ਨਵੀਂ ਦਿੱਲੀ- ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ 3 ਵਿਦੇਸ਼ੀ ਯਾਤਰੀਆਂ ਦੇ ਢਿੱਡ ’ਚ 40 ਕਰੋੜ ਰੁਪਏ ਦੀ ਕੋਕੀਨ ਮਿਲੀ, ਜਿਸ ਤੋਂ ਬਾਅਦ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਸਟਮ ਵਿਭਾਗ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਬ੍ਰਾਜ਼ੀਲ ਦੀਆਂ ਦੋ ਔਰਤਾਂ ਅਤੇ ਕੀਨੀਆਂ ਦੇ ਇਕ ਪੁਰਸ਼ ਨੂੰ ਕੋਕੀਨ ਨਾਲ ਭਰੇ ਕੈਪਸੂਲ ਨਿਗਲਣ ਦੇ ਵੱਖ-ਵੱਖ ਮਾਮਲਿਆਂ ’ਚ ਗ੍ਰਿਫਤਾਰ ਕੀਤਾ ਗਿਆ ਹੈ। ਕਸਟਮ ਵਿਭਾਗ ਨੇ ਇਕ ਵੱਖਰੀ ਪੋਸਟ ’ਚ ਕਿਹਾ ਕਿ ਇਸ ਮਾਤਰਾ ਨੂੰ ਦੇਖਦੇ ਹੋਏ ਇਹ ਸਪੱਸ਼ਟ ਤੌਰ ’ਤੇ ਇਕ ਵੱਡੇ ਕੌਮਾਂਤਰੀ ਸਮੱਗਲਿੰਗ ਨੈੱਟਵਰਕ ਦਾ ਹਿੱਸਾ ਸੀ, ਜੋ ਭਾਰਤ ’ਚ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮਹਾਕੁੰਭ 'ਚ ਕਿੰਨਰ Himangi Sakhi 'ਤੇ ਹੋਇਆ ਜਾਨਲੇਵਾ ਹਮਲਾ
NEXT STORY