ਆਗਰਾ— ਇੱਥੇ ਪਤੀ-ਪਤਨੀ ਦਰਮਿਆਨ ਵਿਦੇਸ਼ੀ ਲੜਕੀ ਦੇ ਆਉਣ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਪੀੜਤ ਔਰਤ ਨੇ ਦੋਸ਼ ਲਗਾਇਆ ਹੈ ਕਿ ਮੇਰੇ ਪਤੀ ਦਾ ਵਿਦੇਸ਼ੀ ਲੜਕੀ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਹੈ। ਜਿਸ ਕਾਰਨ ਮੇਰਾ ਘਰ ਬਰਬਾਦ ਹੋ ਰਿਹਾ ਹੈ। ਥਾਣਾ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਪੀੜਤਾ ਨੇ ਆਗਰਾ ਦੇ ਐੱਸ.ਐੱਸ.ਪੀ. ਅਤੇ ਡੀ.ਐੱਮ. ਤੋਂ ਵੀ ਨਿਆਂ ਦੀ ਗੁਹਾਰ ਲਗਾਈ ਹੈ। ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਨੂੰ ਨਿਆਂ ਨਹੀਂ ਮਿਲਿਆ ਤਾਂ ਖੁਦਕੁਸ਼ੀ ਕਰ ਲਵਾਂਗੀ।
ਟਵੀਟ ਰਾਹੀਂ ਪੀ.ਐੱਮ.-ਸੀ.ਐੱਮ. ਤੋਂ ਮੰਗੀ ਮਦਦ
ਪੀੜਤਾ ਨੇ ਤੰਗ ਆ ਕੇ ਪੀ.ਐੱਮ., ਸੀ.ਐੱਮ. ਵਿਦੇਸ਼ ਮੰਤਰੀ, ਤਜਾਕਿਸਤਾਨ ਦੀ ਅੰਬੈਸੀ ਨੂੰ ਟਵੀਟ ਕਰ ਕੇ ਮਦਦ ਮੰਗੀ ਹੈ। ਔਰਤ ਨੇ ਦੋਸ਼ ਲਗਾਇਆ ਹੈ ਕਿ ਪਤੀ, ਵਿਦੇਸ਼ੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ। ਪਤੀ ਨੇ ਲੜਕੀ ਦੇ ਚੱਕਰ 'ਚ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਵੀ ਬੰਦ ਕਰ ਦਿੱਤਾ ਹੈ। ਔਰਤ ਨੇ ਟਵੀਟ 'ਚ ਲਿਖਿਆ ਹੈ ਕਿ ਭੁੱਖ ਅਤੇ ਪਿਆਸ ਨਾਲ ਮੈਂ ਬੱਚਿਆਂ ਨੂੰ ਮਰਦਾ ਨਹੀਂ ਦੇਖ ਸਕਦੀ। ਕਾਨੂੰਨ ਮੈਨੂੰ ਨਿਆਂ ਨਹੀਂ ਦਿਵਾ ਸਕਿਆ ਤਾਂ ਮੈਂ ਦੇਹ ਵਪਾਰ ਜਾਂ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਵਾਂਗੀ।
ਲੜਕੀ ਕਾਰਨ ਟੁੱਟ ਰਿਹਾ ਹੈ ਮੇਰਾ ਘਰ- ਪੀੜਤਾ
ਪੀੜਤਾ ਪ੍ਰੀਤੀ ਸਿੰਘ ਨੇ ਦੱਸਿਆ ਕਿ ਇਕ ਵਿਦੇਸ਼ੀ ਲੜਕੀ ਕਾਰਨ ਮੇਰਾ ਘਰ ਟੁੱਟ ਗਿਆ ਹੈ। ਲੜਕੀ ਦਾ ਨਾਂ ਨੀਲੂਕਰ ਹੈ, ਜੋ ਕਿ ਕਜਾਕਿਸਤਾਨ ਦੀ ਰਹਿਣ ਵਾਲੀ ਹੈ। ਨੀਲੂਕਰ ਆਗਰਾ ਦੇ ਕੇਂਦਰੀ ਹਿੰਦੀ ਸੰਸਥਾ 'ਚ ਪੜ੍ਹਦੀ ਹੈ। ਉਹ ਮੇਰੇ ਪਤੀ ਅਰਜੁਨ ਜੋ ਕਿ ਇਕ ਰੈਸਟੋਰੈਂਟ ਚਲਾਉਂਦੇ ਹਨ ਨਾਲ ਗੋਆ, ਦਿੱਲੀ, ਮਥੁਰਾ ਘੁੰਮਦੀ ਰਹਿੰਦੀ ਹੈ। ਮੇਰੇ ਪਤੀ ਨੇ ਉਸ ਕਾਰਨ ਮੇਰੀ ਕੁੱਟਮਾਰ ਵੀ ਕੀਤੀ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਪੁਲਸ ਕਹਿੰਦੀ ਹੈ ਕਿ ਵਿਦੇਸ਼ੀ ਲੜਕੀ 'ਤੇ ਅਸੀਂ ਕੁਝ ਨਹੀਂ ਕਰ ਸਕਦੇ।
ਕਾਊਂਸਲਿੰਗ ਰਾਹੀਂ ਸੁਲਝਾਇਆ ਜਾ ਰਿਹਾ ਹੈ ਮਾਮਲਾ- ਡੀ.ਐੱਮ.
ਜ਼ਿਲਾ ਅਧਿਕਾਰੀ ਆਗਰਾ ਗੌਰਵ ਦਿਆਲ ਨੇ ਦੱਸਿਆ ਕਿ ਇਸ ਮਾਮਲੇ 'ਚ ਭਾਰਤੀ ਔਰਤ ਨੇ ਆਪਣੇ ਪਤੀ ਦੇ ਖਿਲਾਫ ਥਾਣਾ ਮਲਪੁਰਾ 'ਚ ਮੁਕੱਦਮਾ ਦਰਜ ਕਰਵਾਇਆ ਹੈ। ਪ੍ਰੇਮ-ਪ੍ਰਸੰਗ ਦੇ ਇਸ ਮਾਮਲੇ ਨੂੰ ਕਾਊਂਸਲਿੰਗ ਰਾਹੀਂ ਸੁਲਝਾਇਆ ਜਾ ਸਕਦਾ ਹੈ।
ਅਮਰਨਾਥ ਯਾਤਰੀਆਂ ਦੀ ਰਜਿਸਟ੍ਰੇਸ਼ਨ 1 ਮਾਰਚ ਤੋਂ
NEXT STORY