ਨਵੀਂ ਦਿੱਲੀ- ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਨੇ ਸੋਮਵਾਰ ਨੂੰ ਕਿਹਾ ਕਿ ਇਨਕਮ ਟੈਕਸ ਵਿਭਾਗ ਨੇ ਕਰਨਾਟਕ ਅਤੇ ਹੋਰ ਸੂਬਿਆਂ ਵਿਚ ਸਰਕਾਰੀ ਠੇਕੇਦਾਰਾਂ ਅਤੇ ਰਿਅਲ ਸਟੇਟ ਕਾਰੋਬਾਰੀਆਂ ਖਿਲਾਫ਼ ਛਾਪੇ ਵਿਚ 94 ਕਰੋੜ ਨਕਦ, 8 ਕਰੋੜ ਰੁਪਏ ਦੀ ਕੀਮਤ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਅਤੇ ਵਿਦੇਸ਼ ਨਿਰਮਿਤ 30 ਮਹਿੰਗੀ ਘੜੀਆਂ ਜ਼ਬਤ ਕੀਤੀਆਂ। ਇਨਕਮ ਟੈਕਸ ਵਿਭਾਗ ਨੇ ਇਹ ਛਾਪੇ 12 ਅਕਤੂਬਰ ਨੂੰ ਬੈਂਗਲੁਰੂ, ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਕੁਝ ਸ਼ਹਿਰਾਂ ਅਤੇ ਦਿੱਲੀ ਵਿਚ 55 ਟਿਕਾਣਿਆਂ 'ਤੇ ਮਾਰੇ।
ਇਹ ਵੀ ਪੜ੍ਹੋ- ਰਾਘਵ ਚੱਢਾ ਦੀ ਮੁਅੱਤਲੀ ਮਾਮਲੇ 'ਚ SC ਦਾ ਦਖ਼ਲ, ਰਾਜ ਸਭਾ ਸਕੱਤਰੇਤ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ
ਸੀ. ਬੀ. ਡੀ. ਟੀ. ਨੇ ਇਕ ਬਿਆਨ ਵਿਚ ਕਿਹਾ ਕਿ ਛਾਪੇ ਵਿਚ ਕਰੀਬ 94 ਕਰੋੜ ਦੀ ਬੇਨਾਮੀ ਨਕਦੀ, 8 ਕਰੋੜ ਰੁਪਏ ਦੀ ਕੀਮਤ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਜ਼ਬਤ ਕੀਤੇ। ਬਿਆਨ 'ਚ ਕਿਹਾ ਗਿਆ ਕਿ ਇਕ ਪ੍ਰਾਈਵੇਟ ਕੰਪਨੀ ਵਿਚ ਵਰਕਰ ਵਿਅਕਤੀ ਦੇ ਕੰਪਲੈਕਸ ਤੋਂ ਵਿਦੇਸ਼ ਨਿਰਮਿਤ 30 ਮਹਿੰਗੀ ਘੜੀਆਂ ਬਰਾਮਦ ਕੀਤੀਆਂ ਗਈਆਂ। ਉਸ ਦਾ ਘੜੀਆਂ ਦਾ ਕਾਰੋਬਾਰ ਨਾਲ ਕੋਈ ਸਬੰਧ ਨਹੀਂ ਹੈ। ਦੱਸ ਦੇਈਏ ਕਿ ਸੀ. ਬੀ. ਡੀ. ਟੀ. ਇਨਕਮ ਟੈਕਸ ਵਿਭਾਗ ਲਈ ਨੀਤੀਆਂ ਤਿਆਰ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀਆਂ ਨੂੰ ਲੈਣ ਲਈ ਇਜ਼ਰਾਈਲ ਗਏ ਸਪਾਈਸਜੈੱਟ ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ
NEXT STORY