ਨੈਸ਼ਨਲ ਡੈਸਕ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਮਗਦੀ ਰੋਡ ਵਿਖੇ ਮੰਗਲਵਾਰ ਸ਼ਾਮ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰ ਜਾਣ ਦੀ ਸੂਚਨਾ ਮਿਲੀ। ਜਿਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ, ਕਿਉਂਕਿ ਉਸ ਦੀ ਪਤਨੀ ਨੇ ਇਕ ਹਫ਼ਤਾ ਪਹਿਲਾਂ ਉਸ ਨੂੰ ਤਲਾਕ ਦਾ ਨੋਟਿਸ ਭੇਜਿਆ ਸੀ। ਇਹ ਘਟਨਾ ਮੰਗਲਵਾਰ ਸ਼ਾਮ 6:30 ਤੋਂ 7:00 ਵਜੇ ਦੇ ਵਿਚਕਾਰ ਵਾਪਰੀ ਹੈ। ਪੀੜਤਾ ਦੀ ਪਛਾਣ ਬਾਲਾਮੁਰਗਨ ਦੀ ਪਤਨੀ ਭੁਵਨੇਸ਼ਵਰੀ ਵਜੋਂ ਹੋਈ ਹੈ, ਜੋ ਯੂਨੀਅਨ ਬੈਂਕ ਆਫ਼ ਇੰਡੀਆ ਦੀ ਬਸਵੇਸ਼ਵਰਨਗਰ ਸ਼ਾਖਾ ਵਿੱਚ ਕੰਮ ਕਰਦੀ ਸੀ।
ਪੜ੍ਹੋ ਇਹ ਵੀ - Year Ender 2025: ਪਹਿਲਗਾਮ ਹਮਲੇ ਤੋਂ Air India ਜਹਾਜ਼ ਕ੍ਰੈਸ਼ ਤੱਕ ਵੱਡੇ ਦਰਦ ਦੇ ਗਿਆ ਸਾਲ 2025
ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਆਪਣੇ ਦੋ ਬੱਚਿਆਂ ਨਾਲ ਬੰਗਲੁਰੂ ਦੇ ਰਾਜਾਜੀਨਗਰ ਵਿੱਚ ਰਹਿੰਦੀ ਸੀ। ਪਤੀ-ਪਤਨੀ ਦੋਵੇ ਵੱਖ-ਵੱਖ ਰਹਿੰਦੇ ਸਨ। ਦੋਸ਼ੀ (40) ਇੱਕ ਸਾਫਟਵੇਅਰ ਇੰਜੀਨੀਅਰ ਸੀ। ਉਹ ਪਹਿਲਾਂ ਇੱਕ ਨਿੱਜੀ ਫਰਮ ਵਿੱਚ ਕੰਮ ਕਰਦਾ ਸੀ ਪਰ ਪਿਛਲੇ ਚਾਰ ਸਾਲਾਂ ਤੋਂ ਬੇਰੁਜ਼ਗਾਰ ਸੀ। ਪੁਲਸ ਦੇ ਅਨੁਸਾਰ, ਦੋਸ਼ੀ ਵਿਰੁੱਧ ਆਈਪੀਸੀ ਦੀ ਧਾਰਾ 103 ਦੇ ਤਹਿਤ ਮਾਮਲਾ ਨੰਬਰ 310/2025 ਦਰਜ ਕੀਤਾ ਗਿਆ ਹੈ। ਦੋਸ਼ੀ ਬਾਲਾਮੁਰਗਨ ਨੇ ਕਥਿਤ ਤੌਰ 'ਤੇ ਇਸ ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ, ਜਦੋਂ ਉਸ ਦੀ ਪਤਨੀ ਕੰਮ ਤੋਂ ਘਰ ਵਾਪਸ ਆ ਰਹੀ ਸੀ। ਚਾਰ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਉਸਨੇ ਪੁਲਸ ਸਟੇਸ਼ਨ ਜਾ ਕੇ ਆਤਮ ਸਮਰਪਣ ਕਰ ਦਿੱਤਾ।
ਪੜ੍ਹੋ ਇਹ ਵੀ - ਹੁਣ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!
ਜਾਣਕਾਰੀ ਮੁਤਾਬਕ ਦੋਵਾਂ ਦਾ ਵਿਆਹ 2011 ਵਿੱਚ ਹੋਇਆ ਸੀ। ਇੱਕ ਨਿੱਜੀ ਸਾਫਟਵੇਅਰ ਕੰਪਨੀ ਵਿੱਚ ਨੌਕਰੀ ਮਿਲਣ ਤੋਂ ਬਾਅਦ ਉਹ 2018 ਵਿੱਚ ਬੰਗਲੁਰੂ ਚਲੇ ਗਏ ਸਨ। ਦੋਵੇਂ ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ਤੋਂ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਵਿਆਹੁਤਾ ਝਗੜਿਆਂ ਕਾਰਨ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਵੱਖ ਰਹਿ ਰਹੇ ਸਨ। ਪੁਲਸ ਨੇ ਕਿਹਾ ਕਿ ਦੋਸ਼ੀ ਨੂੰ ਆਪਣੀ ਪਤਨੀ 'ਤੇ ਕਿਸੇ ਹੋਰ ਨਾਲ ਨਾਜ਼ਾਇਜ਼ ਸਬੰਧ ਹੋਣ ਦਾ ਸ਼ੱਕ ਸੀ, ਜਿਸ ਕਾਰਨ ਅਕਸਰ ਲੜਾਈ ਹੁੰਦੀ। ਕਰੀਬ ਇੱਕ ਹਫ਼ਤਾ ਪਹਿਲਾਂ ਭੁਵਨੇਸ਼ਵਰੀ ਨੇ ਬਾਲਾਮੁਰੂਗਨ ਨੂੰ ਤਲਾਕ ਦਾ ਨੋਟਿਸ ਭੇਜਿਆ ਸੀ। ਤਲਾਕ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ। ਤਲਾਕ ਨੂੰ ਲੈ ਕੇ ਉਸ ਨੇ ਆਪਣੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਆਪ ਪੁਲਸ ਸਟੇਸ਼ਨ ਪਹੁੰਚ ਗਿਆ। ਔਰਤ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਸਮੇਂ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਦੋਸ਼ੀ ਦੇ ਬਿਆਨਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ - 'ਹਰੇਕ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ 3-4 ਬੱਚੇ', ਮਹਿਲਾ ਭਾਜਪਾ ਆਗੂ ਦਾ ਵੱਡਾ ਬਿਆਨ
ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਤੋਂ 'ਬਹੁਤ ਖ਼ਰਾਬ' ਸ਼੍ਰੇਣੀ 'ਚ ਦਰਜ
NEXT STORY