ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ’ਚ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਹਥਗਾਮ ਥਾਣਾ ਖੇਤਰ ਦੀ ਇਕ ਜਨਾਨੀ ਨੂੰ ਉਸ ਦੇ ਪਤੀ ਨੇ ਸਾਊਦੀ ਅਰਬ ਤੋਂ ਫੋਨ ’ਤੇ ਤਿੰਨ ਤਲਾਕ ਦੇ ਦਿੱਤਾ। ਪੁਲਸ ਨੇ ਇਸ ਸਿਲਸਿਲੇ ’ਚ ਮੰਗਲਵਾਰ ਨੂੰ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਜ ਸ਼ਿਕਾਇਤ ਦੇ ਆਧਾਰ ’ਤੇ ਹਥਗਾਮ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਚ.ਐੱਚ.ਓ.) ਏ.ਕੇ. ਗੌਤਮ ਨੇ ਬੁੱਧਵਾਰ ਨੂੰ ਦੱਸਿਆ ਕਿ ਹਥਗਾਮ ਥਾਣਾ ਖੇਤਰ ਦੇ ਚੱਕ ਔਹਦਪੁਰ ਪਿੰਡ ਦੇ ਰਹਿਣ ਵਾਲੇ ਮੁਹੰਮਦ ਗੌਂਤੀ ਵਾਸੀ ਤਸਬੁੱਲ ਨਾਲ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਅਨੁਸਾਰ ਨਿਕਾਹ ਦੇ ਬਾਅਦ ਤੋਂ ਪਤੀ, ਸਹੁਰੇ ਮਕਬੂਲ ਹਸਨ, ਸੱਸ ਕੈਸਰ ਜਹਾਂ, ਦਿਓਰ ਤਕਰੀਰੂਲ, ਤਹਿਜੀਬਉਲ, ਜੇਠ ਏਨੁਲ, ਨਨਾਣ ਅਲਫਸਾ, ਨਨਾਣ ਨੇਸੀ ਸੰਤੁਸ਼ਟ ਨਹੀਂ ਸਨ, ਇਸ ਲਈ ਪੀੜਤ ਜਨਾਨੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਤੰਗ ਕਰਦੇ ਸਨ। ਉਨ੍ਹਾਂ ਦੱਸਿਆ ਕਿ ਰਜੀਆ ਬਾਨੋ ਦਾ ਸ਼ੌਹਰ ਤਸਬੁੱਲ ਸਾਊਦੀ ਅਰਬ ’ਚ ਨੌਕਰੀ ਕਰਦਾ ਰਿਹਾ ਹੈ। ਸ਼ਿਕਾਇਤ ਅਨੁਸਾਰ ਉਸ ਨੇ ਸੋਮਵਾਰ ਨੂੰ ਸਾਊਦੀ ਅਰਬ ਤੋਂ ਫੋਨ ’ਤੇ ਰਜੀਆ ਬਾਨੋ ਨੂੰ ਤਿੰਨ ਵਾਰ ਤਲਾਕ ਬੋਲ ਦਿੱਤਾ। ਇਸ ਮਸਲੇ ’ਚ ਮੰਗਲਵਾਰ ਨੂੰ 9 ਸਹੁਰੇ ਪਰਿਵਾਰ ਦੇ ਲੋਕਾਂ ਵਿਰੁੱਧ ਸੰਬੰਧਤ ਧਾਰਾਵਾਂ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਗੁਜਰਾਤ ਵਿਚ ‘ਤਾਲਿਬਾਨ’: ਜਨਾਨੀ ਨੂੰ ਸ਼ਰੇਆਮ ਡੰਡਿਆਂ ਨਾਲ ਕੁੱਟਿਆ, ਸੜਕ ’ਤੇ ਘਸੀਟਿਆ
NEXT STORY