ਕਰੌਲੀ- ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਵਿਚ ਇਕ ਔਰਤ ਆਪਣੇ ਪਤੀ ਨੂੰ ਬਚਾਉਣ ਲਈ ਖੂੰਖਾਰ ਮਗਰਮੱਛ ਨਾਲ ਭਿੜ ਗਈ। ਦਰਅਸਲ ਕਰੌਲੀ ਦੇ ਮੰਡਰਾਯਲ ਨੇੜੇ ਵਹਿਣ ਵਾਲੀ ਚੰਬਲ ਨਦੀ ਦੇ ਕੈਮ ਕੱਛ ਪਿੰਡ ਨੇੜੇ ਇਹ ਰੂਹ ਕੰਬਾ ਦੇਣ ਵਾਲੀ ਘਟਨਾ ਵਾਪਰੀ। ਕੈਮ ਕੱਛ ਪਿੰਡ ਦਾ ਰਹਿਣ ਵਾਲਾ ਬਨੇ ਸਿੰਘ ਪੁੱਤਰ ਕੇਦਾਰ ਮੀਣਾ ਬਕਰੀਆਂ ਚਰਾ ਰਿਹਾ ਸੀ। ਉਸ ਦੀ ਪਤਨੀ ਵਿਮਲ ਵੀ ਉਸ ਦੇ ਨਾਲ ਹੀ ਸੀ। ਬਕਰੀਆਂ ਪਾਣੀ ਪੀ ਰਹੀਆਂ ਸਨ ਅਤੇ ਬਨੇ ਨਦੀ ਵਿਚ ਨਹਾਉਣ ਚੱਲਾ ਗਿਆ। ਜਿਵੇਂ ਹੀ ਉਹ ਨਦੀ ਵਿਚ ਉਤਰਿਆ ਤਾਂ ਇਕ ਮਗਰਮੱਛ ਨੇ ਉਸ 'ਤੇ ਹਮਲਾ ਕਰ ਦਿੱਤਾ। ਮਗਰਮੱਛ ਨੇ ਕੇਦਾਰ ਦਾ ਪੈਰ ਜਬਾੜੇ 'ਚ ਦਬਾ ਲਿਆ ਅਤੇ ਡੂੰਘੀ ਨਦੀ ਵਿਚ ਖਿੱਚਣ ਲੱਗਾ।
ਇਹ ਵੀ ਪੜ੍ਹੋ- ਉਮੇਸ਼ ਪਾਲ ਕਤਲਕਾਂਡ 'ਚ ਵੱਡੀ ਸਫ਼ਲਤਾ; ਅਤੀਕ ਅਹਿਮਦ ਦਾ ਪੁੱਤਰ ਅਸਦ ਐਨਕਾਊਂਟਰ 'ਚ ਢੇਰ
ਜਾਨ ਦੇ ਪਰਵਾਹ ਕੀਤੇ ਨਦੀ 'ਚ ਪਤਨੀ ਨੇ ਮਾਰੀ ਛਾਲ
ਕੇਦਾਰ ਨੇ ਮਗਰਮੱਛ ਦਾ ਲੱਕ ਫੜ ਲਿਆ ਅਤੇ ਉਸ ਤੋਂ ਖ਼ੁਦ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਨ ਲੱਗਾ। ਪਤੀ ਦੀ ਚੀਕ ਸੁਣ ਕੇ ਵਿਮਲ ਦੌੜੀ ਆਈ ਅਤੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਲਾਠੀ ਨਾਲ ਹੀ ਨਦੀ ਵਿਚ ਉਸ ਨੇ ਛਾਲ ਮਾਰ ਦਿੱਤੀ। ਪਤੀ ਨੂੰ ਬਚਾਉਣ ਲਈ ਵਿਮਲ ਨੇ ਲਾਠੀ ਨਾਲ ਵਾਰ ਕੀਤਾ ਪਰ ਮਗਰਮੱਛ ਨੇ ਬਨੇ ਦਾ ਪੈਰ ਨਹੀਂ ਛੱਡਿਆ। ਇਸ ਤੋਂ ਬਾਅਦ ਵਿਮਲ ਨੇ ਪੂਰੀ ਤਾਕਤ ਲਾ ਕੇ ਮਗਰਮੱਛ ਦੇ ਅੱਖ 'ਚ ਲਾਠੀ ਨਾਲ ਹਮਲਾ ਕੀਤਾ ਅਤੇ ਤਾ ਜਾ ਕੇ ਉਸ ਨੇ ਪੈਰ ਛੱਡਿਆ।
ਇਹ ਵੀ ਪੜ੍ਹੋ- 'ਮਮਤਾ ਦੀਦੀ' ਨੂੰ ਛੱਡ ਦੇਸ਼ ਦੇ 30 ਮੁੱਖ ਮੰਤਰੀਆਂ 'ਚੋਂ 29 ਕਰੋੜਪਤੀ, ਜਾਣੋ ਕੌਣ ਹੈ ਸਭ ਤੋਂ ਅਮੀਰ CM
ਵਿਮਲ ਦੀ ਹੋ ਰਹੀ ਹੈ ਤਾਰੀਫ਼
ਪਤੀ ਦੀ ਜਾਨ ਬਚਾਉਣ ਮਗਰੋਂ ਵਿਮਲ ਨੇ ਜ਼ਖ਼ਮੀ ਪਤੀ ਨੂੰ ਮੋਢੇ 'ਤੇ ਚੁੱਕਿਆ ਅਤੇ 300 ਮੀਟਰ ਦੂਰ ਸਥਿਤ ਆਪਣੇ ਘਰ ਪਹੁੰਚੀ। ਪਰਿਵਾਰ ਵਾਲਿਆਂ ਦੀ ਮਦਦ ਨਾਲ ਕੇਦਾਰ ਨੂੰ ਮੰਡਰਾਯਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਨੂੰ ਕਰੌਲੀ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਕੇਦਾਰ ਦਾ ਇਲਾਜ ਕਰ ਕੇ ਉਸ ਨੂੰ ਛੁੱਟੀ ਦੇ ਦਿੱਤੀ ਗਈ। ਪਿੰਡ ਵਿਚ ਵਿਮਲ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਲੋਕਾਂ ਮੁਤਾਬਕ ਜੇਕਰ ਵਿਮਲ ਮੌਕੇ 'ਤੇ ਮੌਜੂਦ ਨਾ ਹੁੰਦੀ ਤਾਂ ਕੁਝ ਵੀ ਹੋ ਸਕਦਾ ਸੀ।
ਇਹ ਵੀ ਪੜ੍ਹੋ- ਦੇਸ਼ 'ਚ ਮੁੜ ਵਧਿਆ ਕੋਰੋਨਾ ਮਹਾਮਾਰੀ ਦਾ ਖ਼ਤਰਾ, ਇਕ ਦਿਨ 'ਚ ਆਏ 10 ਹਜ਼ਾਰ ਤੋਂ ਵਧੇਰੇ ਮਾਮਲੇ
‘ਨੌਕਰੀ ਬਦਲੇ ਜ਼ਮੀਨ’ ਮਾਮਲੇ ’ਚ ਲਾਲੂ ਦੀ ਬੇਟੀ ਰਾਗਿਨੀ ਤੋਂ ਈ. ਡੀ. ਨੇ ਕੀਤੀ ਪੁੱਛਗਿੱਛ
NEXT STORY