ਮਥੂਰਾ- ਲੋਕ ਸਭਾ ਚੋਣਾਂ ਲੜ ਰਹੀ ਸੰਸਦ ਮੈਂਬਰ ਹੇਮਾ ਮਾਲਿਨੀ ਦੇ ਲਈ ਉਨ੍ਹਾਂ ਦੇ ਪਤੀ ਤੇ ਫਿਲਮੀ ਅਦਾਕਾਰ ਧਰਮਿੰਦਰ ਨੇ ਮਥੁਰਾ ਜ਼ਿਲੇ ਦੇ ਜਾਟ ਬਹੁਤਾਤ ਵਾਲੇ ਇਲਾਕਿਆਂ ਵਿਚ ਹੇਮਾ ਲਈ ਚੋਣ ਪ੍ਰਚਾਰ ਕੀਤਾ। ਇਸ ਮੌਕੇ ਜਦ ਧਰਮਿੰਦਰ ਇਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਫਿਲਮੀ ਡਾਇਲਾਗ ਸੁਣਾਉਣ ਦੀ ਅਪੀਲ ਕੀਤੀ। ਇਸ ਅਪੀਲ ਉਤੇ ਧਰਮਿੰਦਰ ਨੇ ਆਪਣੀ ਪ੍ਰਸਿੱਧ ਫਿਲਮ ਸ਼ੋਲੇ ਦਾ ਡਾਇਲਾਗ ਸੁਣਾਇਆ, ਧਰਮਿੰਦਰ ਬੋਲੇ, ''ਗਾਂਵ ਵਾਲੋ...ਅਗਰ ਆਪਣੇ ਬਸੰਤੀ (ਹੇਮਾ) ਕੋ ਬਹੁਤ ਬੜੀ ਜਿੱਤ ਨਹੀਂ ਦੀਲਾਈ....ਯਹਾਂ ਕੋਈ ਟੰਕੀ ਹੈ ਕਿਆ..(ਇਧਰ ਓਧਰ ਦੇਖਦੇ ਹੋਏ ਬੋਲੇ) ਉਸ ਪਰ ਰਡ਼ ਜਾਉਗਾ। ਇਸ ਤੋਂ ਬਾਅਦ ਧਰਮਿੰਦਰ ਬੋਲੇ ਕਿ ਅਜਿਹਾ ਕਰਨ ਉਤੇ ਫਿਰ ਉਨ੍ਹਾਂ ਦੀਆਂ ਬਹੁਤ ਸਾਰੀਆਂ ਮੌਸੀਆਂ ਚਿਲਾਉਣਗਿਆਂ ਤੇ ਮੈਂ ਕਹਾਂਗਾ ਮਾਸੀ ਜੀ...ਮਾਸੀ ਜੀ....। ਧਰਮਿੰਦਰ ਨੇ ਪਿੰਡ ਵਾਲੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਸਰਦੀਆਂ ਵਿਚ ਉਨ੍ਹਾਂ ਦੇ ਘਰ ਰੋਟੀ ਖਾਣ ਲਈ ਜ਼ਰੂਰ ਆਉਣਗੇ।
ਫਿਲਹਾਲ ਰਾਜਨੀਤੀ 'ਚ ਆਉਣ ਦੀ ਮੇਰੀ ਕੋਈ ਇੱਛਾ ਨਹੀਂ : ਰਾਬਰਟ ਵਾਡਰਾ
NEXT STORY