ਗੁਰੂਗ੍ਰਾਮ : ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਪਿੰਡ ਘਾਟਾ ਸ਼ਮਸ਼ਾਬਾਦ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀ ਦਾ ਨਿਰੀਖਣ ਕਰਨ ਦੌਰਾਨ ਸ਼ੱਕੀ ਮਾਈਨਿੰਗ ਮਾਫੀਆ ਦੁਆਰਾ ਰਾਜ ਇਨਫੋਰਸਮੈਂਟ ਬਿਊਰੋ ਦੇ ਦੋ ਅਧਿਕਾਰੀਆਂ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਪੁਲਸ ਵਲੋਂ ਇਹ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਨਾਜਾਇਜ਼ ਮਾਈਨਿੰਗ ਦੇ ਕੰਮ ਲਈ ਜ਼ਬਤ ਕੀਤੀ ਇਕ ਟਰੈਕਟਰ-ਟਰਾਲੀ ਵੀ ਜ਼ਬਰਦਸਤੀ ਛੁੱਡਵਾ ਲਈ ਹੈ।
ਇਹ ਵੀ ਪੜ੍ਹੋ - ਪਿਤਾ ਦੀ ਮੌਤ 'ਤੇ ਪੁੱਤ ਦਾ ਜਸ਼ਨ: ਸ਼ਮਸ਼ਾਨਘਾਟ 'ਚ ਡਾਂਸ, ਉਡਾਏ ਨੋਟਾਂ ਦੇ ਬੰਡਲ (ਵੀਡੀਓ ਵਾਇਰਲ)
ਹਰਿਆਣਾ ਰਾਜ ਇਨਫੋਰਸਮੈਂਟ ਬਿਊਰੋ ਦੇ ਨੂਹ ਥਾਣਾ ਦੇ ਇੰਚਾਰਜ ਇੰਸਪੈਕਟਰ ਸੂਰਜਮਲ ਦੀ ਸ਼ਿਕਾਇਤ ਦੇ ਆਧਾਰ 'ਤੇ ਫ਼ਿਰੋਜ਼ਪੁਰ ਝਿਰਕਾ ਥਾਣੇ ਵਿਚ ਭਾਰਤੀ ਨਿਆਂ ਜ਼ਾਬਤਾ ਅਤੇ ਹੋਰ ਕਾਨੂੰਨਾਂ ਦੀਆਂ ਧਾਰਾਵਾਂ ਤਹਿਤ ਤਿੰਨ ਨਾਮਜ਼ਦ ਮੁਲਜ਼ਮਾਂ ਅਤੇ 22 ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਸੂਰਜਮਲ ਨੇ ਦੋਸ਼ ਲਾਇਆ ਕਿ ਉਹ, ਸਹਾਇਕ ਸਬ-ਇੰਸਪੈਕਟਰ ਰਾਕੇਸ਼ ਅਤੇ ਡਰਾਈਵਰ ਰਫ਼ੀਕ ਫ਼ਿਰੋਜ਼ਪੁਰ ਝਿਰਕਾ-ਬਿਵਾਨ ਰੋਡ 'ਤੇ ਕਥਿਤ ਨਾਜਾਇਜ਼ ਮਾਈਨਿੰਗ ਦੀ ਕਾਰਵਾਈ ਦਾ ਨਿਰੀਖਣ ਕਰਨ ਲਈ ਜਾ ਰਹੇ ਸਨ।
ਇਹ ਵੀ ਪੜ੍ਹੋ - ਠੰਡ ਦੇ ਮੌਸਮ 'ਚ ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, IMD ਨੇ ਜਾਰੀ ਕੀਤਾ ਅਲਰਟ
ਸੂਰਜਮਲ ਨੇ ਦੱਸਿਆ ਕਿ ਜਦੋਂ ਉਹ ਘਾਟਾ ਸ਼ਮਸ਼ਾਬਾਦ ਪੁਲਸ ਚੌਕੀ ਨੇੜੇ ਪੁੱਜੇ ਤਾਂ ਉਨ੍ਹਾਂ ਪੱਥਰਾਂ ਨਾਲ ਲੱਦੀਆਂ ਤਿੰਨ ਟਰੈਕਟਰ-ਟਰਾਲੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਾਹਨ ਨਹੀਂ ਰੁਕੇ। ਉਸ ਨੇ ਦੋਸ਼ ਲਾਇਆ, "ਉਨ੍ਹਾਂ ਨੇ ਟਰੈਕਟਰ-ਟਰਾਲੀਆਂ ਨੂੰ ਜੰਗਲ ਵੱਲ ਮੋੜ ਦਿੱਤਾ... ਇੱਕ ਟਰੈਕਟਰ ਡਰਾਈਵਰ ਪਿੰਡ ਵਿੱਚ ਚਲਾ ਗਿਆ। ਦੋ ਟਰੈਕਟਰ-ਟਰਾਲੀਆਂ ਮੇਰੇ ਅੱਗੇ ਜਾ ਰਹੀਆਂ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਦਾ ਡਰਾਈਵਰ ਟਰਾਲੀ ਖਾਲੀ ਕਰਕੇ ਭੱਜ ਗਿਆ। ਇਸ ਤੋਂ ਬਾਅਦ ਮੈਂ ਫ਼ਿਰੋਜ਼ਪੁਰ ਝੀਰਕਾ ਥਾਣੇ ਦੇ ਇੰਚਾਰਜ ਨੂੰ ਮਦਦ ਲਈ ਫ਼ੋਨ ਕੀਤਾ। ਕੁਝ ਦੇਰ ਵਿਚ ਹੀ 20-25 ਲੋਕ ਆ ਗਏ, ਜਿਹਨਾਂ ਨੇ ਸਾਡੇ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।''
ਇਹ ਵੀ ਪੜ੍ਹੋ - ਠੰਡ ਦੇ ਮੱਦੇਨਜ਼ਰ ਬਦਲਿਆ ਸਕੂਲਾਂ ਦਾ ਸਮਾਂ, ਇਸ ਸਮੇਂ ਲੱਗਣਗੀਆਂ ਕਲਾਸਾਂ
ਇੰਸਪੈਕਟਰ ਨੇ ਦੱਸਿਆ ਕਿ ਪਥਰਾਅ ਵਿਚ ਉਹ ਅਤੇ ਉਸ ਦੇ ਸਾਥੀ ਜ਼ਖ਼ਮੀ ਹੋ ਗਏ ਸਨ ਅਤੇ ਉਹ ਬੜੀ ਮੁਸ਼ਕਲ ਨਾਲ ਉਥੋਂ ਬਚ ਨਿਕਲੇ ਸਨ। ਉਹਨਾਂ ਦੱਸਿਆ ਕਿ ਇਸ ਦੌਰਾਨ ਕੋਈ ਵਿਅਕਤੀ ਟਰੈਕਟਰ-ਟਰਾਲੀ ਲੈ ਕੇ ਭੱਜ ਗਿਆ। ਸ਼ਿਕਾਇਤ ਅਨੁਸਾਰ ਕੁਝ ਸਮੇਂ ਬਾਅਦ ਥਾਣਾ ਸਦਰ ਫ਼ਿਰੋਜ਼ਪੁਰ ਝੀਰਕਾ ਦੇ ਇੰਚਾਰਜ ਆਪਣੀ ਮਾਈਨਿੰਗ ਵਿਭਾਗ ਦੀ ਟੀਮ ਨਾਲ ਪੁੱਜੇ ਪਰ ਉਦੋਂ ਤੱਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਸ਼ਿਕਾਇਤ ਦੇ ਆਧਾਰ 'ਤੇ ਮੂਲੀ, ਅਰਸਾਦ, ਢੋਲਾ ਅਤੇ 22 ਹੋਰਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ। ਫ਼ਿਰੋਜ਼ਪੁਰ ਝੀਰਕਾ ਥਾਣੇ ਦੇ ਇੰਚਾਰਜ ਅਮਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਨੇ SC ਨੂੰ ਦੱਸਿਆ- NEET-UG ਪ੍ਰੀਖਿਆ 'ਤੇ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਕਰੇਗਾ ਲਾਗੂ
NEXT STORY