ਨਵੀਂ ਦਿੱਲੀ, (ਭਾਸ਼ਾ)– ਭਾਰਤ ਅਤੇ ਫਰਾਂਸ ਨੇ ਅੱਤਵਾਦ ਅਤੇ ਕੱਟੜਪੰਥ ਨਾਲ ਨਜਿੱਠਣ ’ਚ ਸਹਿਯੋਗ ਵਧਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਪਹਿਲਗਾਮ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਵੀ ਕੀਤੀ ਹੈ। ਦੋਵਾਂ ਦੇਸ਼ਾਂ ਨੇ ਅੱਤਵਾਦ ਨਾਲ ਮੁਕਾਬਲੇ ’ਤੇ ਭਾਰਤ-ਫਰਾਂਸ ਸਾਂਝਾ ਕਾਰਜ ਸਮੂਹ (ਜੇ. ਡਬਲਿਊ. ਜੀ.) ਦੀ ਵੀਰਵਾਰ ਨੂੰ ਪੈਰਿਸ ਵਿਚ ਹੋਈ ਬੈਠਕ ਵਿਚ ਇਨ੍ਹਾਂ ਖਤਰਿਆਂ ਨਾਲ ਸਾਂਝੇ ਰੂਪ ਨਾਲ ਨਜਿੱਠਣ ’ਤੇ ਵਿਚਾਰ-ਵਟਾਂਦਰਾ ਕੀਤਾ।
ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਦੋਵਾਂ ਪੱਖਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿਚ ਨਿਰਦੋਸ਼ ਨਾਗਰਿਕਾਂ ’ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਉਸ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਨੇ ਆਪਣੇ-ਆਪਣੇ ਦੇਸ਼ਾਂ ਵਿਚ ਮੌਜੂਦਾ ਖਤਰੇ ਦੇ ਮੁਲਾਂਕਣ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ, ਜਿਸ ’ਚ ਸੂਬਾ ਸਪਾਂਸਰਡ ਸਰਹੱਦ ਪਾਰ ਅੱਤਵਾਦ, ਸੰਬੰਧਤ ਖੇਤਰਾਂ ਵਿਚ ਅੱਤਵਾਦੀਆਂ ਦੀਆਂ ਸਰਗਰਮੀਆਂ ਅਤੇ ਪੱਛਮੀ ਏਸ਼ੀਆ ’ਚ ਅੱਤਵਾਦੀ ਖਤਰਾ ਸ਼ਾਮਲ ਹੈ।
ASAP ਦਾ ਵੱਡਾ ਫੈਸਲਾ: ਇਸ ਸਾਲ ਸਿਰਫ਼ ਕਾਲਜ 'ਚ ਤੇ ਅਗਲੇ ਸਾਲ DUSU ਚੋਣਾਂ 'ਚ ਲਗਾਵਾਂਗੇ ਤਾਕਤ
NEXT STORY