ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਪੁਲਸ ਡਾਇਰੈਕਟਰ ਜਨਰਲ ਆਫ ਪੁਲਸ ਦਿਲਬਾਗ ਸਿੰਘ (ਡੀ. ਜੀ. ਪੀ.) ਨੇ ਐਤਵਾਰ ਨੂੰ ਪੰਜ ਕਿਲੋ ਤੇਜ਼ ਸ਼ਕਤੀਸ਼ਾਲੀ ਵਿਸਫੋਟਕ (ਆਈ. ਈ. ਡੀ.) ਦੀ ਬਰਾਮਦਗੀ ਤੋਂ ਬਾਅਦ ਕਿਹਾ ਕਿ ਲਸ਼ਕਰ-ਏ ਤੋਇਬਾ ਦੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੇ ਲਈ ਵਿਸਫੋਟਕਾਂ ਦੀ ਖੇਪ ਬਰਾਮਦ ਕੀਤੀ ਹੈ। ਡੀ. ਜੀ. ਪੀ. ਸਿੰਘ ਨੇ ਕਿਹਾ ਕਿ ਜੰਮੂ ਪੁਲਸ ਨੇ ਪੰਜ ਤੋਂ 6 ਕਿਲੋ ਆਈ. ਈ. ਡੀ. ਬਰਾਮਦ ਕੀਤੀ। ਇਹ ਲਸ਼ਕਰ ਦੇ ਅੱਤਵਾਦੀਆਂ ਤੋਂ ਮਿਲਿਆ ਅਤੇ ਇਸ ਨੂੰ ਭੀੜ-ਭਾੜ ਵਾਲੇ ਸਥਾਨ 'ਤੇ ਲਗਾਇਆ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਆਈ. ਈ. ਡੀ. ਦੀ ਬਰਾਮਦਗੀ ਨਾਲ ਇਕ ਵੱਡਾ ਅੱਤਵਾਦੀ ਹਮਲਾ ਹੋਣ ਤੋਂ ਟਲ ਗਿਆ।
ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ
ਪੁਲਸ ਪ੍ਰਮੁੱਖ ਨੇ ਕਿਹਾ ਕਿ- ਪੁੱਛਗਿੱਛ ਦੇ ਦੌਰਾਨ ਸ਼ੱਕੀ ਨੂੰ ਫੜ੍ਹ ਲਿਆ ਗਿਆ ਅਤੇ ਇਸ ਮਾਮਲੇ 'ਚ ਹੋਰ ਵੀ ਸ਼ੱਕੀਆਂ ਦੇ ਫੜ੍ਹੇ ਜਾਣ ਦੀ ਉਮੀਦ ਹੈ। ਪੁਲਸ ਦੇ ਚੋਟੀ ਅਧਿਕਾਰੀ ਨੇ ਕਿਹਾ ਕਿ ਪੁਲਸ ਹੋਰ ਏਜੰਸੀਆਂ ਦੇ ਨਾਲ ਜੰਮੂ ਹਵਾਈ ਅੱਡੇ ਖੇਤਰ 'ਚ ਹੋਏ ਧਮਾਕਿਆਂ ਦੀ ਜਾਂਚ 'ਤੇ ਵੀ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ ਹਵਾਈ ਖੇਤਰ 'ਚ ਦੋਵੇਂ ਧਮਾਕਿਆਂ ਵਿਚ ਡਰੋਨ ਰਾਹੀ ਵਿਸਫੋਟਕ ਸਮੱਗਰੀ ਸੁੱਟਣ ਦੀ ਸੰਭਵਾਨ ਜਤਾਈ ਗਈ ਹੈ। ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਨੇ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੰਮੂ ਦੇ ਸਤਵਾਰੀ ਪੁਲਸ ਥਾਣਾ ਵਿਚ ਭਾਰਤੀ ਦੰਡ ਕੋਡ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਦੌਰਾਨ ਪੁਲਸ ਨੇ ਸਰੁੱਖਿਆ ਵਧਾ ਦਿੱਤੀ ਹੈ। ਜੰਮੂ-ਕਸ਼ਮੀਰ ਦੇ ਸ਼ਹਿਰ ਦੇ ਬਾਹਰੀ ਇਲਾਕੇ ਨਰਵਾਲ 'ਚ ਇਕ ਅੱਤਵਾਦੀ ਨੂੰ ਵਿਸਫੋਟਕ ਦੇ ਨਾਲ ਗ੍ਰਿਫਤਾਰ ਕੀਤਾ ਗਿਆ, ਜਿਸ ਕਾਰਨ ਇਕ ਵੱਡੇ ਅੱਤਵਾਦੀ ਹਮਲੇ ਨੂੰ ਅਸਫਲ ਕਰ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲਾਹੌਲ-ਸਪਿਤੀ ’ਚ 18 ਤੋਂ 44 ਉਮਰ ਵਰਗ ਦਾ 100 ਫ਼ੀਸਦੀ ਟੀਕਾਕਰਨ
NEXT STORY