ਜੈਪੁਰ (ਬਿਊਰੋ) : ਦਿੱਲੀ ’ਚ ਵਾਪਰੇ ਸ਼ਰਧਾ ਕਤਲ ਕਾਂਡ ਵਰਗੀ ਘਟਨਾ ਹੁਣ ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਵੀ ਸਾਹਮਣੇ ਆਈ ਹੈ। ਵਿੱਦਿਆਧਰ ਨਗਰ ਇਲਾਕੇ ’ਚ ਭਤੀਜੇ ਨੇ ਤਾਈ ਦਾ ਕਤਲ ਕਰਕੇ ਲਾਸ਼ ਦੇ 8 ਟੁਕੜੇ ਕਰਕੇ ਜੰਗਲ ’ਚ ਸੁੱਟ ਦਿੱਤੇ। ਬਜ਼ੁਰਗ ਔਰਤ ਦੀ ਬੇਟੀ ਨੂੰ ਜਦੋਂ ਉਸ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁੱਛਗਿੱਛ ਦੌਰਾਨ ਉਹ ਟੁੱਟ ਗਿਆ ਅਤੇ ਤਾਈ ਦੇ ਕਤਲ ਦੀ ਗੱਲ ਕਬੂਲ ਕਰ ਲਈ। ਪੁਲਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਲਾਸ਼ ਦੇ ਟੁਕੜਿਆਂ ਨੂੰ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : ਗਿੰਨੀ ਤੋਂ ਦਿੱਲੀ ਆਈ ਔਰਤ ਕੋਲੋਂ 15.36 ਕਰੋੜ ਦੀ ਕੋਕੀਨ ਬਰਾਮਦ
ਜਾਣਕਾਰੀ ਮੁਤਾਬਕ 62 ਸਾਲਾ ਸਰੋਜ ਦੇਵੀ ਵਿਦਿਆਧਰ ਸਥਿਤ ਸੈਕਟਰ-2 ’ਚ ਆਪਣੇ ਦਿਓਰ ਬਦਰੀ ਪ੍ਰਸਾਦ (65), ਭਤੀਜੀ ਸ਼ਿਵੀ ਅਤੇ ਭਤੀਜੇ ਅਨੁਜ ਨਾਲ ਰਹਿੰਦੀ ਸੀ। ਉਸ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਦਰਾਣੀ ਦੀ ਵੀ ਮੌਤ ਹੋ ਚੁੱਕੀ ਹੈ। ਸਰੋਜ ਦਾ ਬੇਟਾ ਅਮਿਤ ਵਿਦੇਸ਼ ’ਚ ਰਹਿੰਦਾ ਹੈ। ਵਿਆਹੁਤਾ ਧੀ ਪੂਜਾ ਸ਼ਰਮਾ (38) ਦੇ ਸਹੁਰੇ ਬੀਕਾਨੇਰ ’ਚ ਹਨ। ਛੋਟੀ ਬੇਟੀ ਮੋਨਿਕਾ ਹੈ। ਸਰੋਜ ਕਈ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ।
ਇਹ ਵੀ ਪੜ੍ਹੋ : ਈਰਾਨ ਸਰਕਾਰ ਨੇ ਆਸਕਰ ਜੇਤੂ ਫ਼ਿਲਮ ਦੀ ਅਦਾਕਾਰਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ
11 ਦਸੰਬਰ ਨੂੰ ਅਨੁਜ ਨੇ ਸਰੋਜ ਦੇ ਸਿਰ ’ਤੇ ਹਥੌੜੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਬਾਅਦ ’ਚ ਉਸ ਨੇ ਲਾਸ਼ ਦੇ 8 ਟੁਕੜੇ ਕੀਤੇ ਤੇ ਬੈਗ ਅਤੇ ਬਾਲਟੀ ’ਚ ਭਰ ਕੇ ਜੰਗਲ ’ਚ ਸੁੱਟ ਆਇਆ। ਅਗਲੇ ਦਿਨ ਉਸ ਨੇ ਚਚੇਰੀ ਭੈਣ ਨੂੰ ਫ਼ੋਨ ਕਰਕੇ ਤਾਈ ਦੇ ਲਾਪਤਾ ਹੋਣ ਬਾਰੇ ਜਾਣਕਾਰੀ ਦਿੱਤੀ। ਉਸ ਨੇ ਆਪਣੀ ਭੈਣ ਨੂੰ ਦੱਸਿਆ ਕਿ ਤਾਈ ਗਾਂ ਨੂੰ ਚਾਰਾ ਖੁਆਉਣ ਲਈ ਕਹਿ ਕੇ ਘਰੋਂ ਗਈ ਸੀ ਪਰ ਵਾਪਸ ਨਹੀਂ ਆਈ। ਉਸ ਨੇ ਥਾਣੇ ’ਚ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਦਰਜ ਕਰਵਾਈ। ਦੋਸ਼ੀ ਦੇ ਪਿਤਾ ਬਦਰੀ ਪ੍ਰਸਾਦ ਪੰਜਾਬ ਨੈਸ਼ਨਲ ਬੈਂਕ ’ਚ ਏ.ਜੀ.ਐੱਮ. ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਦੀ ਇਕ ਬੇਟੀ ਸ਼ਿਵੀ ਹੈ, ਜੋ ਆਈ. ਟੀ. ਕੰਪਨੀ ’ਚ ਨੌਕਰੀ ਕਰਦੀ ਹੈ। ਸ਼ਿਵੀ ਦੇ ਰਿਸ਼ਤੇ ਨੂੰ ਲੈ ਕੇ ਬਦਰੀ ਪ੍ਰਸਾਦ ਆਪਣੀ ਬੇਟੀ ਨਾਲ ਇੰਦੌਰ ਗਏ ਸਨ, ਜੋ 12 ਦਸੰਬਰ ਨੂੰ ਵਾਪਸ ਆਏ। ਉਨ੍ਹਾਂ ਨੇ ਵੀ ਸਰੋਜ ਬਾਰੇ ਪੁੱਛਿਆ ਤਾਂ ਉਸ ਨੇ ਘਰੋਂ ਲਾਪਤਾ ਹੋਣ ਬਾਰੇ ਹੀ ਦੱਸਿਆ।
ਇਹ ਵੀ ਪੜ੍ਹੋ : ਅਗਵਾਕਾਰਾਂ ਨੇ 10 ਸਾਲਾ ਮਾਸੂਮ ਨੂੰ ਕੀਤਾ ਅਗਵਾ, ਟਿਕਟ ਚੈੱਕਰ ਦੀ ਹੁਸ਼ਿਆਰੀ ਨਾਲ ਬੱਚੇ ਨੂੰ ਛੱਡ ਕੇ ਭੱਜੇ ਮੁਲਜ਼ਮ
ਮਿਟਾ ਰਿਹਾ ਸੀ ਅਪਰਾਧ ਦੇ ਸਬੂਤ
ਸਰੋਜ ਦੇ ਕਤਲ ਦੌਰਾਨ ਕੰਧ ’ਤੇ ਖੂਨ ਦੇ ਛਿੱਟੇ ਲੱਗ ਗਏ ਸਨ। ਅਨੁਜ ਜਦੋਂ ਇਨ੍ਹਾਂ ਧੱਬਿਆਂ ਨੂੰ ਪਾਣੀ ਨਾਲ ਧੋ ਰਿਹਾ ਸੀ ਤਾਂ ਮ੍ਰਿਤਕ ਦੀ ਛੋਟੀ ਬੇਟੀ ਮੋਨਿਕਾ ਦੀ ਨਜ਼ਰ ਇਨ੍ਹਾਂ ’ਤੇ ਪੈ ਗਈ। ਉਸ ਨੇ ਪੁੱਛਗਿੱਛ ਕੀਤੀ ਤਾਂ ਅਨੁਜ ਨੇ ਦੱਸਿਆ ਕਿ ਉਸ ਦੇ ਨੱਕ ’ਚੋਂ ਖੂਨ ਵਗ ਰਿਹਾ ਸੀ, ਜਿਸ ਕਾਰਨ ਕੰਧ ’ਤੇ ਖੂਨ ਦੇ ਧੱਬੇ ਲੱਗੇ ਹਨ। ਇਸ ਤੋਂ ਬਾਅਦ ਉਹ ਹਰਿਦੁਆਰ ਚਲਾ ਗਿਆ।
ਇਹ ਵੀ ਪੜ੍ਹੋ : EU ਨੇ 10 ਸਾਲਾਂ ਬਾਅਦ ਕੀਤਾ ਆਪਣੀਆਂ ਸਰਹੱਦਾਂ ਦਾ ਵਿਸਥਾਰ, 2023 ਤੋਂ ਕ੍ਰੋਏਸ਼ੀਆ ਸ਼ੈਨੇਗਨ ’ਚ ਹੋਵੇਗਾ ਸ਼ਾਮਲ
ਚਾਕੂ ਨਾਲ ਨਹੀਂ ਕੱਟ ਸਕਿਆ ਲਾਸ਼ ਤਾਂ ਖਰੀਦ ਲਾਇਆ ਮਾਰਬਲ ਕਟਰ
ਅਨੁਜ ਲਾਸ਼ ਨੂੰ ਵਾਸ਼ਰੂਮ ’ਚ ਲੈ ਗਿਆ ਸੀ। ਲਾਸ਼ ਨੂੰ ਟਿਕਾਣੇ ਲਗਾਉਣ ਲਈ ਉਸ ਨੇ ਚਾਕੂ ਨਾਲ ਕੱਟਿਆ ਪਰ ਹੱਡੀਆਂ ਨਹੀਂ ਕੱਟ ਸਕਿਆ। ਬਾਅਦ ’ਚ ਉਹ ਬਾਜ਼ਾਰ ਤੋਂ ਇਕ ਮਾਰਬਲ ਕਟਰ ਖਰੀਦ ਕੇ ਲੈ ਆਇਆ ਤੇ ਲਾਸ਼ ਦੇ 8 ਟੁਕੜੇ ਕਰ ਦਿੱਤੇ। ਸਾਰੇ ਟੁਕੜਿਆਂ ਨੂੰ ਬੈਗ ਅਤੇ ਬਾਲਟੀ ’ਚ ਰੱਖ ਕੇ ਕਾਰ ਰਾਹੀਂ ਦਿੱਲੀ-ਸੀਕਰ ਹਾਈਵੇਅ ’ਤੇ ਸਥਿਤ ਜੰਗਲ ’ਚ ਮਿੱਟੀ ’ਚ ਦਬਾ ਕੇ ਘਰ ਆ ਗਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਦਿੱਲੀ ’ਚ ਵਾਪਰੇ ਸ਼ਰਧਾ ਕਤਲ ਕਾਂਡ ਦੀ ਖ਼ਬਰ ਪੜ੍ਹ ਕੇ ਤਾਈ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਪੁਲਸ ਨੇ ਬਾਲਟੀ, ਬੈਗ ਅਤੇ ਲਾਸ਼ ਦੇ ਟੁਕੜਿਆਂ ਨੂੰ ਬਰਾਮਦ ਕਰਕੇ ਐੱਫ. ਐੱਸ. ਐੱਲ. ਦੀ ਮਦਦ ਨਾਲ ਸਬੂਤ ਇਕੱਠੇ ਕੀਤੇ।
ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ, ਨਵੇਂ ਸਾਲ 'ਚ ਭਾਰਤ ਜਾ ਕਰਵਾਉਣਾ ਸੀ ਵਿਆਹ
ਭਜਨ ਅਤੇ ਸਤਿਸੰਗ ਸੁਣਨ ਜਾਂਦਾ ਹੁੰਦਾ ਸੀ ਕਾਤਲ
ਡੀ.ਸੀ.ਪੀ. ਉੱਤਰੀ ਪੈਰਿਸ ਦੇਸ਼ਮੁੱਖ ਨੇ ਦੱਸਿਆ ਕਿ ਅਨੁਜ ਸ਼ਰਮਾ ਨੇ ਅਜਮੇਰ ਰੋਡ ’ਤੇ ਸਥਿਤ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਸੀ। ਉਹ ਲਗਭਗ ਇਕ ਸਾਲ ਪਹਿਲਾਂ ‘ਹਰੇ ਕ੍ਰਿਸ਼ਨਾ’ ਮੂਵਮੈਂਟ ਮਿਸ਼ਨ ਨਾਲ ਦੀਖਿਆ ਲੈ ਕੇ ਜੁੜਿਆ ਸੀ। ਇੰਜੀਨੀਅਰਿੰਗ ਤੋਂ ਬਾਅਦ ਉਸ ਨੇ ਜੈਪੁਰ ਦੀ ਇਕ ਪ੍ਰਾਈਵੇਟ ਕੰਪਨੀ ’ਚ ਕਰੀਬ ਇਕ ਸਾਲ ਨੌਕਰੀ ਕੀਤੀ ਸੀ। ਦੋਸ਼ੀ ਨੇ ਦੱਸਿਆ ਕਿ ਉਹ ਹਰੇ ਕ੍ਰਿਸ਼ਨਾ ਮੂਵਮੈਂਟ ਕਾਰਨ ਭਜਨ ਅਤੇ ਸਤਿਸੰਗ ’ਚ ਜਾਂਦਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਤਾਈ ਸਰੋਜ ਦੇਵੀ ਉਸ ਨੂੰ ਝਿੜਕਾਂ ਦਿੰਦੀ ਰਹਿੰਦੀ ਸੀ। ਉਹ 11 ਦਸੰਬਰ ਨੂੰ ਦਿੱਲੀ ਸਤਿਸੰਗ ਲਈ ਜਾ ਰਿਹਾ ਸੀ ਤਾਂ ਸਰੋਜ ਨੇ ਉਸ ਨੂੰ ਜਾਣ ਤੋਂ ਰੋਕਿਆ। ਇਸ ਕਾਰਨ ਉਸ ਨੇ ਗੁੱਸੇ ’ਚ ਆ ਕੇ ਹਥੌੜੇ ਨਾਲ ਸਿਰ ’ਤੇ ਵਾਰ ਕਰਕੇ ਸਰੋਜ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਯੋਗੀ ਆਦਿੱਤਯਨਾਥ ਨੂੰ ਮਿਲੇ ਸੁਖਬੀਰ ਬਾਦਲ, ਸਿੱਖ ਕੌਮ ਦੇ ਸਾਰੇ ਲਟਕਦੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ
ਭਰਾ ਨੇ ਕਿਉਂ ਮਾਰਿਆ ਮਾਂ ਨੂੰ
ਬੋਰੀਆਂ ’ਚ ਲਾਸ਼ ਦੇ ਟੁਕੜੇ ਦੇਖ ਕੇ ਸਰੋਜ ਦੀਆਂ ਧੀਆਂ ਬੇਹੋਸ਼ ਹੋ ਗਈਆਂ। ਪੂਜਾ ਨੇ ਕਿਹਾ, "ਮਾਂ ਨੇ ਅਨੁਜ ਦਾ ਕੀ ਵਿਗਾੜਿਆ ਸੀ ਕਿ ਉਹ ਉਸ ਦੇ ਖੂਨ ਦਾ ਪਿਆਸਾ ਹੋ ਗਿਆ। ਮਾਂ ਅਨੁਜ ਨੂੰ ਪੁੱਤ ਨਾਲੋਂ ਵੱਧ ਪਿਆਰ ਕਰਦੀ ਸੀ।" ਦੋਸ਼ੀ ਦੇ ਪਿਤਾ ਨੇ ਕਿਹਾ, "ਬੇਟਾ ਅਜਿਹਾ ਨਹੀਂ ਸੀ। ਉਹ ਧਾਰਮਿਕ ਸੁਭਾਅ ਦਾ ਹੈ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਗਿੰਨੀ ਤੋਂ ਦਿੱਲੀ ਆਈ ਔਰਤ ਕੋਲੋਂ 15.36 ਕਰੋੜ ਦੀ ਕੋਕੀਨ ਬਰਾਮਦ
NEXT STORY