ਨਵੀਂ ਦਿੱਲੀ - ਭਾਰਤੀ ਫੌਜ ਦੀ ਲੰਬੇ ਸਮੇਂ ਤੋਂ ਹਥਿਆਰਾਂ ਦੀ ਮੰਗ ਹੁਣ ਛੇਤੀ ਪੂਰੀ ਹੋਣ ਜਾ ਰਹੀ ਹੈ। ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਰੂਸ ਦੌਰੇ ਦੌਰਾਨ ਭਾਰਤ ਨੇ ਰੂਸ ਨਾਲ ਏ.ਕੇ.-203 ਰਾਈਫਲਜ਼ ਨੂੰ ਲੈ ਕੇ ਵੱਡੀ ਡੀਲ ਕੀਤੀ ਹੈ। ਇਸ ਡੀਲ ਤੋਂ ਬਾਅਦ ਇਸ ਆਧੁਨਿਕ ਰਾਈਫਲ ਦਾ ਭਾਰਤ 'ਚ ਉਤਪਾਦਨ ਕੀਤਾ ਜਾ ਸਕੇਗਾ। ਸਮਾਚਾਰ ਏਜੰਸੀ ਪੀ.ਟੀ.ਆਈ. ਨੇ ਰਸ਼ੀਅਨ ਸਮਾਚਾਰ ਏਜੰਸੀ ਦੇ ਹਵਾਲੇ ਤੋਂ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਨਸਾਸ ਦੀ ਥਾਂ ਲਵੇਗੀ ਏ.ਕੇ.-203
ਏ.ਕੇ.-203 ਰਾਈਫਲ ਏ.ਕੇ.-47 ਰਾਈਫਲ ਦਾ ਸਭ ਤੋਂ ਆਧੁਨਿਕ ਵਰਜਨ ਹੈ ਜੋ ਭਾਰਤੀ ਫੌਜ ਦੀ ਇਨਸਾਸ ਰਾਈਫਲ ਦੀ ਥਾਂ ਲਵੇਗੀ। ਇਨਸਾਸ ਰਾਈਫਲ ਕਾਫ਼ੀ ਪੁਰਾਣੀ ਹੋ ਚੁੱਕੀ ਹੈ ਅਤੇ ਫੌਜ ਕਾਫ਼ੀ ਸਮੇਂ ਤੋਂ ਇਸਦੀ ਥਾਂ ਨਵੇਂ ਆਧੁਨਿਕ ਹਥਿਆਰ ਦੀ ਮੰਗ ਕਰ ਰਹੀ ਸੀ।
ਭਾਰਤੀ ਫੌਜ ਨੂੰ ਇਸ ਸਮੇਂ 770,000 ਏ.ਕੇ.-47 203 ਰਾਈਫਲਜ਼ ਦੀ ਜ਼ਰੂਰਤ ਹੈ। ਇਨ੍ਹਾਂ 'ਚ 100,000 ਰਾਈਫਲਜ਼ ਨੂੰ ਆਯਾਤ ਕੀਤਾ ਜਾਵੇਗਾ। ਬਾਕੀ ਰਾਈਫਲਜ਼ ਦਾ ਭਾਰਤ 'ਚ ਉਤਪਾਦਨ ਕੀਤਾ ਜਾਵੇਗਾ। ਰਸ਼ੀਅਨ ਸਮਾਚਾਰ ਏਜੰਸੀ ਸਪੁਤਨਿਕ ਨੇ ਇਹ ਜਾਣਕਾਰੀ ਦਿੱਤੀ ਹੈ।
ਮੇਕ ਇਨ ਇੰਡੀਆ ਦੇ ਤਹਿਤ ਅਹਿਮ
ਇਸ ਸੌਦੇ ਨੂੰ ਮੇਕ ਇਨ ਇੰਡੀਆ ਦੇ ਤਹਿਤ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ 'ਚ ਨਿਰਮਾਣ ਹੋਣ ਨਾਲ ਇਸ ਰਾਈਫਲ ਦੀ ਕੀਮਤ ਕਾਫ਼ੀ ਘੱਟ ਹੋ ਜਾਵੇਗੀ। ਟੈਕਨਾਲਾਜੀ ਟਰਾਂਸਫਰ ਅਤੇ ਨਿਰਮਾਣ ਦੇ ਖਰਚ ਨੂੰ ਲੈ ਕੇ ਇਸਦੀ ਕੀਮਤ 1100 ਡਾਲਰ ਦੇ ਕਰੀਬ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਇਹ ਸੌਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਰੂਸ ਦੌਰੇ ਦੌਰਾਨ ਹੋਇਆ ਹੈ। ਹਾਲਾਂਕਿ ਅਜੇ ਤੱਕ ਸਰਕਾਰ ਨੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।
ਲਸ਼ਕਰ ਦੇ ਤਿੰਨ ਸਹਾਇਕ ਗ੍ਰਿਫਤਾਰ, ਹੈਂਡ ਗ੍ਰਨੇਡ ਸਮੇਤ ਕਈ ਖਤਰਨਾਕ ਸਾਮੱਗਰੀ ਬਰਾਮਦ
NEXT STORY