ਨਵੀਂ ਦਿੱਲੀ – ਸੁਪਰੀਮ ਕੋਰਟ ਦੇ ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ ਨੇ ਵੀਰਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ਉਹ ਕਾਲੇਜੀਅਮ ਦੀ ਬੈਠਕ ਬੁਲਾ ਸਕਦੇ ਹਨ। ਜਸਟਿਸ ਬੋਬੜੇ ਨੇ ਕਿਹਾ ਕਿ ਕਾਲੇਜੀਅਮ ਦੀ ਬੈਠਕ ਰੋਜ਼ਾਨਾ ਦਾ ਕੰਮ ਹੈ, ਜਿਸ ਵਿਚ ਨਿਆਪਾਲਿਕਾ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਫੈਸਲਾ ਲਿਆ ਜਾਂਦਾ ਹੈ। ਜਸਟਿਸ ਬੋਬੜੇ 23 ਅਪ੍ਰੈਲ ਨੂੰ ਸੇਵਾਮੁਕਤ ਹੋਣ ਵਾਲੇ ਹਨ, ਅਜਿਹੇ ਉਨ੍ਹਾਂ ਦੇ ਕਾਲੇਜੀਅਮ ਦੀ ਬੈਠਕ ਕਰਨ ਨੂੰ ਲੈ ਕੇ ਨਿਆਪਾਲਿਕਾ ਦੇ ਅੰਦਰ ਹੀ ਸਵਾਲ ਖੜੇ ਹੋਏ ਸਨ।
ਵਿਰੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਗਲੇ ਮੁੱਖ ਜੱਜ ਦੀ ਨਿਯੁਕਤੀ ਦੇ ਪੱਤਰ ’ਤੇ ਹਸਤਾਖਰ ਕਰ ਦਿੱਤੇ ਹਨ ਅਤੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤਾਂ ਕਿਸੇ ਜੱਜ ਦੇ ਨਾਂ ਦੀ ਸਿਫਾਰਸ਼ ਕਰਨਾ ਅਹੁਦਿਓਂ ਲੱਥੇ ਮੁੱਖ ਜੱਜ ਲਈ ਉਚਿੱਤ ਨਹੀਂ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮੀਡੀਆ ਕਰਮਚਾਰੀਆਂ ਨੂੰ ਦਿੱਲੀ 'ਚ ਰਾਤ ਕਰਫਿਊ ਦੌਰਾਨ ਈ-ਪਾਸ ਨਾਲ ਮਿਲੀ ਛੋਟ
NEXT STORY