ਨੈਸ਼ਨਲ ਡੈਸਕ- ਇਸ ਸਾਲ ਦੇਸ਼ ਭਰ 'ਚ ਸਰਦੀ ਦਾ ਅਸਰ ਪਹਿਲਾਂ ਨਾਲੋਂ ਬਹੁਤ ਘੱਟ ਰਿਹਾ ਹੈ। ਦਿੱਲੀ-NCR ਸਮੇਤ ਕਈ ਸੂਬਿਆਂ ਨੇ ਜਨਵਰੀ ਅਤੇ ਫਰਵਰੀ ਦੌਰਾਨ ਕੜਾਕੇ ਦੀ ਠੰਡ ਦਾ ਅਨੁਭਵ ਕੀਤਾ ਗਿਆ। ਉਂਝ ਇਸ ਵਾਰ ਨਾ ਤਾਂ ਸੰਘਣੀ ਧੁੰਦ ਅਤੇ ਬੱਦਲਾਂ ਦੀ ਗਰਜ ਸੁਣਾਈ ਨਹੀਂ ਦਿੱਤੀ ਗਈ। ਹਾਲਾਂਕਿ ਫਰਵਰੀ ਵਿਚ ਸਵੇਰੇ ਅਤੇ ਸ਼ਾਮ ਦੀ ਹਲਕੀ ਠੰਡ ਬਣੀ ਹੋਈ ਹੈ। ਦਿੱਲੀ-NCR 'ਚ ਪਿਛਲੇ ਇਕ ਹਫ਼ਤੇ ਤੋਂ ਸਵੇਰੇ-ਸ਼ਾਮ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। IMD ਮੁਤਾਬਕ ਆਉਣ ਵਾਲੇ ਦਿਨਾਂ 'ਚ ਕਈ ਸੂਬਿਆਂ ਵਿਚ ਮੀਂਹ ਪੈ ਸਕਦਾ ਹੈ।
ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ 15 ਫਰਵਰੀ ਤੱਕ ਮੌਸਮ ਵਿਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਪੱਛਮੀ ਬੰਗਾਲ ਅਤੇ ਓਡੀਸ਼ਾ ਵਿਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ, ਜਦਕਿ ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ ਪੱਛਮੀ ਗੜਬੜੀ ਦੇ ਪ੍ਰਭਾਵ ਤੋਂ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਅਤੇ ਮੈਦਾਨੀ ਖੇਤਰਾਂ ਵਿਚ ਮੀਂਹ ਪੈ ਸਕਦਾ ਹੈ।
ਇਨ੍ਹਾਂ ਸੂਬਿਆਂ 'ਚ ਮੀਂਹ ਅਤੇ ਧੁੰਦ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਉੱਤਰੀ ਅਫਗਾਨਿਸਤਾਨ 'ਤੇ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ ਹਵਾਵਾਂ ਦੀ ਦਿਸ਼ਾ 'ਚ ਬਦਲਾਅ ਹੋ ਰਿਹਾ ਹੈ। ਇਸ ਤੋਂ ਇਲਾਵਾ ਰਾਜਸਥਾਨ, ਉੱਤਰ-ਪੂਰਬੀ ਬੰਗਲਾਦੇਸ਼ ਅਤੇ ਸਮੁੰਦਰ ਤਲ ਤੋਂ 12.6 ਕਿਲੋਮੀਟਰ ਦੀ ਉਚਾਈ 'ਤੇ ਪੱਛਮ ਤੋਂ ਪੂਰਬ ਵੱਲ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਰਫਤਾਰ 203 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਰਹੀ ਹੈ।
10 ਅਤੇ 11 ਫਰਵਰੀ ਨੂੰ ਪੱਛਮੀ ਹਿਮਾਲਿਆ ਖੇਤਰ 'ਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।
ਅਰੁਣਾਚਲ ਪ੍ਰਦੇਸ਼ 'ਚ 15 ਫਰਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ।
11 ਤੋਂ 13 ਫਰਵਰੀ ਦਰਮਿਆਨ ਉੱਤਰ-ਪੂਰਬੀ ਭਾਰਤ 'ਚ ਤੇਜ਼ ਹਨ੍ਹੇਰੀ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ 'ਚ 14 ਫਰਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ।
ਆਸਾਮ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਵਿਚ 10 ਤੋਂ 14 ਫਰਵਰੀ ਵਿਚਾਲੇ ਮੀਂਹ ਪੈਣ ਦੇ ਆਸਾਰ ਹਨ।
ਵਿਦੇਸ਼ੀ ਯਾਤਰੀਆਂ ਦੇ ਢਿੱਡ ’ਚੋਂ ਮਿਲੀ 40 ਕਰੋੜ ਦੀ ਕੋਕੀਨ
NEXT STORY