ਨੋਇਡਾ— ਗ੍ਰੇਟਨ ਨੋਇਡਾ ਦੇ ਇਕ ਮਾਲ 'ਚ ਇਕ ਪਾਸੜ ਪਿਆਰ ਮਾਮਲੇ 'ਚ ਇਕ ਮੁੰਡੇ ਨੇ 18 ਸਾਲਾ ਕੁੜੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਤੇ ਇਸ ਤੋਂ ਬਾਅਦ ਖੁਦ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਦੋਸ਼ੀ ਕੁਲਦੀਪ ਸਿੰਘ ਨੂੰ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਚਸ਼ਮਦੀਦਾਂ ਮੁਤਾਬਕ, ਕੁਲਦੀਪ ਸਵੇਰੇ ਕਰੀਬ ਸਾਢੇ 11 ਵਜੇ ਮਾਲ ਪਹੁੰਚਿਆ ਸੀ ਜਿਥੇ ਕੁੜੀ ਇਕ ਦੁਕਾਨ 'ਤੇ ਕੰਮ ਕਰਦੀ ਸੀ। ਕੁੜੀ ਪਹਿਲੀ ਮੰਜਿਲ 'ਤੇ ਬਣੇ ਬਾਥਰੂਮ 'ਚ ਜਾ ਰਹੀ ਸੀ ਉਦੋਂ ਹੀ ਦੋਸ਼ੀ ਨੇ ਉਸ ਨੂੰ ਫੜ੍ਹ ਲਿਆ ਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਕਾਸਨਾ ਪੁਲਸ ਥਾਣੇ ਦੇ ਇੰਚਾਰਦ ਸ਼ੈਲੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਬਾਅਦ 'ਚ ਦੋਸ਼ੀ ਨੇ ਹਾਦਸੇ ਵਾਲੀ ਥਾਂ ਤੋਂ ਭੱਜਣ ਦੀ ਕੋਸ਼ਿਸ ਕੀਤੀ ਪਰ ਪੁਲਸ ਨੂੰ ਦੇਖਣ ਤੋਂ ਬਾਅਦ ਉਹ ਪੌੜ੍ਹੀਆਂ 'ਤੇ ਚੜ੍ਹ ਗਿਆ ਤੇ ਖੁਦ ਨੂੰ ਵੀ ਚਾਕੂ ਨਾਲ ਮਾਰ ਲਿਆ। ਪੁਲਸ ਉਸ ਨੂੰ ਹਸਪਤਾਲ ਲੈ ਗਈ। ਉਨ੍ਹਾਂ ਕਿਹਾ ਕਿ ਦਾਦਰੀ ਦੇ ਗੌਤਮਪੁਰੀ ਇਲਾਕੇ 'ਚ ਰਹਿਣ ਵਾਲੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਾਟਸਐਪ 'ਤੇ ਅਸ਼ਲੀਲ ਚੈਟਿੰਗ ਵੀ ਕਰਦਾ ਸੀ ਦਾਤੀ, ਕ੍ਰਾਈਮ ਬ੍ਰਾਂਚ ਨੇ ਕੀਤੀ 9 ਘੰਟਿਆਂ ਤੱਕ ਪੁੱਛਗਿੱਛ
NEXT STORY