ਰਾਜਸਥਾਨ : ਬੁੱਧਵਾਰ ਨੂੰ ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ ਅਤੇ ਖਵਾਜਾ ਗਰੀਬ ਨਵਾਜ਼ ਦਰਗਾਹ (ਅਜਮੇਰ ਸ਼ਰੀਫ) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਬੰਬ ਦੀ ਧਮਕੀ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਦਰਗਾਹ ਅਕੇ ਕੋਰਟ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਦਿੱਤਾ। ਹਾਲਾਂਕਿ ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਸੂਤਰਾਂ ਮੁਤਾਬਕ ਦਰਗਾਹ ਕਮੇਟੀ ਨੂੰ ਸਵੇਰੇ ਅਧਿਕਾਰਤ ਆਈਡੀ 'ਤੇ ਇੱਕ ਧਮਕੀ ਭਰਿਆ ਈਮੇਲ ਮਿਲਿਆ ਸੀ, ਜਿਸ ਤੋਂ ਬਾਅਦ ਪੁਲਸ ਕਾਰਵਾਈ ਕੀਤੀ ਗਈ।
ਪੜ੍ਹੋ ਇਹ ਵੀ - ਸੁਹਾਗਰਾਤ ਵਾਲੇ ਦਿਨ ਭੜਕੀ ਲਾੜੀ, ਵਿਆਹ ਤੋਂ 3 ਦਿਨ ਬਾਅਦ ਮੰਗਿਆ ਤਲਾਕ, ਹੈਰਾਨ ਕਰੇਗੀ ਵਜ੍ਹਾ
ਰਾਜਸਥਾਨ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦੱਸ ਦੇਈਏ ਕਿ ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਰਾਜਸਥਾਨ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅਦਾਲਤ ਪ੍ਰਸ਼ਾਸਨ ਨੂੰ ਅੱਜ ਇੱਕ ਧਮਕੀ ਭਰਿਆ ਈਮੇਲ ਮਿਲਿਆ, ਜਿਸ ਵਿੱਚ ਹਾਈ ਕੋਰਟ ਦੇ ਅਹਾਤੇ ਵਿੱਚ ਬੰਬ ਰੱਖਣ ਦੀ ਚੇਤਾਵਨੀ ਦਿੱਤੀ ਗਈ ਸੀ। ਈਮੇਲ ਮਿਲਣ 'ਤੇ ਸੁਰੱਖਿਆ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਗਿਆ ਅਤੇ ਬਿਨਾਂ ਦੇਰੀ ਕੀਤੇ ਪੂਰੇ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ। ਧਮਕੀ ਤੋਂ ਬਾਅਦ ਪੁਲਸ, ਅੱਤਵਾਦ ਵਿਰੋਧੀ ਦਸਤੇ (ਏਟੀਐਸ), ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ), ਬੰਬ ਨਿਰੋਧਕ ਦਸਤੇ ਅਤੇ ਕੁੱਤਾ ਦਸਤਾ ਦੀਆਂ ਕਈ ਟੀਮਾਂ ਹਾਈ ਕੋਰਟ ਕੰਪਲੈਕਸ ਵਿੱਚ ਪਹੁੰਚ ਗਈਆਂ।
ਪੜ੍ਹੋ ਇਹ ਵੀ - ਵੱਡੀ ਖ਼ਬਰ : ਜੇਡੀਯੂ ਨੇਤਾ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ, ਕੰਬ ਗਿਆ ਪੂਰਾ ਇਲਾਕਾ
ਸਕੂਲ 'ਚ ਬੰਬ! ਘਰਾਂ ਨੂੰ ਦੌੜੇ ਵਿਦਿਆਰਥੀ
ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਸਥਿਤ ਇੱਕ ਨਿੱਜੀ ਸਕੂਲ ਨੂੰ ਬੁੱਧਵਾਰ ਸਵੇਰੇ ਬੰਬ ਦੀ ਧਮਕੀ ਦਾ ਕਾਲ ਮਿਲਣ ਤੋਂ ਬਾਅਦ ਤੁਰੰਤ ਖਾਲੀ ਕਰਵਾ ਲਿਆ ਗਿਆ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਸਵੇਰੇ ਲਗਭਗ 10:40 ਵਜੇ, ਇੱਕ ਧਮਕੀ ਭਰਿਆ ਫੋਨ ਆਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲਵਲੀ ਪਬਲਿਕ ਸਕੂਲ ਦੇ ਅੰਦਰ ਇੱਕ ਵਿਸਫੋਟਕ ਯੰਤਰ ਲਗਾਇਆ ਗਿਆ ਹੈ। ਇਸ ਦੀ ਸੂਚਨਾ ਸਥਾਨਕ ਪੁਲਸ, ਫਾਇਰ ਵਿਭਾਗ ਅਤੇ ਹੋਰ ਐਮਰਜੈਂਸੀ ਏਜੰਸੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਫਾਇਰ ਇੰਜਣ, ਬੰਬ ਦਸਤੇ, ਖੋਜ ਟੀਮਾਂ ਅਤੇ ਪੁਲਸ ਟੀਮਾਂ ਨੂੰ ਤੁਰੰਤ ਘਟਨਾ ਸਥਾਨ 'ਤੇ ਭੇਜਿਆ ਗਿਆ।
ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ
MP ; ਫ਼ਸਲ ਵੇਚ ਕੇ ਘਰ ਆਉਂਦੇ ਕਿਸਾਨਾਂ ਨਾਲ ਵਾਪਰ ਗਈ ਅਣਹੋਣੀ ! 3 ਦੀ ਹੋਈ ਦਰਦਨਾਕ ਮੌਤ
NEXT STORY