ਗੈਜੇਟ ਡੈਸਕ– ਸਮਾਰਟਫੋਨ ਅੱਜ ਦੇ ਦੌਰ ’ਚ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਲੋਕ ਮੋਬਾਇਲ ਰੀਚਾਰਜ ਪੈਸੇ ਟ੍ਰਾਂਸਫਰ ਅਤੇ ਟਿਕ ਬੁਕਿੰਗ ਕਰਨ ਲਈ ਸਮਾਰਟਫੋਨ ਦੀ ਹੀ ਵਰਤੋਂ ਕਰਦੇ ਹਨ। ਅਜਿਹੇ ’ਚ ਲੋਕਾਂ ਦੁਆਰਾ ਸਮਾਰਟਫੋਨ ’ਤੇ ਸਮਾਂ ਬਿਤਾਉਣ ਦੇ ਸਮੇਂ ’ਚ ਵੀ ਵਾਧਾ ਹੋਇਆ ਹੈ। ਇਕ ਨਵੀਂ ਰਿਪੋਰਟ ਮੁਤਾਬਕ, ਸਭ ਤੋਂ ਜ਼ਿਆਦਾ ਮੋਬਾਇਲ ਇਸਤੇਮਾਲ ਕਰਨ ਦੇ ਮਾਮਲੇ ’ਚ ਭਾਰਤੀ ਪੂਰੀ ਦੁਨੀਆ ’ਚ ਤੀਜੇ ਸਥਾਨ ’ਤੇ ਹਨ। ZDNet ਦੀ ਇਕ ਰਿਪੋਰਟ ਮੁਤਾਬਕ, ਮੋਬਾਇਲ ਦੀ ਵਰਤੋਂ ਕਰਨ ਦੇ ਮਾਮਲੇ ’ਚ ਬ੍ਰਾਜ਼ੀਲ ਦੇ ਲੋਕ ਨੰਬਰ 1 ’ਤੇ ਹਨ। ਬ੍ਰਾਜ਼ੀਲ ’ਚ ਰਹਿਣ ਵਾਲੇ ਲੋਕ ਰੋਜ਼ਾਨਾ ਔਸਤਨ 5 ਘੰਟੇ, 4 ਮਿੰਟ ਫੋਨ ਦੀ ਵਰਤੋਂ ਕਰਦੇ ਹਨ। ਇਸ ਤੋਂ ਬਾਅਦ ਦੂਜੇ ਸਥਾਨ ’ਤੇ ਇੰਡੋਨੇਸ਼ੀਆ ਦੇ ਲੋਕ ਹਨ ਜੋ ਕਿ ਰੋਜ਼ਾਨਾ ਔਸਤਨ 5 ਘੰਟੇ 3 ਮਿੰਟ ਮੋਬਾਇਲ ਦੀ ਵਰਤੋਂ ਕਰਦੇ ਹਨ। ਸਰਵੇ ਦੀ ਇਸ ਸੂਚੀ ’ਚ ਭਾਰਤ ਦਾ ਨਾਂ ਤੀਜੇ ਸਥਾਨ ’ਤੇ ਹੈ। ਭਾਰਤੀ ਉਪਭੋਗਤਾ ਰੋਜ਼ਾਨਾ ਔਸਤਨ 4 ਘੰਟੇ 9 ਮਿੰਟ ਮੋਬਾਇਲ ਫੋਨ ਦਾ ਇਸਤੇਮਾਲ ਕਰਦੇ ਹਨ।
ਇਹ ਵੀ ਪੜ੍ਹੋ– ਸਮਾਰਟਫੋਨ ’ਤੇ ਸਿਰਫ਼ 10 ਫੀਸਦੀ ਬੱਚੇ ਹੀ ਕਰਦੇ ਨੇ ਪੜ੍ਹਾਈ, ਬਾਕੀ ਕਰਦੇ ਹਨ ਇਹ ਕੰਮ: ਰਿਪੋਰਟ
ਦੱਸ ਦੇਈਏ ਕਿ ਇਸ ਰਿਪੋਰਟ ’ਚ ਆਨਲਾਈਨ ਟੈਕਨਾਲੋਜੀ ਨਿਊਜ਼ ਵੈੱਬਸਾਈਟ ZDNet ਨੇ 10 ਦੇਸ਼ਾਂ ਨੂੰ ਸ਼ਾਮਲ ਕੀਤਾ ਹੈ। ਭਾਰਤ ਤੋਂ ਬਾਅਦ ਸਭ ਤੋਂ ਜ਼ਿਆਦਾ ਮੋਬਾਇਲ ਦੀ ਵਰਤੋਂ ਕਰਨ ਦੇ ਮਾਮਲੇ ’ਚ ਚੌਥੇ ਸਥਾਨ ’ਤੇ ਸਾਊਥ ਕੋਰੀਆ ਹੈ ਜਿਥੇ ਲੋਕ ਰੋਜ਼ਾਨਾ 4 ਘੰਟੇ 8 ਮਿੰਟ ਫੋਨ ਦੀ ਵਰਤੋਂ ਕਰਦੇ ਹਨ, ਉਥੇ ਹੀ ਪੰਜਵੇਂ ਸਥਾਨ ’ਤੇ ਮੈਕਸੀਕੋ ਦੇ ਲੋਕ ਔਸਤਨ 4 ਘੰਟੇ 7 ਮਿੰਟ ਫੋਨ ਦੀ ਵਰਤੋਂ ਕਰਦੇ ਹਨ। ਇਸ ਤੋਂ ਬਾਅਦ 4 ਘੰਟੇ, 5 ਮਿੰਟ ਰੋਜ਼ਾਨਾ ਮੋਬਾਇਲ ਦੀ ਵਰਤੋਂ ਤੁਰਕੀ ਦੇ ਲੋਕ ਕਰਦੇ ਹਨ ਅਤੇ ਇਹ ਛੇਵੇਂ ਸਥਾਨ ’ਤੇ ਹੈ, ਉਥੇ ਹੀ 4 ਘੰਟੇ 4 ਮਿੰਟ ਦੇ ਨਾਲ ਜਪਾਨ 7ਵੇਂ ਅਤੇ ਕੈਨੇਡਾ 4 ਘੰਟੇ 1 ਮਿੰਟ ਦੇ ਨਾਲ 8ਵੇਂ ਸਥਾਨ ’ਤੇ ਹੈ। ਅਮਰੀਕਾ ਦੇ ਲੋਕ 3 ਘੰਟੇ 9 ਮਿੰਟ ਫੋਨ ਦਾ ਇਸਤੇਮਾਲ ਕਰਦੇ ਹਨ ਅਤੇ ਇਹ 9ਵੇਂ ਸਥਾਨ ’ਤੇ ਹੈ ਉਥੇ ਹੀ ਬ੍ਰਿਟੇਨ 3 ਘੰਟੇ 8 ਮਿੰਟ ਦੇ ਨਾਲ 10ਵੇਂ ਸਥਾਨ ’ਤੇ ਹੈ।
ਯੇਦੀਯੁਰੱਪਾ ਨੇ ਕਰਨਾਟਕ ਦੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ
NEXT STORY