ਨੈਸ਼ਨਲ ਡੈਸਕ- ਭਾਰਤ ਦੇ ਪ੍ਰਮੁੱਖ ਤਿਉਹਾਰ ਦੀਵਾਲੀ ਨੂੰ ਬੁੱਧਵਾਰ ਨੂੰ ਯੂਨੈਸਕੋ (ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ) ਦੀ ਮਨੁੱਖਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ। ਦਿੱਲੀ 'ਚ ਲਾਲ ਕਿਲ੍ਹੇ 'ਤੇ ਆਯੋਜਿਤ ਯੂਨੈਸਕੋ ਦੀ ਇਕ ਅਹਿਮ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ। ਇਹ ਪਹਿਲੀ ਵਾਰ ਹੈ ਕਿ ਭਾਰਤ ਅਮੂਰਤ ਸੱਭਿਆਚਾਰਕ ਵਿਰਾਸਤ (ਆਈਸੀਐੱਚ) ਦੀ ਸੁਰੱਖਿਆ ਲਈ ਅੰਤਰ-ਸਰਕਾਰੀ ਕਮੇਟੀ (ਆਈਸੀਐੱਚ) ਦੇ ਸੈਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ
ਇਸ ਕਮੇਟੀ ਦਾ 20ਵਾਂ ਸੈਸ਼ਨ ਲਾਲ ਕਿਲ੍ਹੇ 'ਚ 8 ਤੋਂ 13 ਦਸੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਯੂਨੈਸਕੋ ਵਲੋਂ ਦੀਵਾਲੀ ਉਤਸਵ ਨੂੰ ਵੱਕਾਰੀ ਸੂਚੀ 'ਚ ਸ਼ਾਮਲ ਕੀਤੇ ਜਾਣ ਦੇ ਐਲਾਨ ਤੋਂ ਬਾਅਦ 'ਵੰਦੇ ਮਾਤਰਮ' ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਹਵਾ 'ਚ ਗੂੰਜ ਉੱਠੇ। ਭਾਰਤ ਦੀਆਂ 15 ਚੀਜ਼ਾਂ ਮੌਜੂਦਾ ਸਮੇਂ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੂਚੀ 'ਚ ਸ਼ਾਮਲ ਹੈ, ਜਿਨ੍ਹਾਂ 'ਚ ਕੁੰਭ ਮੇਲਾ, ਕੋਲਕਾਤਾ ਦੀ ਦੁਰਗਾ ਪੂਜਾ, ਗੁਜਰਾਤ ਦਾ ਗਰਬਾ ਡਾਂਸ, ਯੋਗ, ਵੈਦਿਕ ਜਾਪ ਦੀ ਪਰੰਪਰਾ ਅਤੇ ਰਾਮਲੀਲਾ-ਮਹਾਂਕਾਵਿ 'ਰਾਮਾਇਣ' ਦਾ ਰਵਾਇਤੀ ਪ੍ਰਦਰਸ਼ਨ ਸ਼ਾਮਲ ਹੈ।
ਇਹ ਵੀ ਪੜ੍ਹੋ : ਵੱਡੇ ਲੋਕਾਂ ਦੇ ਮਹਿੰਗੇ ਸ਼ੌਂਕ ! ਬੋਲੀ ਲਾ ਕੇ ਖਰੀਦਿਆ ਗੱਡੀ ਦਾ VIP ਨੰਬਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਵੱਡੀ ਖ਼ਬਰ: ਅਜਮੇਰ ਸ਼ਰੀਫ ਦਰਗਾਹ ਨੂੰ ਬੰਬ ਨਾਲ ਉੱਡਾਉਣ ਦੀ ਧਮਕੀ
NEXT STORY