ਚੰਡੀਗੜ੍ਹ—ਹਰਿਆਣਾ 'ਚ ਇੱਕ ਔਰਤ ਕੋਲ ਚੌਥੀ ਵਾਰ ਬੇਟੀ ਪੈਦਾ ਹੋਣ 'ਤੇ ਉਸ ਦੇ ਪਤੀ ਨੇ ਤਿੰਨ ਤਲਾਕ ਦੇ ਦਿੱਤਾ ਹੈ। ਪੀੜਤ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਨੇ ਕੁੱਟ ਮਾਰ ਵੀ ਕੀਤੀ ਅਤੇ ਜਬਰਦਸਤੀ ਜਬਰ ਜ਼ਨਾਹ ਵੀ ਕੀਤਾ ਹੈ। ਇਸ ਤੋਂ ਇਲਾਵਾ ਪਤੀ ਦੇ ਵੱਡੇ ਭਰਾ 'ਤੇ ਛੇੜਛਾੜ ਦਾ ਦੋਸ਼ ਲਗਾਇਆ। ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਸਹੁਰਾ ਪਰਿਵਾਰ ਦੇ 8 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੂਰਾ ਮਾਮਲਾ—
ਦਰਅਸਲ ਹਰਿਆਣਾ ਦੇ ਬਾਪਾ ਨਿਵਾਸੀ ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਹੈ ਕਿ 24 ਮਾਰਚ 2013 ਨੂੰ ਉਸ ਦਾ ਵਿਆਹ ਮਹਿਬੂਬ ਪੁੱਤਰ ਅਲੀ ਹਸਨ ਨਿਵਾਸੀ ਬਰੌਲੀ ਮਾਜਰਾ (ਜ਼ਿਲਾ ਯੁਮਨਾਨਗਰ) ਨਾਲ ਮੁਸਲਿਮ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਵਿਆਹ 'ਚ ਉਸ ਦੇ ਪਰਿਵਾਰ ਨੇ ਲਗਭਗ 12 ਲੱਖ ਰੁਪਏ ਖਰਚ ਕੀਤੇ ਸਨ। ਵਿਆਹ 'ਚ ਪਰਿਵਾਰ ਦੇ ਲੋਕਾਂ ਨੇ ਬਾਈਕ ਤੋਂ ਇਲਾਵਾ ਹੋਰ ਸਮਾਨ ਵੀ ਦਾਜ 'ਚ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਉਸ ਕੋਲ 3 ਬੇਟੀਆਂ ਪੈਦਾ ਹੋਣ 'ਤੇ ਸਹੁਰਾ ਪਰਿਵਾਰ ਦੇ ਲੋਕਾਂ ਨੇ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਕੋਲ ਚੌਥੀ ਬੇਟੀ ਪੈਦਾ ਹੋਣ ਵਾਲੀ ਸੀ ਤਾਂ ਉਸ ਦੇ ਪਤੀ ਮਹਿਬੂਬ ਨੇ ਕਿਹਾ ਕਿ ਜੇਕਰ ਚੌਥੀ ਵੀ ਬੇਟੀ ਪੈਦਾ ਹੋਈ ਤਾਂ ਉਸ ਨੂੰ ਤਲਾਕ ਦੇ ਦੇਵੇਗਾ।
ਇਸ ਤੋਂ ਬਾਅਦ ਪੀੜਤਾ ਦਾ ਪਤੀ ਉਸ ਨੂੰ ਪੇਕੇ ਪਿੰਡ ਬਾਪਾ ਛੱਡ ਗਿਆ। ਜਦੋਂ ਪੇਕੇ ਘਰ 'ਚ ਪੀੜਤਾ ਕੋਲ ਚੌਥੀ ਬੇਟੀ ਪੈਦਾ ਹੋਈ ਤਾਂ ਉਸ ਦਾ ਪਤੀ ਮਹਿਬੂਬ ਪੇਕੇ ਪਿੰਡ ਆਇਆ ਅਤੇ ਉਸ ਨੇ ਕਿਹਾ ਕਿ ਉਹ ਪੰਜਾਬ 'ਚ ਵਿਆਹ ਕਰਵਾ ਰਿਹਾ ਹੈ ਅਤੇ ਉਸ ਨੂੰ (ਪੀੜਤਾ) ਨੂੰ ਤਲਾਕ ਦੇ ਰਿਹਾ ਹੈ। ਪੀੜਤ ਔਰਤ ਨੇ ਆਪਣੇ ਪਤੀ 'ਤੇ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ ਵੱਲੋਂ ਬੇਟੇ ਨਾ ਹੋਣ 'ਤੇ ਤਿੰਨ ਵਾਰ ਤਲਾਕ ਬੋਲ ਕੇ ਛੱਡ ਗਿਆ। ਰਾਦੌਰ ਥਾਣਾ ਮੁਖੀ ਨੇ ਦੱਸਿਆ ਹੈ ਕਿ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਅਨੋਖੀ ਪਹਿਲ : ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਰਪੰਚ ਨੇ ਕਰਵਾਈ ਹਵਾਈ ਸੈਰ
NEXT STORY