ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ 3 ਸਾਲਾਂ ਤੋਂ ਆਪਣੇ ਭਾਸ਼ਣ ਲਈ ਲੋਕਾਂ ਤੋਂ ਸੁਝਾਅ ਮੰਗ ਰਹੇ ਹਨ। ਇਸ ਸਾਲ ਵੀ ਪ੍ਰਧਾਨ ਮੰਤਰੀ ਮੋਦੀ ਨੇ ਅਜ਼ਾਦੀ ਦਿਹਾੜੇ 'ਤੇ ਆਪਣੇ ਭਾਸ਼ਣ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ, ''15 ਅਗਸਤ 'ਤੇ ਮੇਰੇ ਭਾਸ਼ਣ ਲਈ ਤੁਹਾਡੇ ਕੀ ਵਿਚਾਰ ਅਤੇ ਸੁਝਾਅ ਹਨ। ਆਪਣੇ ਵਿਚਾਰਾਂ ਨੂੰ ਤੁਸੀਂ ਵਿਸ਼ੇਸ਼ ਬਣਾਏ ਗਏ ਮੰਚ ਨਰਿੰਦਰ ਮੋਦੀ ਐਪ 'ਤੇ ਮੇਰੇ ਨਾਲ ਸਾਂਝਾ ਕਰ ਸਕਦੇ ਹੋ।''
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਤੋਂ ਮਿਲੀ ''ਉਪਯੋਗੀ ਜਾਣਕਾਰੀ'' ਨੂੰ ਲੈ ਕੇ ਆਸਵੰਦ ਹਾਂ। ਇਸ ਤੋਂ ਇਲਾਵਾ ਲੋਕ ਮਾਈ.ਜੀ.ਓ.ਵੀ. ਵੈੱਬਸਾਈਟ 'ਤੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।
mygov.in ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਆਪਣੇ ਭਾਸ਼ਣ 'ਚ ਲੋਕਾਂ ਵਲੋਂ ਮਿਲੇ ਕੁਝ ਵਿਚਾਰਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ। ਵੈੱਬਸਾਈਟ 'ਤੇ ਬਲਤਕਾਰ, ਖੁੱਲ੍ਹੇ 'ਚ ਪਖਾਨੇ, ਰਾਖਵਾਂਕਰਨ ਪ੍ਰਣਾਲੀ ਅਤੇ ਸਿੱਖਿਆ ਸੰਬਧੀ ਕੁਝ ਮਸਲਿਆਂ 'ਤੇ ਪਹਿਲਾਂ ਹੀ ਕੁਝ ਸੁਝਾਅ ਮਿਲ ਚੁੱਕੇ ਹਨ। ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ 5ਵਾਂ ਭਾਸ਼ਣ ਹੋਵੇਗਾ।
ਇਮਰਾਨ ਦੇ ਸਹੁੰ ਚੁੱਕ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹਨ ਪ੍ਰਧਾਨ ਮੰਤਰੀ ਮੋਦੀ
NEXT STORY