ਨਵੀਂ ਦਿੱਲੀ - ਕੇਂਦਰੀ ਸਿੱਧੇ ਟੈਕਸਾਂ ਬਾਰੇ ਬੋਰਡ (ਸੀ.ਬੀ.ਡੀ.ਟੀ.) ਨੇ ਬੁੱਧਵਾਰ ਕਿਹਾ ਕਿ ਆਮਦਨ ਕਰ ਵਿਭਾਗ ਨੇ ਆਸਾਮ ਦੇ ਤਿੰਨ ਪ੍ਰਮੁੱਖ ਅਦਾਰਿਆਂ 'ਤੇ ਛਾਪੇ ਮਾਰ ਕੇ 200 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਪਤਾ ਲਾਇਆ ਹੈ। ਇਹ ਤਿੰਨੋ ਅਦਾਰੇ ਨਿਰਮਾਣ ਅਤੇ ਚਾਹ ਦੇ ਬਾਗਾਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਜਾਂਚ ਅਤੇ ਤਲਾਸ਼ੀਆਂ ਦੀ ਮੁਹਿੰਮ 29 ਜਨਵਰੀ ਨੂੰ ਗੁਹਾਟੀ, ਤੇਜਪੁਰ, ਨਲਬਾੜੀ, ਦਿੱਲੀ, ਗੁਰੂਗ੍ਰਾਮ, ਕੋਲਕਾਤਾ, ਸਿਲੀਗੁੜੀ ਅਤੇ ਅਲੀਪੁਰ ਦਵਾਰ ਵਿਖੇ ਚਲਾਈ ਗਈ ਸੀ।
ਸੀ.ਬੀ.ਡੀ.ਟੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਵਿਚ ਕੁਲ ਟੈਕਸ ਚੋਰੀ 200 ਕਰੋੜ ਰੁਪਏ ਦੀ ਹੈ। 9 ਬੈਂਕ ਲਾਕਰ ਵੀ ਸੀਲ ਕੀਤੇ ਗਏ ਹਨ। ਉਨ੍ਹਾਂ ਨੂੰ ਅਜੇ ਖੋਲ੍ਹ ਕੇ ਵੇਖਣਾ ਹੈ। ਕਾਰਵਾਈ ਦੌਰਾਨ 42 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ ਗਏ। ਵਿਭਾਗ ਮੁਤਾਬਕ ਤਿੰਨੋ ਅਦਾਰੇ ਖਰਚਿਆਂ ਨੂੰ ਵਧਾ ਚੜ੍ਹਾ ਕੇ ਵਿਖਾ ਰਹੇ ਸਨ।
ਕੇਰਲ 'ਚ ਸੱਤਾ ਧਿਰ ਅਤੇ ਵਿਰੋਧੀ ਗਠਜੋੜ ਇਕੋ ਸਿੱਕੇ ਦੇ ਦੋ ਪਾਸੇ: ਨੱਢਾ
NEXT STORY