ਵੈੱਬ ਡੈਸਕ- ਅਮਿਤ ਸ਼ਾਹ ਨੇ ਕਿਹਾ ਕਿ ਅੱਜ ਅਮੁਲ ਡੇਅਰੀ ਨੇ ਹਰਿਆਣਾ ’ਚ ਦੇਸ਼ ਦਾ ਸਭ ਤੋਂ ਵੱਡਾ ਦੁੱਧ, ਲੱਸੀ, ਦਹੀਂ ਤੇ ਮਠਿਆਈਆਂ ਦਾ ਪਲਾਂਟ ਖੋਲ੍ਹਿਆ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣ ਗਿਆ ਹੈ। ਭਾਰਤ ’ਚ ਡੇਅਰੀ ਸੈਕਟਰ ਪਿਛਲੇ 11 ਸਾਲਾਂ ’ਚ 70 ਫੀਸਦੀ ਦੀ ਵਿਕਾਸ ਦਰ ਨਾਲ ਵਿਸ਼ਵ ਪੱਧਰ ’ਤੇ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਿਆ ਹੈ। ਦੇਸ਼ ’ਚ ਦੁੱਧ ਦਾ ਉਤਪਾਦਨ 140 ਮਿਲੀਅਨ ਟਨ ਤੋਂ ਵੱਧ ਕੇ ਹੁਣ 249 ਮਿਲੀਅਨ ਟਨ ਹੋ ਗਿਆ ਹੈ।
ਸ਼ਾਹ ਰੋਹਤਕ ਦੇ ਆਈ. ਐੱਮ. ਟੀ. ਵਿਖੇ ਸਾਬਰ ਡੇਅਰੀ (ਅਮੁਲ) ਪਲਾਂਟ ਦੇ ਪਸਾਰ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਹ ਪਲਾਂਟ ਰੋਜ਼ਾਨਾ 150 ਮੀਟ੍ਰਿਕ ਟਨ ਦੁੱਧ, 3 ਮੀਟ੍ਰਿਕ ਟਨ ਲੱਸੀ, 10 ਮੀਟ੍ਰਿਕ ਟਨ ਦਹੀਂ ਅਤੇ 10 ਮੀਟ੍ਰਿਕ ਟਨ ਮਿਠਾਈਆਂ ਦਾ ਉਤਪਾਦਨ ਕਰੇਗਾ। ਉਨ੍ਹਾਂ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਸਮੇਤ ਕਈ ਪਤਵੰਤੇ ਵੀ ਮੌਜੂਦ ਸਨ।
ਲਾਊਡਸਪੀਕਰ 'ਤੇ ਹਨੂੰਮਾਨ ਚਾਲੀਸਾ ਵਜਾਉਣ 'ਤੇ ਪੁਜਾਰੀ ਨੂੰ ਦਿੱਤੀ ਧਮਕੀ, ਦੋ ਮੁਲਜ਼ਮ ਗ੍ਰਿਫ਼ਤਾਰ
NEXT STORY