ਨਵੀਂ ਦਿੱਲੀ (ਇੰਟ.)- ਭਾਰਤ ਦੇ ਲੋਕਾਂ ਨੂੰ ਇਸ ਸਾਲ ਮਾਰਚ ’ਚ ਰਿਕਾਰਡ ਗਰਮੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ ’ਚ 121 ਸਾਲ ਬਾਅਦ ਪਹਿਲੀ ਵਾਰ ਮਾਰਚ ਮਹੀਨੇ ’ਚ ਇੰਨੀ ਗਰਮੀ ਪਈ ਹੈ। ਦੇਸ਼ ’ਚ ਔਸਤ ਵਰਖਾ ਮਾਰਚ ਦੇ ਮਹੀਨੇ ’ਚ ਔਸਤ ਨਾਲੋਂ 71 ਫੀਸਦੀ ਘੱਟ ਹੋਈ।
ਇਹ ਵੀ ਪੜ੍ਹੋ : ਮਿੱਟੀ ਨੂੰ ਬਚਾਉਣ ਲਈ ਨਿਕਲੇ ਸਦਗੁਰੂ ਵਾਸਦੇਵ ਦਾ ਇਟਲੀ ਪਹੁੰਚਣ ’ਤੇ ਭਾਰਤੀ ਅੰਬੈਸੀ ਰੋਮ ਵੱਲੋਂ ਸਵਾਗਤ
ਰਿਪੋਰਟ ਮੁਤਾਬਕ ਦੇਸ਼ ’ਚ ਮਾਰਚ ਦੇ ਮਹੀਨੇ ’ਚ ਔਸਤ ਤਾਪਮਾਨ 33.10 ਡਿਗਰੀ ਸੈਲਸੀਅਸ ਦਰਜ ਹੋਇਆ ਜੋ ਆਮ ਨਾਲੋਂ 1.86 ਡਿਗਰੀ ਸੈਲਸੀਅਸ ਵਧ ਹੈ। ਭਾਰਤ ’ਚ ਮਾਰਚ ’ਚ ਔਸਤ 8.9 ਐੱਮ. ਐੱਮ. ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਾਲਾਂ ’ਚ ਗਰਮੀ ਵਧੇਗੀ। ਲੂ ਵੀ ਚਲੇਗੀ। ਪਿਛਲੇ ਕੁਝ ਸਾਲਾਂ ’ਚ ਕਈ ਮੌਕੇ ਅਜਿਹੇ ਆਏ ਹਨ ਜਦੋਂ ਲੰਬੇ ਸਮੇਂ ਤੱਕ ਮੀਂਹ ਨਹੀਂ ਪਿਆ।
ਇਹ ਵੀ ਪੜ੍ਹੋ : ਦਿੱਲੀ ’ਚ ਹੁਣ ਮਿਲ ਸਕਦੀ ਹੈ ਸਸਤੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਦਿੱਲੀ ’ਚ ਹੁਣ ਮਿਲ ਸਕਦੀ ਹੈ ਸਸਤੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀ
NEXT STORY