ਵੈੱਬ ਡੈਸਕ - ਬੈਂਗਲੁਰੂ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸਾਫਟਵੇਅਰ ਪੇਸ਼ੇਵਰ ਨੇ ਆਪਣੀ ਪਤਨੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਉਸ 'ਤੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੇ ਦੋਸ਼ ਲਗਾਇਆ ਕਿ ਉਸਦੀ ਪਤਨੀ ਨੇ ਉਸ ਤੋਂ ਪੈਸੇ ਮੰਗੇ। ਇਹ ਸ਼ਿਕਾਇਤ ਵਿਆਲੀਕਾਵਲ ਪੁਲਸ ਸਟੇਸ਼ਨ ’ਚ ਦਰਜ ਕੀਤੀ ਗਈ ਸੀ, ਜਿਸ ’ਚ ਬਲੈਕਮੇਲ, ਹਮਲਾ ਅਤੇ ਪੈਸੇ ਨਾ ਦੇਣ ਦੇ ਦੋਸ਼ ਸ਼ਾਮਲ ਹਨ। ਸ਼ਿਕਾਇਤ ’ਚ, ਸ਼੍ਰੀਕਾਂਤ ਨੇ ਕਿਹਾ ਕਿ ਉਸਨੇ ਅਗਸਤ 2022 ’ਚ ਇਕ ਮੈਟਰੀਮੋਨੀਅਲ ਸਾਈਟ ਰਾਹੀਂ ਬਿੰਦੂਸ਼੍ਰੀ ਨਾਲ ਵਿਆਹ ਕੀਤਾ ਸੀ। ਉਸਨੇ ਦੋਸ਼ ਲਗਾਇਆ ਕਿ ਉਸਦੀ ਪਤਨੀ ਅਤੇ ਸੱਸ ਨੇ ਵਿਆਹ ਤੋਂ ਪਹਿਲਾਂ ਹੀ ਪੈਸੇ ਦੀ ਮੰਗ ਕੀਤੀ ਸੀ। ਉਸਨੇ ਦਾਅਵਾ ਕੀਤਾ ਕਿ ਉਸਦੀ ਸੱਸ ਦੇ ਖਾਤੇ ’ਵਿੱਚ 3 ਲੱਖ ਰੁਪਏ ਟ੍ਰਾਂਸਫਰ ਕੀਤੇ ਗਏ ਸਨ ਅਤੇ ਵਿਆਹ ਦੇ ਖਰਚਿਆਂ ਲਈ 50,000 ਰੁਪਏ ਵਾਧੂ ਲਏ ਗਏ ਸਨ।
ਬਿੰਦੂ ਸ਼੍ਰੀ ਨੇ ਸਬੰਧ ਬਣਾਉਣ ਲਈ 5000 ਰੁਪਏ ਮੰਗੇ
ਸ਼੍ਰੀਕਾਂਤ ਨੇ ਇਹ ਵੀ ਦਾਅਵਾ ਕੀਤਾ ਕਿ ਵਿਆਹ ਦੇ ਦੋ ਸਾਲ ਤੋਂ ਵੱਧ ਸਮੇਂ ਬਾਅਦ ਵੀ, ਉਸਦੀ ਪਤਨੀ ਬਿੰਦੂਸ਼੍ਰੀ ਨੇ ਉਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਇਸਦੇ ਲਈ ਪ੍ਰਤੀ ਦਿਨ 5,000 ਰੁਪਏ ਦੀ ਮੰਗ ਕੀਤੀ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਉਸਦੀ ਪਤਨੀ ਨੇ ਉਸਦੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਸ ਨੇ ਕਤਲ ਦੀ ਕੋਸ਼ਿਸ਼ ਕਿਹਾ। ਉਸ ਨੇ ਕਿਹਾ ਕਿ ਜਦੋਂ ਵੀ ਉਹ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ, ਉਸਦੀ ਪਤਨੀ ਉਸਨੂੰ ਖੁਦਕੁਸ਼ੀ ਦੀ ਧਮਕੀ ਦੇ ਕੇ ਅਤੇ ਇੱਕ ਸੁਸਾਈਡ ਨੋਟ ਛੱਡ ਕੇ ਬਲੈਕਮੇਲ ਕਰਦੀ ਸੀ।
ਸ਼੍ਰੀਕਾਂਤ ਦਾ ਦੋਸ਼, ਮੇਰੀ ਪਤਨੀ ਕਾਰਨ ਨੌਕਰੀ ਚਲੀ ਗਈ
ਸ਼੍ਰੀਕਾਂਤ ਦੇ ਅਨੁਸਾਰ, ਬਿੰਦੂਸ਼੍ਰੀ ਦੇ ਪਰਿਵਾਰ ਨੇ ਮੰਗ ਕੀਤੀ ਕਿ ਉਹ ਉਸ ਘਰ ਦੇ ਕਰਜ਼ੇ ਲਈ ਹਰ ਮਹੀਨੇ 75,000 ਰੁਪਏ ਦਾ ਭੁਗਤਾਨ ਕਰੇ ਜੋ ਉਸ ਦੀ ਪਤਨੀ ਅਤੇ ਸੱਸ ਨੇ ਖਰੀਦਿਆ ਸੀ। ਜਦੋਂ ਉਸਨੇ ਇਨਕਾਰ ਕਰ ਦਿੱਤਾ, ਤਾਂ ਉਸਨੂੰ ਹੋਰ ਵੀ ਪਰੇਸ਼ਾਨ ਕੀਤਾ ਗਿਆ। ਰਿਪੋਰਟਾਂ ਦੀ ਮੰਨੀਏ ਤਾਂ ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੀ ਪਤਨੀ ਉਨ੍ਹਾਂ ਦੇ ਵਰਕ-ਫ੍ਰਾਮ-ਹੋਮ ਮੀਟਿੰਗਜ਼ ’ਚ ਬਹਿਸ ਅਤੇ ਨੱਚ ਕੇ ਉਸ ਦੇ ਕੰਮ ’ਚ ਅੜਿੱਕਾ ਪਾਉਂਦੀ ਸੀ, ਜਿਸ ਕਾਰਨ ਉਸਨੂੰ ਉਸਦੀ ਨੌਕਰੀ ਗੁਆਉਣੀ ਪਈ। ਸ਼੍ਰੀਕਾਂਤ ਨੇ ਕਿਹਾ ਕਿ ਉਸਨੇ ਇਸ ਦੇ ਸਬੂਤ ਵਜੋਂ ਇਕ ਵੀਡੀਓ ਰਿਕਾਰਡ ਕੀਤਾ ਹੈ। ਜਦੋਂ ਉਸ ਨੇ ਤਲਾਕ ਮੰਗਿਆ, ਤਾਂ ਬਿੰਦੂਸ਼੍ਰੀ ਨੇ ਕਥਿਤ ਤੌਰ 'ਤੇ 45 ਲੱਖ ਰੁਪਏ ਦੀ ਮੰਗ ਕੀਤੀ।
ਬਿੰਦੂਸ਼੍ਰੀ ਨੇ ਆਪਣੇ ਪਤੀ ਵਿਰੁੱਧ ਵੀ ਸ਼ਿਕਾਇਤ ਦਰਜ ਕਰਵਾਈ
ਬਿੰਦੂਸ਼੍ਰੀ ਨੇ ਸ਼੍ਰੀਕਾਂਤ ਅਤੇ ਉਸਦੇ ਪਰਿਵਾਰ ਵਿਰੁੱਧ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਜਵਾਬੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨਾਲ ਸਰੀਰਕ ਤੌਰ 'ਤੇ ਹਮਲਾ ਕੀਤਾ ਗਿਆ, ਨੌਕਰਾਣੀ ਵਾਂਗ ਵਿਵਹਾਰ ਕੀਤਾ ਗਿਆ ਅਤੇ ਦਾਜ ਲਈ ਪ੍ਰੇਸ਼ਾਨ ਕੀਤਾ ਗਿਆ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਸ਼੍ਰੀਕਾਂਤ ਦੇ ਪਰਿਵਾਰ ਨੇ ਬੈੱਡਰੂਮ ’ਚ ਕੈਮਰਾ ਲਗਾਉਣ ਦਾ ਸੁਝਾਅ ਦਿੱਤਾ ਸੀ। ਬਿੰਦੂਸ਼੍ਰੀ ਨੇ ਕਿਹਾ ਕਿ ਸ਼੍ਰੀਕਾਂਤ ਦੇ ਭਰਾ ਨੇ ਉਸਨੂੰ ਸਲਾਹ ਦਿੱਤੀ ਸੀ ਕਿ "ਉਸਨੂੰ ਗਰਭਵਤੀ ਕਰਾਇਆ ਜਾਵੇ ਤਾਂ ਜੋ ਉਹ ਛੱਡ ਕੇ ਨਾ ਜਾ ਸਕੇ।" aਉਸਨੇ ਕਿਹਾ ਕਿ ਉਸਨੂੰ ਮਾਹੌਲ ਅਸਹਿਣਯੋਗ ਲੱਗਿਆ ਅਤੇ ਉਹ ਅੰਤ ’ਚ ਆਪਣੇ ਮਾਪਿਆਂ ਦੇ ਘਰ ਚਲੀ ਗਈ ਪਰ ਸੁਲ੍ਹਾ ਦੀ ਉਮੀਦ ’ਚ ਵਾਪਸ ਆ ਗਈ। ਪੁਲਸ ਨੇ ਦੋਵਾਂ ਧਿਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਸ਼੍ਰੀਕਾਂਤ ਦੇ ਅਨੁਸਾਰ, ਇਕ ਕਾਉਂਸਲਿੰਗ ਸੈਸ਼ਨ ਦੌਰਾਨ, ਇਕ ਮਨੋਵਿਗਿਆਨੀ ਨੇ ਉਨ੍ਹਾਂ ਨੂੰ ਆਪਸੀ ਸਹਿਮਤੀ ਨਾਲ ਤਲਾਕ ਲੈਣ ਦੀ ਸਲਾਹ ਦਿੱਤੀ, ਜਿਸ 'ਤੇ ਬਿੰਦੂਸ਼੍ਰੀ ਨੇ ਵੀ ਕਥਿਤ ਤੌਰ 'ਤੇ ਸਹਿਮਤੀ ਦੇ ਦਿੱਤੀ।
ਸੜਕਾਂ 'ਤੇ ਘੁੰਮਦੇ ਕੁੱਤੇ ਦਾ ਲੱਗ ਗਿਆ ਕੈਨੇਡਾ ਦਾ ਵੀਜ਼ਾ, ਪੈਰਿਸ ਰਾਹੀਂ ਪੁੱਜਾ ਟੋਰਾਂਟੋ
NEXT STORY