ਝੱਜਰ- ਹਰਿਆਣਾ ਦੇ ਝੱਜਰ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਨੇ ਆਪਣੀ ਪਤਨੀ ਦਾ ਕਤਲ ਕਰਨ ਮਗਰੋਂ ਪੁਲਸ ਸਾਹਮਣੇ ਸਰੰਡਰ ਕਰ ਦਿੱਤਾ। ਦਰਅਸਲ ਐਤਵਾਰ ਨੂੰ ਦੋਵੇਂ ਪਤੀ-ਪਤਨੀ ਪਲਾਟ ਵਿਚ ਕੰਮ ਕਰਨ ਗਏ ਸਨ। ਉੱਥੇ ਦੋਹਾਂ ਵਿਚਾਲੇ ਝਗੜਾ ਹੋ ਗਿਆ। ਪਤੀ ਨੇ ਗੁੱਸੇ ਵਿਚ ਆ ਕੇ ਪਤਨੀ ਸਰਿਤਾ ਦੇ ਸਿਰ 'ਚ ਕੱਸੀ ਨਾਲ ਵਾਰ ਕਰ ਦਿੱਤਾ।
ਦੋਸ਼ੀ ਪਤੀ ਓਮਬੀਰ ਸ਼ਾਹਜਹਾਂਪੁਰ ਪਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਮਹਿਲਾ ਸਰਿਤਾ ਮਹਿੰਦਰਗੜ੍ਹ ਜ਼ਿਲ੍ਹੇ ਦੇ ਮਾਲੜਾ ਪਿੰਡ ਦੀ ਵਸਨੀਕ ਸੀ। 14 ਸਾਲ ਪਹਿਲਾਂ ਸਰਿਤਾ ਦਾ ਵਿਆਹ ਸ਼ਾਹਜਹਾਂਪੁਰ ਵਾਸੀ ਨਿਹਾਲ ਸਿੰਘ ਦੇ ਪੁੱਤਰ ਓਮਬੀਰ ਨਾਲ ਹੋਇਆ ਸੀ। ਜੋੜੇ ਦੇ ਦੋ ਬੱਚੇ ਹਨ। ਮ੍ਰਿਤਕ ਸਰਿਤਾ ਦਾ ਪਤੀ ਓਮਬੀਰ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਰੋਜ਼ਾਨਾ ਵਾਂਗ ਦੋਵੇਂ ਪਤੀ-ਪਤਨੀ ਪਸ਼ੂਆਂ ਨੂੰ ਚਾਰਾ ਪਾਉਣ ਲਈ ਪਲਾਟ ਗਏ ਸਨ।
ਜਦੋਂ ਦੋਵੇਂ ਕਾਫੀ ਦੇਰ ਤੱਕ ਘਰ ਵਾਪਸ ਨਹੀਂ ਆਏ ਤਾਂ ਪਰਿਵਾਰ ਦੇ ਹੋਰ ਮੈਂਬਰ ਖੇਤਾਂ ਵਿਚ ਗਏ ਤਾਂ ਵੇਖਿਆ ਕਿ ਸਰਿਤਾ ਬੇਹੋਸ਼ ਪਈ ਸੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਸਰਿਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੋਸ਼ੀ ਓਮਬੀਰ ਕੁਝ ਦੇਰ ਬਾਅਦ ਪੁਲਸ ਥਾਣੇ ਪਹੁੰਚਿਆ। ਇੱਥੇ ਉਸ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਮੈਂ ਗੁੱਸੇ ਵਿਚ ਆਪਣਾ ਆਪਾ ਗੁਆ ਦਿੱਤਾ ਅਤੇ ਆਪਣੀ ਪਤਨੀ ਨੂੰ ਮਾਰ ਦਿੱਤਾ। ਫ਼ਿਲਹਾਲ ਪੁਲਸ ਨੇ ਅਜੇ ਤੱਕ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਕੀਤੀ, ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਟੈਂਪੂ 'ਤੇ ਮੌਜ ਮਸਤੀ ਕਰ ਰਹੇ ਸੀ ਮੁੰਡੇ, ਅਚਾਨਕ ਟਰੱਕ ਨਾਲ ਹੋਈ ਟੱਕਰ, 8 ਮੌਤਾਂ
NEXT STORY