ਜੰਮੂ (ਸਤੀਸ਼)- ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਦੇ ਚੇਅਰਮੈਨ ਰਾਜਪਾਲ ਐੱਨ. ਐੱਨ. ਵੋਹਰਾ ਨੇ 28 ਜੂਨ ਤੋਂ 26 ਅਗਸਤ ਤਕ ਸ਼ੁਰੂ ਹੋ ਰਹੀ ਸ਼੍ਰੀ ਅਮਰਨਾਥ ਯਾਤਰਾ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ। ਇਸ ਦੌਰਾਨ ਰਾਜਪਾਲ ਦੇ ਮੁੱਖ ਸਕੱਤਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ, ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਭੁਪਿੰਦਰ ਕੁਮਾਰ ਆਦਿ ਮੈਂਬਰ ਹਾਜ਼ਰ ਸਨ। ਰਾਜਪਾਲ ਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਰਜਿਸਟ੍ਰੇਸ਼ਨ ਪੰਜਾਬ ਨੈਸ਼ਨਲ ਬੈਂਕ, ਜੰਮੂ ਤੇ ਕਸ਼ਮੀਰ ਬੈਂਕ ਅਤੇ ਯੈੱਸ ਬੈਂਕ ਦੀਆਂ 440 ਬ੍ਰਾਂਚਾਂ ਰਾਹੀਂ ਇਕ ਮਾਰਚ 2018 ਤੋਂ ਸ਼ੁਰੂ ਹੋਵੇਗੀ। ਸੀ. ਈ. ਓ. ਵਲੋਂ ਰਾਜਪਾਲ ਨੂੰ ਪਹਿਲਗਾਮ ਅਤੇ ਬਾਲਟਾਲ ਦੇ ਦੋਵੇਂ ਰਸਤਿਆਂ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ ਗਈ।
ਹਰਿਆਣੇ 'ਚ ਕਸ਼ਮੀਰੀ ਵਿਦਿਆਰਥੀ ਨਾਲ ਹੋਈ ਕੁੱਟਮਾਰ, ਮਹਿਬੂਬਾ ਮੁਫਤੀ ਨੇ ਕੀਤੀ ਨਿੰਦਾ
NEXT STORY