ਸਟਾਕਹੋਮ (ਇੰਟ.) : ਪਿਆਰ 'ਚ ਅਜਿਹੀ ਦੀਵਾਨਗੀ ਹੁੰਦੀ ਹੈ ਕਿ ਪਿਆਰ ਕਰਨ ਵਾਲਾ ਕਈ ਵਾਰ ਅਜਿਹਾ ਕੁਝ ਕਰ ਜਾਂਦਾ ਹੈ, ਜਿਸ ਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸੋਸ਼ਲ ਮੀਡੀਆ ’ਤੇ ਆਪਣੀ ਪਤਨੀ ਨਾਲ ਬੇਇੰਤਹਾ ਮੁਹੱਬਤ ਕਰਨ ਵਾਲੇ ਪਤੀ ਦੀ ਅਜਿਹੀ ਹੀ ਲਵ ਸਟੋਰੀ ਵਾਇਰਲ ਹੋ ਰਹੀ ਹੈ, ਜੋ ਆਪਣੀ ਪਤਨੀ ਨੂੰ ਮਿਲਣ ਲਈ ਭਾਰਤ ਤੋਂ ਸਾਈਕਲ ਯਾਤਰਾ ਕਰਕੇ ਯੂਰਪ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : PM ਮੋਦੀ ਦੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ ਦੋ-ਟੁੱਕ, ਮੰਦਰਾਂ ’ਤੇ ਹਮਲੇ ਬਰਦਾਸ਼ਤ ਨਹੀਂ ਕਰਾਂਗੇ
ਇਹ ਲਵ ਸਟੋਰੀ ਸਡੀਵਨ ਦੀ ਰਹਿਣ ਵਾਲੀ ਸ਼ਾਰਲੋਟ ਵਾਨ ਸ਼ੇਡਵਿਨ ਅਤੇ ਭਾਰਤੀ ਕਲਾਕਾਰ ਪੀਕੇ ਮਹਾਨੰਦੀਆ ਦੀ ਹੈ। ਦਰਅਸਲ, ਸ਼ੇਡਵਿਨ ਮਹਾਨੰਦੀਆ ਦੀ ਕਲਾ ਬਾਰੇ ਸੁਣਨ ਤੋਂ ਬਾਅਦ ਸਵੀਡਨ ਤੋਂ ਭਾਰਤ ਪਹੁੰਚੀ ਸੀ। ਮਹਾਨੰਦੀਆ ਭਾਰਤ 'ਚ ਇਕ ਛੋਟਾ ਪਰ ਸ਼ਾਨਦਾਰ ਕਲਾਕਾਰ ਸੀ। ਉਸ ਦਾ ਕੰਮ ਸਵੀਡਨ ਤੱਕ ਵੀ ਪਹੁੰਚ ਗਿਆ। ਚਰਚਾ ਸੁਣ ਕੇ ਇਹ ਸ਼ਾਰਲੋਟ ਨਾਂ ਦੀ ਇਹ 19 ਸਾਲਾ ਵਿਦਿਆਰਥਣ ਉਸ ਨੂੰ ਮਿਲਣ ਭਾਰਤ ਆ ਗਈ ਸੀ।
ਇਹ ਵੀ ਪੜ੍ਹੋ : ਕੈਨੇਡਾ ਗਏ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੜ੍ਹੋ ਇਮੀਗ੍ਰੇਸ਼ਨ ਮੰਤਰੀ ਸਾਨ ਫਰੇਜ਼ਰ ਨੇ ਕੀ ਕਿਹਾ
ਇੱਥੇ ਆ ਕੇ ਉਸ ਨੇ ਮਹਾਨੰਦੀਆ ਵੱਲੋਂ ਆਪਣੀ ਫੋਟੋ ਬਣਵਾਉਣ ਦਾ ਫ਼ੈਸਲਾ ਕੀਤਾ। ਜਦੋਂ ਸ਼ਾਰਲੋਟ ਆਪਣੀ ਫੋਟੋ ਬਣਵਾ ਰਹੀ ਸੀ ਤਾਂ ਦੋਹਾਂ ਨੂੰ ਇਕ-ਦੂਸਰੇ ਨਾਲ ਪਿਆਰ ਹੋ ਗਿਆ। ਉਨ੍ਹਾਂ ਨੇ ਜਲਦ ਹੀ ਵਿਆਹ ਕਰ ਲਿਆ ਪਰ ਸ਼ਾਰਲੋਟ ਨੂੰ ਵਾਪਸ ਸਵੀਡਨ ਜਾਣਾ ਪਿਆ ਤੇ ਪਤੀ ਉਸ ਦੇ ਨਾਲ ਆਉਣ 'ਚ ਅਸਮਰੱਥ ਸੀ, ਉਦੋਂ ਉਸ ਨੇ ਸਾਈਕਲ ’ਤੇ ਯੂਰਪ ਜਾਣ ਦਾ ਫ਼ੈਸਲਾ ਕੀਤਾ ਸੀ।
ਇਹ ਵੀ ਪੜ੍ਹੋ : ਇਮਰਾਨ ਖਾਨ ਦੀ ਪਾਰਟੀ ’ਤੇ ਪਾਬੰਦੀ ਲਗਾਉਣ ਦੀ ਤਿਆਰੀ ’ਚ ਸ਼ਰੀਫ ਸਰਕਾਰ
ਹਾਲਾਂਕਿ, ਇਹ ਪਿਆਰ ਭਰੀ ਦਾਸਤਾਂ ਹੁਣ ਦੀ ਨਹੀਂ ਸਗੋਂ 1977 ਦੀ ਹੈ, ਜਦੋਂ ਮਹਾਨੰਦੀਆ ਆਪਣੀ ਪਤਨੀ ਦੇ ਸਵੀਡਨ ਵਾਪਸ ਜਾਣ ’ਤੇ ਬਹੁਤ ਇਕੱਲਾ ਹੋ ਗਿਆ ਸੀ ਤਾਂ ਉਸ ਨੇ ਆਪਣਾ ਸਾਰਾ ਸਾਮਾਨ ਵੇਚਣ ਅਤੇ ਭਾਰਤ ਤੋਂ ਸਵੀਡਨ ਜਾਣ ਲਈ ਸਾਈਕਲ ਖਰੀਦਣ ਦਾ ਫ਼ੈਸਲਾ ਲਿਆ। ਸਾਈਕਲ ਦੀ ਸਵਾਰੀ ਕਰਦਿਆਂ ਉਹ 4 ਮਹੀਨੇ ਅਤੇ 3 ਹਫ਼ਤਿਆਂ 'ਚ ਸਵੀਡਨ ਆਪਣੀ ਪਤਨੀ ਕੋਲ ਪਹੁੰਚ ਗਿਆ ਸੀ। ਉਸ ਨੇ ਹਰ ਦਿਨ ਲਗਭਗ 70 ਕਿਲੋਮੀਟਰ (44 ਮੀਲ) ਸਾਈਕਲ ਚਲਾਇਆ ਸੀ। ਅਖੀਰ ਸਵੀਡਨ 'ਚ ਆਪਣੇ ਪਿਆਰ ਨਾਲ ਫਿਰ ਤੋਂ ਮਿਲਿਆ। ਇਸ ਤੋਂ ਬਾਅਦ ਉਥੇ ਵੀ ਵਸ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
PM ਮੋਦੀ ਦੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ ਦੋ-ਟੁੱਕ, ਮੰਦਰਾਂ ’ਤੇ ਹਮਲੇ ਬਰਦਾਸ਼ਤ ਨਹੀਂ ਕਰਾਂਗੇ
NEXT STORY