ਨਵੀਂ ਦਿੱਲੀ— ਹਵਾਈ ਫ਼ੌਜ ਦਾ ਇਕ ਐੱਮ. ਆਈ-17 ਹੈਲੀਕਾਪਟਰ ਅੱਜ ਯਾਨੀ ਕਿ ਵੀਰਵਾਰ ਨੂੰ ਪੂਰਬੀ ਅਰੁਣਾਚਲ ਪ੍ਰਦੇਸ਼ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ’ਚ ਸਵਾਰ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਮੌਜੂਦ ਸਨ। ਹਾਲਾਂਕਿ ਇਸ ਹਾਦਸੇ ਵਿਚ ਕਿਸੇ ਨੂੰ ਕੋਈ ਸੱਟ ਨਹੀਂ ਪਹੁੰਚੀ। ਸਾਰੇ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਟ੍ਰੇਨਿੰਗ ਉਡਾਣ ’ਤੇ ਸੀ, ਉਦੋਂ ਇਹ ਹਾਦਸਾ ਵਾਪਰਿਆ। ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 2017 ’ਚ ਅਰੁਣਾਚਲ ਪ੍ਰਦੇਸ਼ ’ਚ ਐੱਮ. ਆਈ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ਵਿਚ 7 ਜਵਾਨ ਸ਼ਹੀਦ ਹੋ ਗਏ ਸਨ। ਹੈਲੀਕਾਪਟਰ ਆਪਣੇ ਰੋਜ਼ਾਨਾ ਮਿਸ਼ਨ ’ਤੇ ਉਡਾਣ ਭਰ ਰਿਹਾ ਸੀ। ਹੈਲੀਕਾਪਟਰ ਦਾ ਪੱਖਾ ਤੁਰੰਤ ਟੁੱਟ ਕੇ ਵੱਖ ਹੋ ਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਪਰਮਬੀਰ ਸਿੰਘ ਤੁਸੀਂ ਕਿੱਥੇ ਹੋ?, SC ਨੇ ਕਿਹਾ- ਪਤਾ ਚੱਲਣ ਤੱਕ ਨਹੀਂ ਮਿਲੇਗੀ ਕੋਈ ਸੁਰੱਖਿਆ
NEXT STORY