ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ 'ਇਕ ਦੇਸ਼, ਇਕ ਚੋਣ' ਦਾ ਵਿਚਾਰ ਭਾਰਤੀ ਸੰਘ ਅਤੇ ਇਸ ਦੇ ਸਾਰੇ ਸੂਬਿਆਂ 'ਤੇ ਹਮਲਾ ਹੈ। ਕਾਂਗਰਸ ਨੇਤਾ ਰਾਹੁਲ ਨੇ 'ਐਕਸ' 'ਤੇ ਆਪਣੀ ਪੋਸਟ ਵਿਚ ਕਿਹਾ ਕਿ ਇੰਡੀਆ ਭਾਰਤ ਹੈ ਅਤੇ ਇਹ ਸੂਬਿਆਂ ਦਾ ਸੰਘ ਹੈ। 'ਇਕ ਦੇਸ਼, ਇਕ ਚੋਣ' ਦਾ ਵਿਚਾਰ ਭਾਰਤੀ ਸੰਘ ਅਤੇ ਇਸ ਦੇ ਸਾਰੇ ਸੂਬਿਆਂ 'ਤੇ ਹਮਲਾ ਹੈ। ਰਾਹੁਲ ਦਾ ਇਹ ਬਿਆਨ ਇਕੱਠੇ ਚੋਣਾਂ ਕਰਾਉਣ ਦੀ ਸੰਭਾਵਨਾ 'ਤੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ 'ਚ ਸਰਕਾਰ ਵਲੋਂ ਇਕ ਉੱਚ ਪੱਧਰੀ ਕਮੇਟੀ ਗਠਿਤ ਕਰਨ ਮਗਰੋਂ ਆਇਆ ਹੈ।
ਇਹ ਵੀ ਪੜ੍ਹੋ- ਰਾਹੁਲ ਨੂੰ PM ਉਮੀਦਵਾਰ ਬਣਾਉਣ ਨੂੰ ਲੈ ਕੇ ਸ਼ਸ਼ੀ ਥਰੂਰ ਨੇ ਦਿੱਤਾ ਵੱਡਾ ਬਿਆਨ
ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ 'ਇਕ ਦੇਸ਼, ਇਕ ਚੋਣ' 'ਤੇ ਉੱਚ ਪੱਧਰੀ ਕਮੇਟੀ ਦਾ ਸਮਾਂ ਜ਼ਿਆਦਾ ਸ਼ੱਕੀ ਹੈ ਅਤੇ ਇਸ ਦੀਆਂ ਸ਼ਰਤਾਂ ਨੇ ਪਹਿਲਾਂ ਹੀ ਇਸ ਦੀਆਂ ਸਿਫਾਰਿਸ਼ਾਂ ਤੈਅ ਕਰ ਦਿੱਤੀਆਂ ਹਨ। ਦੱਸ ਦੇਈਏ ਸਰਕਾਰ ਨੇ ਲੋਕ ਸਭਾ, ਰਾਜ ਵਿਧਾਨਸਭਾਵਾਂ, ਨਗਰ ਬਾਡੀਜ਼ ਅਤੇ ਪੰਚਾਇਤਾਂ ਦੀਆਂ ਚੋਣਾਂ ਇਕੱਠੇ ਕਰਾਉਣ ਦੇ ਮੁੱਦੇ 'ਤੇ ਗੌਰ ਕਰਨ ਅਤੇ ਛੇਤੀ ਤੋਂ ਛੇਤੀ ਸਿਫਾਰਿਸ਼ਾਂ ਦੇਣ ਲਈ ਸ਼ਨੀਵਾਰ ਨੂੰ 8 ਮੈਂਬਰੀ ਉੱਚ ਪੱਧਰੀ ਕਮੇਟੀ ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ।
ਇਹ ਵੀ ਪੜ੍ਹੋ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵਿਗੜੀ, ਹਸਪਤਾਲ 'ਚ ਦਾਖ਼ਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਨਰਿੰਦਰ ਮੋਦੀ 6-7 ਸਤੰਬਰ ਨੂੰ ਜਕਾਰਤਾ ਤੇ ਇੰਡੋਨੇਸ਼ੀਆ ਦੀ ਕਰਨਗੇ ਯਾਤਰਾ
NEXT STORY