ਨਵੀਂ ਦਿੱਲੀ (ਭਾਸ਼ਾ) : ਰੇਲਵੇ ਬੋਰਡ ਨੇ ਸਾਰੇ ਜ਼ੋਨਾਂ ਦੇ ਅਧਿਕਾਰੀਆਂ ਨੂੰ ਰੀਲ ਬਣਾਉਣ ਵਾਲਿਆਂ ਖਿਲਾਫ ਐੱਫਆਈਆਰ ਦਰਜ ਕਰਨ ਲਈ ਕਿਹਾ ਹੈ ਜੇਕਰ ਉਹ ਸੁਰੱਖਿਅਤ ਰੇਲਵੇ ਸੰਚਾਲਨ ਲਈ ਖਤਰਾ ਪੈਦਾ ਕਰਦੇ ਹਨ ਜਾਂ ਡੱਬਿਆਂ ਅਤੇ ਰੇਲਵੇ ਕੰਪਲੈਕਸ ਵਿਚ ਯਾਤਰੀਆਂ ਨੂੰ ਅਸੁਵਿਧਾ ਪੈਦਾ ਕਰਦੇ ਹਨ।
ਰੇਲਵੇ ਬੋਰਡ ਦਾ ਇਹ ਨਿਰਦੇਸ਼ ਹਾਲ ਹੀ ਦੇ ਉਨ੍ਹਾਂ ਮਾਮਲਿਆਂ ਤੋਂ ਬਾਅਦ ਆਇਆ ਹੈ, ਜਿਸ 'ਚ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਨਾਲ ਰੇਲਵੇ ਪਟੜੀਆਂ 'ਤੇ ਅਤੇ ਚੱਲਦੀਆਂ ਟਰੇਨਾਂ 'ਚ ਸਟੰਟ ਦੀ ਵੀਡੀਓ ਬਣਾ ਕੇ ਰੇਲਵੇ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਰੇਲਵੇ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਲੋਕਾਂ ਨੇ ਰੀਲਾਂ ਬਣਾਉਣ ਵਿਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹ ਨਾ ਸਿਰਫ਼ ਆਪਣੀ ਜਾਨ ਨੂੰ ਖਤਰੇ ਵਿਚ ਪਾਉਂਦੇ ਹਨ, ਸਗੋਂ ਰੇਲ ਪਟੜੀਆਂ 'ਤੇ ਵਸਤੂਆਂ ਰੱਖ ਕੇ ਜਾਂ ਵਾਹਨ ਚਲਾ ਕੇ ਅਤੇ ਜਾਨਲੇਵਾ ਸਟੰਟ ਕਰ ਕੇ ਸੈਂਕੜੇ ਲੋਕਾਂ ਨੂੰ ਵੀ ਜੋਖਮ ਵਿਚ ਪਾ ਦਿੰਦੇ ਹਨ।
ਇਹ ਵੀ ਪੜ੍ਹੋ : ਸਕੂਲਾਂ 'ਚ ਮਾਸਕ ਪਹਿਨਣਾ ਲਾਜ਼ਮੀ, ਖੁੱਲ੍ਹੇ ਖੇਤਰਾਂ 'ਚ ਗਤੀਵਿਧੀਆਂ 'ਤੇ ਲੱਗੀ ਰੋਕ
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੇ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਲੋਕ ਸੈਲਫੀ ਲੈਂਦੇ ਸਮੇਂ ਟ੍ਰੇਨ ਕੋਲ ਆ ਕੇ ਟ੍ਰੈਕ ਦੇ ਬਹੁਤ ਕਰੀਬ ਚਲੇ ਗਏ, ਇਹ ਸਮਝੇ ਬਿਨਾਂ ਕਿ ਇਕ ਟ੍ਰੇਨ ਘੱਟ ਸਮੇਂ ਵਿਚ ਕਿੰਨੀ ਲੰਬੀ ਦੂਰੀ ਤੈਅ ਕਰ ਸਕਦੀ ਹੈ ਅਤੇ ਇਸ ਕਾਰਨ ਉਹ ਟ੍ਰੇਨ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਗੁਆ ਬੈਠੇ।
ਰੇਲਵੇ ਬੋਰਡ ਦੇ ਅਧਿਕਾਰੀਆਂ ਮੁਤਾਬਕ, ਰੇਲਵੇ ਸੁਰੱਖਿਆ ਬਲ (ਆਰਪੀਐੱਫ) ਅਤੇ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਨੂੰ ਨਿਯਮਾਂ ਦੀ ਉਲੰਘਣਾ ਕਰਨ ਲਈ ਰੀਲਾਂ ਬਣਾਉਣ ਵਾਲੇ ਲੋਕਾਂ ਵਿਰੁੱਧ ਕੋਈ ਢਿੱਲ ਨਾ ਵਰਤਣ ਦੀ ਨੀਤੀ ਅਪਣਾਉਣ ਲਈ ਕਿਹਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਵਿਦਿਆਰਥੀ ਸਮੇਂ ਤੋਂ ਪਹਿਲਾਂ ਪੂਰੀ ਕਰ ਸਕਣਗੇ ਡਿਗਰੀ, UGC ਕਰਨ ਜਾ ਰਹੀ ਵੱਡਾ ਬਦਲਾਅ
NEXT STORY