ਨੈਸ਼ਨਲ ਡੈਸਕ : ਸਾਲ 2025 ਭਾਰਤ ਲਈ ਬਹੁਤ ਸਾਰੀਆਂ ਮਹੱਤਵਪੂਰਨ ਪ੍ਰਾਪਤੀਆਂ ਲੈ ਕੇ ਆਇਆ ਪਰ ਇਸ ਸਾਲ ਕਈ ਅਜਿਹੀਆਂ ਦੁਖਦਾਈ ਘਟਨਾਵਾਂ ਵੀ ਵਾਪਰੀਆਂ ਬਨ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਸਾਲ 2025 ਵਿਚ ਏਅਰ ਇੰਡੀਆ ਜਹਾਜ਼ ਹਾਦਸਾ, ਭਗਦੜ, ਅੱਤਵਾਦੀ ਹਮਲੇ, ਕੁਦਰਤੀ ਆਫ਼ਤਾਂ, ਉਦਯੋਗਿਕ ਹਾਦਸੇ ਅਤੇ ਵੱਡੇ ਹਾਦਸੇ ਵਾਪਰੇ ਹਨ, ਜਿਸ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਹਰ ਸਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਸਾਨੂੰ ਯਾਦ ਕਰਵਾਉਂਦੀਆਂ ਹਨ ਕਿ ਦੇਸ਼ ਵਿਚ ਸੁਰੱਖਿਆ, ਸ਼ਾਸਨ, ਕਾਨੂੰਨ ਵਿਵਸਥਾ ਅਤੇ ਆਫ਼ਤ ਪ੍ਰਬੰਧਨ ਵਿੱਚ ਅਜੇ ਵੀ ਬਹੁਤ ਸੁਧਾਰ ਕਰਨ ਦੀ ਲੋੜ ਹੈ, ਜਿਸ 'ਤੇ ਧਿਆਨ ਦੇਣਾ ਚਾਹੀਦਾ ਹੈ। ਆਓ ਸਾਲ 2025 ਵਿਚ ਵਾਪਰੀਆਂ ਉਨ੍ਹਾਂ ਦਰਦਨਾਕ ਹਾਦਸਿਆਂ 'ਤੇ ਇਕ ਨਜ਼ਰ ਮਾਰਦੇ ਹਾਂ, ਜੋ ਕਦੇ ਭੁੱਲੇ ਨਹੀਂ ਜਾ ਸਕਦੇ...
ਪੜ੍ਹੋ ਇਹ ਵੀ - ਹੁਣ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!

ਅਹਿਮਦਾਬਾਦ ਜਹਾਜ਼ ਹਾਦਸਾ
12 ਜੂਨ, 2025 ਨੂੰ ਏਅਰ ਇੰਡੀਆ ਦਾ ਇੱਕ ਬੋਇੰਗ 787 ਡ੍ਰੀਮਲਾਈਨਰ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ 242 ਯਾਤਰੀਆਂ ਵਿੱਚੋਂ 241 ਦੀ ਮੌਤ ਹੋ ਗਈ। ਹਾਦਸੇ ਦੌਰਾਨ ਜਹਾਜ਼ ਨੇੜਲੇ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾ ਗਿਆ, ਜਿਸ ਵਿੱਚ 19 ਲੋਕ ਮਾਰੇ ਗਏ। ਇਹ ਦੇਸ਼ ਦੇ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਵਿੱਚੋਂ ਇੱਕ ਸੀ, ਜਿਸ ਬਾਰੇ ਗੱਲ ਕਰਨ 'ਤੇ ਹਰ ਕਿਸੇ ਦੀ ਰੂਹ ਕੰਬ ਜਾਂਦੀ ਹੈ।

ਪਹਿਲਗਾਮ ਅੱਤਵਾਦੀ ਹਮਲਾ
ਜੰਮੂ-ਕਸ਼ਮੀਰ ਦੀ ਪਹਿਲਗਾਮ ਘਾਟੀ, ਜੋ ਆਪਣੀ ਸੁੰਦਰਤਾ ਲਈ ਜਾਣੀ ਜਾਂਦੀ ਹੈ, 'ਤੇ ਅੱਤਵਾਦੀਆਂ ਨੇ 22 ਅਪ੍ਰੈਲ, 2025 ਨੂੰ ਹਮਲਾ ਕਰ ਦਿੱਤਾ। ਇਸ ਦੌਰਾਨ ਅੱਤਵਾਦੀਆਂ ਨੇ ਕਈ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ 26 ਮਾਸੂਮ ਲੋਕਾਂ ਦੀ ਮੌਤ ਹੋ ਗਈ। ਹਮਲਾਵਰਾਂ ਨੇ ਗੋਲੀਬਾਰੀ ਕਰਨ ਤੋਂ ਪਹਿਲਾਂ ਸੈਲਾਨੀਆਂ ਤੋਂ ਉਨ੍ਹਾਂ ਦੇ ਧਰਮ ਦੀ ਪਛਾਣ ਕੀਤੀ ਅਤੇ ਜਾਣਬੁੱਝ ਕੇ ਹਿੰਦੂ ਸੈਲਾਨੀਆਂ ਨੂੰ ਗੋਲੀ ਮਾਰੀ। ਇਸ ਮਾਮਲੇ ਦੀ ਜਾਂਚ ਦੌਰਾਨ ਇੱਕ ਅੱਤਵਾਦੀ ਸਾਜ਼ਿਸ਼ ਦੇ ਸਬੂਤ ਸਾਹਮਣੇ ਆਏ ਅਤੇ NIA ਨੇ ਇਸ ਮਾਮਲੇ ਵਿੱਚ ਕਈ ਅੱਤਵਾਦੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ।
ਪੜ੍ਹੋ ਇਹ ਵੀ - 'ਹਰੇਕ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ 3-4 ਬੱਚੇ', ਮਹਿਲਾ ਭਾਜਪਾ ਆਗੂ ਦਾ ਵੱਡਾ ਬਿਆਨ

ਪ੍ਰਯਾਗਰਾਜ ਮਹਾਕੁੰਭ ਵਿਖੇ ਭਗਦੜ
29 ਜਨਵਰੀ, 2025 ਨੂੰ ਮੌਨੀ ਅਮਾਵਸਿਆ ਦੇ ਮੌਕੇ ਪ੍ਰਯਾਗਰਾਜ ਮਹਾਕੁੰਭ ਵਿੱਚ ਇੱਕ ਵੱਡੀ ਭੀੜ ਇਕੱਠੀ ਹੋਈ। ਜਿਸ ਦੌਰਾਨ ਸੰਗਮ ਨਦੀ ਦੇ ਕੰਢੇ 'ਤੇ ਸ਼ਰਧਾਲੂਆਂ ਦੀ ਭੀੜ ਅਚਾਨਕ ਕਾਬੂ ਤੋਂ ਬਾਹਰ ਹੋ ਗਈ। ਸ਼ਰਧਾਲੂਆਂ ਵਲੋਂ ਬੈਰੀਕੇਡਾਂ ਨੂੰ ਤੋੜ ਕਰਕੇ ਭਗਦੜ ਮੱਚ ਗਈ, ਜਿਸ ਕਾਰਨ 37 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਸਨ। ਇਸ ਭਗਦੜ ਦੌਰਾਨ 60 ਤੋਂ ਵੱਧ ਲੋਕ ਜ਼ਖਮੀ ਹੋਏ।

IPL ਜਿੱਤ ਦੇ ਜਸ਼ਨ ਨੇ ਧਾਰਿਆ ਦੁਖਦਾਈ ਰੂਪ
4 ਜੂਨ, 2025 ਨੂੰ ਆਰਸੀਬੀ ਦੀ ਆਈਪੀਐਲ ਜਿੱਤ ਤੋਂ ਬਾਅਦ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਜਸ਼ਨ ਮਨਾਏ ਜਾ ਰਹੇ ਸਨ। ਇਸ ਦੌਰਾਨ ਸਟੇਡੀਅਮ ਦੇ ਅੰਦਰ ਜਾਣ ਅਤੇ ਟਿਕਟਾਂ ਨੂੰ ਲੈ ਕੇ ਇਕੱਠੀ ਹੋਈ ਭਾਰੀ ਭੀੜ ਕਾਰਨ ਭਗਦੜ ਮਚ ਗਈ। ਇਸ ਦੌਰਾਨ ਗਿਆਰਾਂ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਇਸ ਦੌਰਾਨ ਜਿੱਤ ਦੀ ਖੁਸ਼ੀ ਦਾ ਮਾਹੌਲ ਕੁਝ ਹੀ ਪਲਾਂ ਵਿੱਚ ਸੋਗ ਵਿੱਚ ਬਦਲ ਗਿਆ ਪਰ ਅੰਦਰ ਮੈਚ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਸਨ।
ਪੜ੍ਹੋ ਇਹ ਵੀ - ਸਕੂਲਾਂ ਦਾ ਬਦਲਿਆ ਸਮਾਂ, ਜਾਣੋ 8ਵੀਂ ਤੱਕ ਦੇ ਬੱਚਿਆਂ ਦੀ ਕੀ ਹੈ ਨਵੀਂ Timing

ਗੋਆ ਨਾਈਟ ਕਲੱਬ ਅੱਗ ਦੀ ਘਟਨਾ
6 ਦਸੰਬਰ ਦੀ ਅੱਧੀ ਰਾਤ ਤੋਂ ਠੀਕ ਬਾਅਦ ਗੋਆ ਦੇ ਅਰਪੋਰਾ ਖੇਤਰ ਵਿੱਚ "ਬਰਚ ਬਾਏ ਰੋਮੀਓ ਲੇਨ" ਨਾਈਟ ਕਲੱਬ ਵਿੱਚ ਇੱਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਲੋਕ ਭੱਜਣ ਤੋਂ ਅਸਮਰੱਥ ਹੋ ਗਏ। ਇਸ ਦੁਖਦਾਈ ਹਾਦਸੇ ਵਿੱਚ 25 ਲੋਕਾਂ ਦੀ ਮੌਤ ਹੋ ਗਈ, ਅਤੇ ਪੰਜ ਤੋਂ ਵੱਧ ਹੋਰ ਜ਼ਖਮੀ ਹੋ ਗਏ। ਕਈ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਡਰ ਅਤੇ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ, ਅਤੇ ਨਾਈਟ ਕਲੱਬ ਦੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲ ਖੜ੍ਹੇ ਕੀਤੇ।

"ਆਪ੍ਰੇਸ਼ਨ ਸਿੰਦੂਰ"
ਜੰਮੂ-ਕਸ਼ਮੀਰ ਦੀ ਪਹਿਲਗਾਮ ਘਾਟੀ ਵਿਚ ਮਾਰੇ ਗਏ ਸੈਲਾਨੀਆਂ ਦੀ ਮੌਤ ਦਾ ਜਵਾਬ ਦੇਣ ਲਈ ਭਾਰਤ ਨੇ "ਆਪ੍ਰੇਸ਼ਨ ਸਿੰਦੂਰ" ਸ਼ੁਰੂ ਕੀਤਾ। "ਆਪ੍ਰੇਸ਼ਨ ਸਿੰਦੂਰ" ਦੀ ਫੌਜੀ ਕਾਰਵਾਈ ਦੌਰਾਨ ਸਰਹੱਦ ਪਾਰ ਨੌਂ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਗਿਆ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਇੱਕ ਖ਼ਤਰਨਾਕ ਟਕਰਾਅ ਦੇ ਕੰਢੇ 'ਤੇ ਆ ਗਏ। ਇਹ ਸਿਰਫ਼ ਇੱਕ ਜਵਾਬੀ ਹਮਲਾ ਨਹੀਂ ਸੀ, ਸਗੋਂ ਇੱਕ ਸਟੀਕ ਸਟ੍ਰਾਈਕ ਸੀ ਜਿਸ ਨੇ ਪੀਓਕੇ ਅਤੇ ਪਾਕਿਸਤਾਨੀ ਖੇਤਰ ਵਿੱਚ ਨੌਂ ਵੱਡੇ ਅੱਤਵਾਦੀ ਟਿਕਾਣਿਆਂ ਨੂੰ ਕਬਰਸਤਾਨਾਂ ਵਿੱਚ ਬਦਲ ਦਿੱਤਾ।
ਪੜ੍ਹੋ ਇਹ ਵੀ - ਵੱਡੀ ਵਾਰਦਾਤ: ਘਰ 'ਚੋਂ ਮਿਲੀਆਂ ਇੱਕੋਂ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ, ਪਿਆ ਚੀਕ-ਚਿਹਾੜਾ
ਬੱਸ ਨੂੰ ਅੱਗ ਲੱਗਣ ਕਾਰਨ ਮਰੇ ਕਈ ਲੋਕ
ਰਾਜਸਥਾਨ ਦੇ ਜੈਸਲਮੇਰ ਵਿੱਚ ਜੈਸਲਮੇਰ-ਜੋਧਪੁਰ ਹਾਈਵੇਅ 'ਤੇ ਇੱਕ ਚੱਲਦੀ ਏਸੀ ਸਲੀਪਰ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ਦੌਰਾਨ 21 ਯਾਤਰੀ ਸੜ ਕੇ ਮਰ ਗਏ। ਜ਼ਿਆਦਾਤਰ ਯਾਤਰੀ 70 ਪ੍ਰਤੀਸ਼ਤ ਤੱਕ ਸੜ ਗਏ ਸਨ। ਬੱਸ ਵਿੱਚ 57 ਲੋਕ ਸਵਾਰ ਸਨ। ਲਖਨਊ ਵਿੱਚ ਵੀ ਇੱਕ ਚੱਲਦੀ ਏਸੀ ਬੱਸ ਨੂੰ ਅੱਗ ਲੱਗ ਗਈ, ਜਿਸ ਦੌਰਾਨ ਪੰਜ ਯਾਤਰੀ ਸੜ ਕੇ ਮਰ ਗਏ। ਬੱਸ ਵਿੱਚ ਲਗਭਗ 80 ਯਾਤਰੀ ਸਵਾਰ ਸਨ। ਸਲੀਪਰ ਬੱਸ ਬਿਹਾਰ ਦੇ ਬੇਗੂਸਰਾਏ ਤੋਂ ਦਿੱਲੀ ਜਾ ਰਹੀ ਸੀ।
'ਹਰੇਕ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ 3-4 ਬੱਚੇ', ਮਹਿਲਾ ਭਾਜਪਾ ਆਗੂ ਦਾ ਵੱਡਾ ਬਿਆਨ
NEXT STORY