ਨਵੀਂ ਦਿੱਲੀ, (ਭਾਸ਼ਾ)- ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਅਤੇ ਯੂਰਪੀ ਯੂਨੀਅਨ ਜਲਦੀ ਹੀ ਇਕ ਸੰਤੁਲਿਤ ਅਤੇ ਆਪਸੀ ਤੌਰ ’ਤੇ ਲਾਭਕਾਰੀ ਮੁਕਤ ਵਪਾਰ ਸਮਝੌਤੇ ਲਈ ਕੰਮ ਕਰਨ ਲਈ ਵਚਨਬੱਧ ਹਨ। ਯੂਰਪੀਅਨ ਯੂਨੀਅਨ ਦੇ ਵਪਾਰ ਕਮਿਸ਼ਨਰ ਮਾਰੋਸ ਸੇਫਕੋਵਿਕ ਅਤੇ ਯੂਰਪੀਅਨ ਖੇਤੀਬਾੜੀ ਕਮਿਸ਼ਨਰ ਕ੍ਰਿਸਟੋਫ ਹੈਨਸੇਨ ਵਪਾਰ ਸਮਝੌਤੇ ਲਈ ਚੱਲ ਰਹੀ ਗੱਲਬਾਤ ਨੂੰ ਹੁਲਾਰਾ ਦੇਣ ਲਈ ਇੱਥੇ ਆਏ ਸਨ। ਦੋਵਾਂ ਧਿਰਾਂ ਦੀਆਂ ਅਧਿਕਾਰਤ ਟੀਮਾਂ ਨੇ 13ਵੇਂ ਦੌਰ ਦੀ ਗੱਲਬਾਤ ਕੀਤੀ।
ਗੋਇਲ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਭਾਰਤ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਦੇ 13ਵੇਂ ਦੌਰ ਦੀ ਗੱਲਬਾਤ ਲਈ ਤੁਹਾਡੀ ਮੇਜ਼ਬਾਨੀ ਕਰ ਕੇ ਸਾਨੂੰ ਖੁਸ਼ੀ ਹੋਈ। ਅਸੀਂ ਜਲਦੀ ਹੀ ਇਕ ਸੰਤੁਲਿਤ ਅਤੇ ਆਪਸੀ ਤੌਰ ’ਤੇ ਲਾਭਕਾਰੀ ਮੁਕਤ ਵਪਾਰ ਸਮਝੌਤੇ ਦੀ ਦਿਸ਼ਾ ’ਚ ਕੰਮ ਕਰਨ ਲਈ ਵਚਨਬੱਧ ਹਾਂ, ਤਾਂ ਜੋ ਦੋਵਾਂ ਧਿਰਾਂ ਲਈ ਵਿਅਾਪਕ ਮੌਕੇ ਉਪਲੱਬਧ ਹੋਣ। ਤੁਹਾਡੇ ਦੌਰੇ ਲਈ ਧੰਨਵਾਦ।
ਦਾਦਾ-ਦਾਦੀ ਦੀ ਜਾਇਦਾਦ 'ਤੇ ਦਾਅਵਾ ਨਹੀਂ ਕਰ ਸਕਦੇ ਪੋਤੇ-ਪੋਤੀਆਂ: ਹਾਈ ਕੋਰਟ
NEXT STORY