ਨਵੀਂ ਦਿੱਲੀ- ਭਾਰਤ ਅਤੇ ਰੂਸ ਨੇ ਆਪਣੇ ਨੇੜਲੇ ਰਣਨੀਤਿਕ ਸਬੰਧਾਂ ਤਹਿਤ ਛੋਟੀ ਦੂਰੀ ਦੀਆਂ ਉਡਾਣਾਂ ਲਈ ਮਿਲ ਕੇ 2-ਇੰਜਣ ਵਾਲੇ ਇਕ ‘ਨੈਰੋ ਬਾਡੀ’ ਸਿਵਲੀਅਨ ਜਹਾਜ਼ ਦੇ ਨਿਰਮਾਣ ਲਈ ਸਮਝੌਤਾ ਕੀਤਾ ਹੈ। ਸਰਕਾਰੀ ਏਅਰੋਸਪੇਸ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨੇ ਐੱਸ. ਜੇ.-100 ਜਹਾਜ਼ ਦੇ ਨਿਰਮਾਣ ਲਈ ਰੂਸੀ ਸਰਕਾਰ ਦੇ ਕੰਟਰੋਲ ਵਾਲੀ ਪਬਲਿਕ ਜੁਆਇੰਟ ਸਟਾਕ ਕੰਪਨੀ ਯੂਨਾਈਟਿਡ ਏਅਰਕ੍ਰਾਫਟ ਕੋਆਪਰੇਸ਼ਨ (ਪੀ. ਜੇ. ਐੱਸ. ਸੀ.-ਯੂ. ਏ. ਸੀ.) ਨਾਲ ਇਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ’ਤੇ ਮਾਸਕੋ ’ਚ ਹਸਤਾਖਰ ਕੀਤੇ ਗਏ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
ਇਹ ਭਾਰਤ ’ਚ ਕਿਸੇ ਯਾਤਰੀ ਜਹਾਜ਼ ਦੇ ਨਿਰਮਾਣ ਦੀ ਦਿਸ਼ਾ ’ਚ ਪਹਿਲਾ ਪ੍ਰਾਜੈਕਟ ਹੈ। ਹੁਣ ਤੱਕ 200 ਤੋਂ ਵੱਧ ਐੱਸ. ਜੇ.-100 ਜਹਾਜ਼ ਬਣਾਏ ਜਾ ਚੁੱਕੇ ਹਨ ਅਤੇ 16 ਤੋਂ ਵੱਧ ਕਮਰਸ਼ੀਅਲ ਹਵਾਬਾਜ਼ੀ ਕੰਪਨੀਆਂ ਇਨ੍ਹਾਂ ਦਾ ਇਸਤੇਮਾਲ ਕਰ ਰਹੀਆਂ ਹਨ। ਐੱਚ. ਏ. ਐੱਲ. ਨੇ ਕਿਹਾ, “ਐੱਸ. ਜੇ.-100 ਭਾਰਤ ’ਚ ‘ਉਡਾਣ’ ਯੋਜਨਾ ਤਹਿਤ ਛੋਟੀ ਦੂਰੀ ਦੀ ਹਵਾਈ ਯਾਤਰਾ ਲਈ ਨਿਰਣਾਇਕ ਸਾਬਿਤ ਹੋਵੇਗਾ। ਇਸ ਸਮਝੌਤੇ ਤਹਿਤ ਐੱਚ. ਏ. ਐੱਲ. ਨੂੰ ਘਰੇਲੂ ਗਾਹਕਾਂ ਲਈ ਐੱਸ. ਜੇ.-100 ਜਹਾਜ਼ ਦੇ ਨਿਰਮਾਣ ਦਾ ਅਧਿਕਾਰ ਮਿਲੇਗਾ।”
ਇਹ ਵੀ ਪੜ੍ਹੋ : 2026 'ਚ Gold ਦੀਆਂ ਕੀਮਤਾਂ 'ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ
ਇਹ ਸਮਝੌਤਾ ਐੱਚ. ਏ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡੀ. ਕੇ. ਸੁਨੀਲ ਅਤੇ ਪੀ. ਜੇ. ਐੱਸ. ਸੀ.-ਯੂ. ਏ. ਸੀ. ਦੇ ਡਾਇਰੈਕਟਰ ਜਨਰਲ ਵਾਦੀਮ ਬਡੇਖਾ ਦੀ ਹਾਜ਼ਰੀ ’ਚ ਹੋਇਆ। ਉਡਾਣ ਯੋਜਨਾ ਦਾ ਉਦੇਸ਼ ਭਾਰਤ ’ਚ ਖੇਤਰੀ ਹਵਾਈ ਸੰਪਰਕ ਯਕੀਨੀ ਬਣਾਉਣਾ ਹੈ। ਐੱਚ. ਏ. ਐੱਲ. ਨੇ ਕਿਹਾ ਕਿ ਭਾਰਤ ’ਚ ਐੱਸ. ਜੇ.-100 ਜਹਾਜ਼ ਦਾ ਨਿਰਮਾਣ ਭਾਰਤੀ ਹਵਾਬਾਜ਼ੀ ਉਦਯੋਗ ਦੇ ਇਤਹਾਸ ’ਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਲਾਈਟ 'ਚ ਭਾਰਤੀ ਨੌਜਵਾਨ ਦਾ ਖ਼ੌਫ਼ਨਾਕ ਕਾਰਾ ! 'ਕਾਂਟੇ' ਨਾਲ 2 ਮੁੰਡਿਆਂ 'ਤੇ ਕਰ'ਤਾ ਹਮਲਾ
NEXT STORY