ਸੇਂਟ ਜਾਰਜ - ਐਵਿਨ ਲੁਈਸ ਦੇ ਤੂਫਾਨੀ ਅਰਧ ਸੈਂਕੜੇ ਨਾਲ ਵੈਸਟਇੰਡੀਜ਼ ਨੇ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ ਦੇ ਵਿਰੁੱਧ 8 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਟਾਸ ਜਿੱਤਣ ਤੋਂ ਬਾਅਦ ਵੈਸਟਇੰਡੀਜ਼ ਨੇ ਦੱਖਣੀ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਮਹਿਮਾਨ ਟੀਮ 20 ਓਵਰਾਂ ਵਿਚ 160 ਦੌੜਾਂ ਹੀ ਬਣਾ ਸਕੀ।
ਵੈਸਟਇੰਡੀਜ਼ ਨੇ ਇਸਦੇ ਜਵਾਬ ਵਿਚ ਲੁਈਸ ਦੀਆਂ 35 ਗੇਂਦਾਂ 'ਚ 71 ਦੌੜਾਂ ਦੀ ਪਾਰੀ ਦੀ ਬਦੌਲਤ 15 ਓਵਰਾਂ ਵਿਚ ਹੀ 2 ਵਿਕਟਾਂ 'ਤੇ 161 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਲੁਈਸ ਨੇ ਆਂਦਰੇ ਫਲੇਚਰ (30) ਦੇ ਨਾਲ ਪਹਿਲੇ ਵਿਕਟ ਦੇ ਲਈ 85 ਦੌੜਾਂ ਅਤੇ ਕ੍ਰਿਸ ਗੇਲ (ਅਜੇਤੂ 32) ਦੇ ਨਾਲ ਦੂਜੇ ਵਿਕਟ ਦੇ ਲਈ 39 ਦੌੜਾਂ ਦੀ ਸਾਂਝੇਦਾਰੀ ਕਰਕੇ ਵੈਸਟਇੰਡੀਜ਼ ਦੀ ਆਸਾਨ ਜਿੱਤ ਦੀ ਨੀਂਹ ਰੱਖੀ। ਆਂਦਰੇ ਰਸੇਲ ਨੇ ਵੀ 12 ਗੇਂਦਾਂ 'ਚ ਅਜੇਤੂ 23 ਦੌੜਾਂ ਬਣਾਈਆਂ। ਲੁਈਸ ਨੇ ਆਪਣੀ ਪਾਰੀ ਵਿਚ 4 ਚੌਕੇ ਅਤੇ 7 ਛੱਕੇ ਲਗਾਏ। ਵੈਸਟਇੰਡੀਜ਼ ਦੀ ਪਾਰੀ ਵਿਚ 15 ਛੱਕੇ ਲਗਾਏ। ਸ਼ਨੀਵਾਰ ਨੂੰ ਹੋਇਆ ਇਹ ਮੁਕਾਬਲਾ 2016 ਟੀ-20 ਵਿਸ਼ਵ ਕੱਪ ਤੋਂ ਬਾਅਦ ਦੋਵੇਂ ਟੀਮਾਂ ਦੇ ਵਿਚਾਲੇ ਪਹਿਲਾ ਟੀ-20 ਮੁਕਾਬਲਾ ਸੀ। ਵੈਸਟਇੰਡੀਜ਼ ਨੇ 2016 ਟੀ-20 ਵਿਸ਼ਵ ਕੱਪ ਜਿੱਤਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗਿੱਲ ਦੇ ਹੁਨਰ ’ਤੇ ਕੋਈ ਸ਼ੱਕ ਨਹੀਂ, ਪਰ ਥੋੜ੍ਹੀ ਮਿਹਨਤ ਕਰੇ ਤਾਂ ਮਿਲੇਗਾ ਇਨਾਮ : ਗਾਵਸਕਰ
NEXT STORY