ਭਿਵਾਨੀ, (ਭਾਸ਼ਾ)- ਹਰਿਆਣਾ ਦੇ ਚਰਖੀ ਦਾਦਰੀ 'ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਇਕ ਅਧਿਕਾਰੀ ਦੇ ਦਾਦਾ-ਦਾਦੀ ਨੇ ਕਥਿਤ ਤੌਰ 'ਤੇ ਪਰਿਵਾਰ ਦੀ ਬੇਰੁਖੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਜੋੜੇ ਵੱਲੋਂ ਛੱਡੇ ਗਏ ਸੁਸਾਇਡ ਨੋਟ ਦੇ ਆਧਾਰ 'ਤੇ ਉਨ੍ਹਾਂ ਦੇ ਪੁੱਤਰ, ਦੋ ਨੂੰਹਾਂ ਅਤੇ ਇਕ ਭਤੀਜੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਜੋੜੇ ਨੇ ਬੁੱਧਵਾਰ ਰਾਤ ਨੂੰ ਖ਼ੁਦਕੁਸ਼ੀ ਕੀਤੀ ਅਤੇ ਪਿੱਛੇ ਛੱਡੇ ਗਏ ਸੁਸਾਇਡ ਨੋਟ 'ਚ ਲਿਖਿਆ ਹੈ ਕਿ ਉਨ੍ਹਾਂ ਦੇ ਪੁੱਤਰਾਂ ਕੋਲ 30 ਕਰੋੜ ਰੁਪਏ ਦੀ ਜਾਇਦਾਦ ਹੈ ਪਰ ਉਹ ਉਨ੍ਹਾਂ ਨੂੰ ਦੋ ਰੋਟੀਆਂ ਤਕ ਨਹੀਂ ਦਿੰਦੇ।
ਇਹ ਵੀ ਪੜ੍ਹੋ– 15 ਸਾਲ ਦੀ ਕੁੜੀ ਨੇ ਕੁਹਾੜੀ ਨਾਲ ਵੱਢ ਕੇ ਆਪਣੇ ਮਾਂ-ਬਾਪ ਨੂੰ ਉਤਾਰਿਆ ਮੌਤ ਦੇ ਘਾਟ
ਜਾਣਕਾਰੀ ਮੁਤਾਬਕ, ਮੂਲ ਰੂਪ ਨਾਲ ਗੋਪੀ ਨਿਵਾਸੀ ਜਗਦੀਸ਼ ਚੰਦਰ (78) ਅਤੇ ਭਾਗਲੀ ਦੇਵੀ (77) ਆਪਣੇ ਪੁੱਤਰ ਵਰਿੰਦਰ ਕੋਲ ਬਾੜਡਾ 'ਚ ਰਹਿੰਦੇ ਸਨ ਅਤੇ ਉਨ੍ਹਾਂ ਦਾ ਪੋਤਾ ਸਾਲ 2021 ਬੈਚ ਦਾ ਆਈ.ਏ.ਐੱਸ. ਅਧਿਕਾਰੀ ਹੈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਜਗਦੀਸ਼ ਚੰਦਰ ਅਤੇ ਉਨ੍ਹਾਂ ਦੀ ਪਤਨੀ ਭਾਗਲੀ ਦੇਵੀ ਨੇ ਬਾੜਡਾ ਸਥਿਤ ਆਪਣੇ ਘਰ 'ਚ ਹੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਨ੍ਹਾਂ ਦੱਸਿਆ ਕਿ ਦੇਰ ਰਾਤ ਕਰੀਬ ਢਾਈ ਵਜੇ ਜਗਦੀਸ਼ ਚੰਦਰ ਨੇ ਜ਼ਹਿਰ ਖਾਣ ਦੀ ਜਾਣਕਾਰੀ ਖੁਦ ਪੁਲਸ ਕੰਟਰੋਲ ਰੂਮ ਨੂੰ ਦਿੱਤੀ।
ਇਹ ਵੀ ਪੜ੍ਹੋ– ਗੋਲਡਮੈਨ ਸੈਸ਼ ਨੇ AI ਨੂੰ ਲੈ ਕੇ ਦਿੱਤੀ ਚਿਤਾਵਨੀ, 30 ਕਰੋੜ ਨੌਕਰੀਆਂ 'ਤੇ ਲਟਕੀ ਤਲਵਾਰ
ਪੁਲਸ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਪੁਲਸ ਨੂੰ ਜਗਦੀਸ਼ ਚੰਦਰ ਨੇ ਸੁਸਾਇਡ ਨੋਟ ਸੌਂਪਿਆ। ਉਨ੍ਹਾਂ ਦੱਸਿਆ ਕਿ ਹਾਲਤ ਵਿਗੜਨ 'ਤੇ ਬਜ਼ੁਰਗ ਜੋੜੇ ਨੂੰ ਪਹਿਲਾਂ ਬੜਾਡਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਦਾਦਰੀ ਸਿਵਲ ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ– ਸਾਈਬਰ ਚੋਰਾਂ ਦੇ ਨਿਸ਼ਾਨੇ 'ਤੇ ChatGPT, ਇਸਦੀ ਮਦਦ ਨਾਲ ਹੈਕ ਕੀਤੇ ਜਾ ਰਹੇ ਫੇਸਬੁੱਕ ਅਕਾਊਂਟ
ਅਜੀਬ ਬੀਮਾਰੀ ਨਾਲ ਪੀੜਤ ਹੈ 8 ਮਹੀਨਿਆਂ ਦੀ ਬੱਚੀ, ਇਲਾਜ ਲਈ ਚਾਹੀਦੇ ਨੇ ਕਰੋੜਾਂ ਰੁਪਏ
NEXT STORY