ਨਵੀਂ ਦਿੱਲੀ—ਪੰਜਾਬ ਦੇ ਦਰਿਆਵਾਂ ’ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਖਤੀ ਵਿਖਾਈ ਹੈ। ਟ੍ਰਿਬਿਊਨਲ ਨੇ ਸੂਬਾ ਸਰਕਾਰ ਨੂੰ ਬਕਾਇਦਾ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ’ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਅੱਜ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੂਬੇ ’ਚ ਗੈਰ-ਕਾਨੂੰਨੀ ਰੇਤ ਮਾਈਨਿੰਗ ਨਾ ਹੋਵੇ। ਗਰੀਨ ਟ੍ਰਿਬਿਊਨਲ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਹੈ ਕਿ ਪੰਜਾਬ ’ਚ ਮਾਈਨਿੰਗ ਲਈ ਜ਼ਿਆਦਾਤਰ ਪਟੇ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਦਿੱਤੇ ਗਏ ਹਨ। ਐੱਨ.ਜੀ.ਟੀ. ਦੇ ਚੇਅਰਮੈਨ ਜਸਟਿਸ ਅਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਸਬੰਧਿਤ ਵਿਅਕਤੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਕੇਂਦਰੀ ਵਾਤਾਵਰਨ ਮੰਤਰਾਲੇ ਦੇ ਅਧਿਕਾਰੀਆਂ ਵਾਲੀ ਇਕ ਕਮੇਟੀ ਬਣਾਉਣ ਤੇ ਇਕ ਮਹੀਨੇ ’ਚ ਕੀਤੀ ਗੈਰ-ਕਾਨੂੰਨੀ ਮਾਈਨਿੰਗ ਤੋਂ ਮੁਆਵਜ਼ਾ ਰਾਸ਼ੀ ਵਸੂਲਣ ਦੇ ਵੀ ਨਿਰਦੇਸ਼ ਦਿੱਤੇ ਹਨ।
ਬੈਂਚ ਨੇ ਕਿਹਾ ਕਿ ਇਸ ਦੀ ਰਿਪੋਰਟ ਦੀ ਇਕ ਕਾਪੀ ਪੰਜਾਬ ਦੇ ਮੁੱਖ ਸਕੱਤਰ ਨੂੰ ਸੌਪੀ ਜਾਵੇ ਤਾਂ ਜੋ ਇਹ ਯਕੀਨੀ ਬਣਾਉਣਾ ਪਵੇਗਾ ਕਿ ਅੱਗੇ ਤੋਂ ਬਗੈਰ ਕਿਸੇ ਕਾਨੂੰਨੀ ਕਾਰਵਾਈ ਦੇ ਸੂਬੇ ’ਚ ਗੈਰ-ਕਾਨੂੰਨੀ ਮਾਈਨਿੰਗ ਨਾ ਹੋਵੇ। ਮਾਈਨਿੰਗ ਤੇ ਜੀਓਲਾਜੀ ਵਿਭਾਗ (ਖਾਣ ਤੇ ਭੂ-ਵਿਗਿਆਨ) ਇਸ ਸਬੰਧੀ ਕਾਰਵਾਈ ਕਰ ਸਕਦਾ ਹੈ, ਜਿਸ ਦੀ ਨਿਗਰਾਨੀ ਮੁੱਖ ਸਕੱਤਰ ਕਰਨਗੇ। ਬੈਂਚ ਨੇ ਕਿਹਾ ਕਿ ਉਕਤ ਆਦੇਸ਼ਾਂ ਦੀ ਪਾਲਣਾ ਦੀ ਰਿਪੋਰਟ ਮੁੱਖ ਸਕੱਤਰ ਵਲੋਂ 3 ਮਹੀਨੇ ਦੇ ਅੰਦਰ-ਅੰਦਰ ਈ-ਮੇਲ ਰਾਹੀਂ ਭੇਜੀ ਜਾਵੇ।
ਜ਼ਿਕਰਯੋਗ ਹੈ ਕਿ ਕੇਂਦਰੀ ਵਾਤਾਵਰਨ ਮੰਤਰਾਲਾ, ਰਾਜ ਵਾਤਾਵਰਨ ਪ੍ਰਭਾਵ ਮੁਲਾਂਕਣ ਅਥਾਰਟੀ ਪੰਜਾਬ (ਐੱਸ.ਈ.ਆਈ.ਏ.ਏ.) ਤੇ ਰਾਜ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਵਾਲੀ ਕਮੇਟੀ ਵਲੋਂ ਇਕ ਰਿਪੋਕਟ ਨੂੰ ਘੋਖਣ ਦੇ ਬਾਅਦ ਐੱਨ.ਜੀ.ਟੀ. ਨੇ ਉਕਤ ਆਦੇਸ਼ ਦਿੱਤੇ ਹਨ। ਕਮੇਟੀ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਮਾਈਨਜ਼ ਤੇ ਜਿਓਲਾਜੀ (ਖਾਣਾ ਤੇ ਭੂ-ਵਿਗਿਆਨ) ਵਿਭਾਗ ਵਲੋਂ ਦਿੱਤੇ ਦਸਤਾਵੇਜਾਂ ਨੂੰ ਜਾਂਚਣ ਤੋਂ ਬਾਅਦ ਤੇ ਕਮੇਟੀ ਵਲੋਂ ਬੈਠਕ ’ਚ ਕੀਤੇ ਫੈਸਲਿਆਂ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਮਾਈਨਿੰਗ ਲਈ ਅਲਾਟ ਕੀਤੀਆਂ ਜ਼ਿਆਦਾਤਰ ਥਾਵਾਂ ਦਰਿਆ ਦੇ ਕੁਦਰਤੀ ਵਹਿਣ ਖੇਤਰਾਂ ’ਚ ਹਨ। ਗਰੀਨ ਟ੍ਰਿਬਿਊਨਲ ਪੰਜਾਬ ਦੇ ਵਸਨੀਕ ਗਗਨੇਸ਼ਵਰ ਸਿੰਘ ਵਲੋਂ ਪਾਈ ਅਰਜ਼ੀ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ’ਚ ਇਹ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ’ਚ ਵਾਤਾਵਰਣ ਤੇ ਵਣ ਮੰਤਰਾਲਾ ਵਲੋਂ ਹਾਈਕੋਰਟ ਦੇ ਆਦੇਸ਼ ਦੇ ਖਿਲਾਫ ਰੇਤ ਤੇ ਬਜਰੀ ਦੀ ਬੋਲੀ ਸਸਟੇਨੇਬਲ ਸੈਂਡ ਮਾਈਨਿੰਗ ਪਾਲਿਸੀ-2016 (ਸਥਿਤ ਰੇਤ ਮਾਈਨਿੰਗ ਪ੍ਰਬੰਧਕ ਨੀਤੀ-ਐੱਸ.ਐੱਸ.ਐੱਮ.ਐੱਮ.ਪੀ.) ਦੀ ਕਥਿਤ ਉਲੰਘਣਾ ਕਰ ਕੇ ਕੀਤੀ ਗਈ ਹੈ। ਅਰਜ਼ੀ ’ਚ ਇਹ ਵੀ ਦੋਸ਼ ਲਗਾਇਆ ਗਿਆ ਕਿ ਪੰਜਾਬ ਸਰਕਾਰ ਨੇ ਮਾਈਨਿੰਗ ਪਟੇ ਬਗੈਰ ਜ਼ਿਲਾ ਸਰਵੇ ਰਿਪੋਰਟ ਦੇ ਬਲਾਕ ਵਾਈਜ਼ ਦਿੱਤੇ ਹਨ।
ਇਨਸਾਫ ਨਹੀਂ ਮਿਲਿਆ ਤਾਂ ਜੋੜੇ ਨੇ ਥਾਣੇ ’ਚ ਖੁਦ ਨੂੰ ਲਾਈ ਅੱਗ
NEXT STORY