ਚੰਡੀਗੜ੍ਹ—ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨਲਾਲ ਦੇ ਪੁੱਤਰ ਅਤੇ ਆਦਮਪੁਰ ਤੋਂ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਅਤੇ ਉਨ੍ਹਾਂ ਦੇ ਭਰਾ ਦਾ ਗੁਰੂਗ੍ਰਾਮ ’ਚ ਸਥਿਤ 150 ਕਰੋੜ ਰੁਪਏ ਦਾ ਇੱਕ ਹੋਟਲ ‘ਬੇਨਾਮੀ ਜਾਇਦਾਦ’ ਦੇ ਤੌਰ ’ਤੇ ਜ਼ਬਤ ਕਰ ਲਿਆ ਹੈ। ਅਧਿਕਾਰਤ ਮਾਹਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਵਿਭਾਗ ਦੀ ਦਿੱਲੀ ਬੇਨਾਮੀ ਰੋਕੂ ਯੂਨਿਟ ਨੇ ਹੋਟਲ ਜਾਇਦਾਦ ਨੂੰ ਜ਼ਬਤ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਬੇਨਾਮੀ ਜਾਇਦਾਦ ਰੋਕੂ ਐਕਟ 1988 ਦੀ ਧਾਰਾ 24(3) ਤਹਿਤ ਆਦੇਸ਼ ਜਾਰੀ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਇਨਕਮ ਟੈਕਸ ਵਿਭਾਗ ਨੇ ਬਿਸ਼ਨੋਈ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਚੋਰੀ ਦੇ ਦੋਸਾਂ ਦੇ ਚੱਲਦਿਆਂ ਇਸ ਸਾਲ ਜੁਲਾਈ ’ਚ ਵਿਆਪਕ ਪੱਧਰ ’ਤੇ ਛਾਪੇਮਾਰੀ ਕੀਤੀ ਸੀ।ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੁਲਦੀਪ ਬਿਸ਼ਨੋਈ ਦੇ ਘਰ ਲਗਾਤਾਰ 4 ਦਿਨਾਂ ਭਾਵ 60 ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਇਨਕਮ ਟੈਕਸ ਵਿਭਾਗ ਨੇ ਵੱਖ-ਵੱਖ ਟਿਕਾਣਿਆਂ ’ਤੇ ਜਾਂਚ ਕੀਤੀ ਸੀ।
ਆਰ.ਬੀ.ਆਈ. ਤੋਂ ਖਜ਼ਾਨੇ ਦੀ ਚੋਰੀ ਕੰਮ ਨਹੀਂ ਆਏਗੀ : ਰਾਹੁਲ ਗਾਂਧੀ
NEXT STORY