਪਤਨੀ ਦੀ ਹਾਰ ਦੀ ਡਿਮਾਂਡ ਪੂਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਪਤਨੀ ਇਕਰਾ ਆਪਣਾ ਆਪਾ ਗੁਆ ਬੈਠੀ ਅਤੇ ਉਸ ਦੇ ਉੱਪਰ ਵੇਲਣੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਵਾਜ਼ਿਦ ਦਾ ਹੱਥ ਟੁੱਟ ਗਿਆ। ਪੀੜਤ ਵਾਜ਼ਿਦ ਨੇ ਦੱਸਿਆ ਕਿ ਪਤਨੀ ਨੇ ਸਿਰਹਾਣਾ ਮੂੰਹ 'ਤੇ ਰੱਖ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਪੂਰੇ ਮਮਲੇ 'ਚ ਸੀ.ਓ. ਅਭੇ ਪਾਂਡੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮ ਮੰਦਰ ਲਈ ਸ਼ੈੱਫ ਵਿਸ਼ਨੂੰ ਬਣਾਉਣਗੇ 7000 ਕਿਲੋ 'ਹਲਵਾ', ਕਰੇਨ ਨਾਲ ਚੁੱਕੀ ਜਾਵੇਗੀ ਕੜਾਹੀ
NEXT STORY