ਪਟਨਾ- ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਗਲਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਦੇਸ਼ 'ਚ ਇਕ ਅਜਿਹੀ ਸਰਕਾਰ ਬਣਾਈ, ਜੋ ਲੋਕਤੰਤਰੀ ਰੂਪ ਨਾਲ ਚੁਣੀ ਹੋਈ ਨਹੀਂ ਸੀ ਸਗੋਂ 'ਥੋਪੀ' ਗਈ ਸੀ। ਸੀਨੀਅਰ ਭਾਜਪਾ ਨੇਤਾ ਖੱਟੜ ਨੇ ਦੋਸ਼ ਲਗਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਲਗਾਈ ਗਈ ਐਮਰਜੈਂਸੀ ਨੇ ਲੋਕਤੰਤਰ 'ਤੇ 'ਪ੍ਰਸ਼ਨਚਿੰਨ੍ਹ' ਲਗਾ ਦਿੱਤਾ ਸੀ। ਖੱਟੜ ਨੇ ਦੋਸ਼ ਲਗਾਇਆ,''ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਲੋਕਤੰਤਰੀ ਰੂਪ ਨਾਲ ਚੁਣੀ ਹੋਈ ਸਰਕਾਰ ਨਹੀਂ ਬਣਾਈ। ਇਕ ਤਰੀਕੇ ਨਾਲ ਇਹ ਥੋਪੀ ਹੋਈ ਸਰਕਾਰ ਸੀ। 1951 'ਚ, ਪਹਿਲੇ ਆਮ ਚੋਣਾਂ ਤੋਂ ਇਕ ਸਾਲ ਪਹਿਲੇ ਸਾਡੇ ਪੂਰਵਜਾਂ ਨੇ ਭਾਰਤੀ ਜਨਸੰਘ ਦਾ ਗਠਨ ਕੀਤਾ, ਜਿਸ ਦਾ ਮਕਸਦ ਇਹ ਯਕੀਨੀ ਕਰਨਾ ਸੀ ਕਿ ਸ਼ਾਸਨ ਤਾਨਾਸ਼ਾਹੀ ਨਾ ਹੋ ਜਾਵੇ।''
ਇਹ ਵੀ ਪੜ੍ਹੋ : ਰਿੰਗ ਸੈਰਾਮਨੀ 'ਚ ਹੰਗਾਮਾ, ਕੁੜੀ ਦੀ ਸਹੇਲੀ ਦਾ ਖੁਲਾਸਾ... ਲਾੜੇ ਨੇ ਲਿਆ ਵੱਡਾ ਫ਼ੈਸਲਾ
ਕੇਂਦਰੀ ਮੰਤਰੀ ਭਾਜਪਾ ਦੀ ਬਿਹਾਰ ਇਕਾਈ ਵਲੋਂ ਆਯੋਜਿਤ ਰਾਜ ਪਾਰਟੀ ਪ੍ਰੀਸ਼ਦ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ, ਜਿਸ 'ਚ ਦਿਲੀਪ ਜਾਇਸਵਾਲ ਨੂੰ ਸਰਬਸੰਮਤੀ ਨਾਲ ਪ੍ਰਦੇਸ਼ ਪ੍ਰਧਾਨ ਚੁਣਿਆ ਗਿਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਉਹ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਾਬਕਾ ਕਾਂਗਰਸ ਸਰਕਾਰ ਖ਼ਿਲਾਫ਼ ਵਿਦਰੋਹ ਕਰਨ ਵਾਲੇ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦੀ ਰੈਲੀ 'ਚ ਸ਼ਾਮਲ ਹੋਣ ਲਈ ਦਿੱਲੀ ਗਏ ਸਨ। ਉਨ੍ਹਾਂ ਕਿਹਾ,''ਮੈਂ ਉਦੋਂ 21 ਸਾਲ ਦਾ ਸੀ। ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਕੇ ਦੇਸ਼ ਦੇ ਲੋਕਤੰਤਰ ਦੇ ਸਾਹਮਣੇ ਪ੍ਰਸ਼ਨਚਿੰਨ੍ਹ ਲਗਾ ਦਿੱਤਾ ਸੀ। ਮਾਰਿਸ ਨਗਰ ਇਲਾਕੇ 'ਚ ਰੈਲੀ 'ਚ ਜੇਪੀ ਨੇ ਜੋ ਕੁਝ ਕਿਹਾ, ਸ਼ਾਇਦ ਮੈਂ ਉਸ ਨੂੰ ਜ਼ਿਆਦਾ ਸਮਝ ਨਾ ਸਕਿਆ ਹੋਵੇ ਪਰ ਉਸ ਭਾਸ਼ਣ ਨੇ ਮੈਨੂੰ ਰਾਸ਼ਟਰ ਦੀ ਸੇਵਾ ਲਈ ਖ਼ੁਦ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਕੁੰਭ 2025 ਕਿਉਂ ਬਣ ਗਿਆ ਇੰਨਾ ਖ਼ਾਸ?
NEXT STORY