ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਲਗਾਤਾਰ ਚੌਥਾ ਆਮ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲੋਕ ਸਭਾ ਵਿਚ ਵਧਾਈ ਦਿੱਤੀ ਅਤੇ ਫਿਰ ਵਿਰੋਧੀ ਧਿਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਬਜਟ ਪੇਸ਼ ਕਰਨ ਪਿੱਛੋਂ ਹਾਊਸ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕੀਤੇ ਜਾਣ ਪਿੱਛੋਂ ਮੋਦੀ ਨੂੰ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਸੁਦੀਪ ਬੰਦੋਪਾਧਿਆਏ ਅਤੇ ਸੌਗਤ ਰਾਏ ਨਾਲ ਹਾਊਸ ਅੰਦਰ ਗੱਲਬਾਤ ਕਰਦਿਆਂ ਵੇਖਿਆ ਗਿਆ। ਰਾਏ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਵਾਪਸ ਸੱਦਣ। ਦੱਸਣਯੋਗ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਧਨਖੜ ਦਰਮਿਆਨ ਲੰਮੇ ਸਮੇਂ ਤੋਂ ਵਿਵਾਦ ਜਾਰੀ ਹੈ। ਪਿਛਲੇ ਦਿਨੀਂ ਮਾਮਲਾ ਇੰਨਾ ਵਿਗੜ ਗਿਆ ਕਿ ਮਮਤਾ ਨੇ ਧਨਖੜ ਦੇ ਅਧਿਕਾਰਤ ਟਵਿੱਟਰ ਹੈਂਡਲ ਨੂੰ ਬਲਾਕ ਕਰ ਦਿੱਤਾ।
ਇਹ ਖ਼ਬਰ ਪੜ੍ਹੋ- ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
ਪ੍ਰਧਾਨ ਮੰਤਰੀ ਨੂੰ ਕੇਰਲ ਕਾਂਗਰਸ ਦੇ ਸੀਨੀਅਰ ਆਗੂ ਕੇ. ਕੇ. ਸੁਰੇਸ਼ ਅਤੇ ਗੋਆ ਦੇ ਫਰਾਂਸਿਸਕੋ ਸਰਦਿਨਹਾ ਨਾਲ ਵੀ ਗੱਲਬਾਤ ਕਰਦਿਆਂ ਵੇਖਿਆ ਗਿਆ। ਸਰਦਿਨਹਾ ਨੇ ਦੱਸਿਆ ਕਿ ਮੋਦੀ ਨੇ ਪਿਛਲੇ ਸਾਲ ਦਸੰਬਰ ਵਿਚ ਗੋਆ ਮੁਕਤੀ ਦਿਵਸ ’ਤੇ ਆਯੋਜਿਤ ਸਮਾਰੋਹ ਬਾਰੇ ਉਨ੍ਹਾਂ ਕੋਲੋਂ ਪੁੱਛਿਆ। ਬਜਟ ਪੇਸ਼ ਹੋਣ ਦੇ ਤੁਰੰਤ ਬਾਅਦ ਕਾਂਗਰਸੀ ਨੇਤਾ ਰਾਹੁਲ ਗਾਂਧੀ ਹਾਊਸ ਵਿਚੋਂ ਚਲੇ ਗਏ ਸਨ। ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਨਾਲ ਸਬੰਧਤ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ। ਸਾਬਕਾ ਦੂਰ-ਸੰਚਾਰ ਮੰਤਰੀ ਏ. ਰਾਜਾ ਨਾਲ ਵੀ ਉਹ ਹੱਥ ਮਿਲਾਉਂਦੇ ਨਜ਼ਰ ਆਏ।
ਇਹ ਖ਼ਬਰ ਪੜ੍ਹੋ- ਗੇਨਬ੍ਰਿਜ LPGA : ਅਦਿਤੀ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ, ਲੀਡੀਆ ਨੇ ਜਿੱਤਿਆ ਖਿਤਾਬ
ਮੋਦੀ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਡੀ. ਐੱਮ. ਕੇ. ਦੇ ਦਯਾਨਿਧੀ ਮਾਰਨ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐੱਨ. ਕੇ. ਪ੍ਰੇਮਚੰਦਰਨ ਨਾਲ ਗੱਲਬਾਤ ਕਰਦਿਆਂ ਅਤੇ ਹਾਲ-ਚਾਲ ਪੁੱਛਦਿਆਂ ਵੇਖਿਆ ਗਿਆ। ਵਾਈ. ਐੱਸ. ਆਰ. ਕਾਂਗਰਸ ਦੇ ਕ੍ਰਿਸ਼ਨ ਡੀ. ਲਾਵੂ ਅਤੇ ਆਜ਼ਾਦ ਐੱਮ. ਪੀ. ਨਵਨੀਤ ਰਾਣਾ ਨੂੰ ਵੀ ਪ੍ਰਧਾਨ ਮੰਤਰੀ ਦਾ ਅਭਿਵਾਦਨ ਕਰਦਿਆਂ ਵੇਖਿਆ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਲੀ ’ਚ ਕੋਰੋਨਾ ਦੀ ਸਪੀਡ ’ਤੇ ਲੱਗੀ ਬ੍ਰੇਕ, ਬੀਤੇ 24 ਘੰਟਿਆਂ ’ਚ ਆਏ ਇੰਨੇ ਮਾਮਲੇ
NEXT STORY