ਬੇਂਗਲੁਰੂ— ਬੀ. ਐੱਸ. ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਆਪਣਾ ਅਸਤੀਫ਼ਾ ਸੋਮਵਾਰ ਨੂੰ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਸੌਂਪ ਦਿੱਤਾ। ਯੇਦੀਯੁਰੱਪਾ ਨੇ ਰਾਜ ਭਵਨ ਵਿਚ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਯੇਦੀਯੁਰੱਪਾ ਨੇ ਕਿਹਾ ਕਿ ਮੈਂ ਦੁਖੀ ਹੋ ਕੇ ਨਹੀਂ ਸਗੋਂ ਖੁਸ਼ੀ ਨਾਲ ਅਜਿਹਾ ਕਰ ਰਿਹਾ ਹਾਂ। ਯੇਦੀਯੁਰੱਪਾ ਨੇ 75 ਸਾਲ ਤੋਂ ਵੱਧ ਉਮਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਦੋ ਸਾਲ ਮੁੱਖ ਮੰਤਰੀ ਦੇ ਰੂਪ ਵਿਚ ਸੇਵਾ ਕਰਨ ਦਾ ਮੌਕਾ ਦੇਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਦਾ ਧੰਨਵਾਦ ਕੀਤਾ।
ਭਾਜਪਾ ਵਿਚ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਚੋਣ ਦਫ਼ਤਰਾਂ ’ਚੋਂ ਬਾਹਰ ਰੱਖਣ ਦਾ ਅਲਿਖਤੀ ਨਿਯਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਕੇਂਦਰੀ ਨੇਤਾਵਾਂ ਦੀਆਂ ਉਮੀਦਾਂ ਮੁਤਾਬਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਯੇਦੀਯੁਰੱਪਾ ਨੇ ਕਿਹਾ ਕਿ ਉਨ੍ਹਾਂ ਨੇ ਦੋ ਸਾਲ ਮੁਸ਼ਕਲ ਹਲਾਤਾਂ ਵਿਚ ਸੂਬਾ ਸਰਕਾਰ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂਆਤੀ ਦਿਨਾਂ ਵਿਚ ਕੈਬਨਿਟ ਦੇ ਬਿਨਾਂ ਪ੍ਰਸ਼ਾਸਨ ਚਲਾਉਣਾ ਪਿਆ ਅਤੇ ਇਸ ਤੋਂ ਬਾਅਦ ਸੂਬੇ ਨੂੰ ਵਿਨਾਸ਼ਕਾਰੀ ਹੜ੍ਹ ਅਤੇ ਕੋਰੋਨਾ ਵਾਇਰਸ ਸਮੇਤ ਕਈ ਸਮੱਸਿਆਵਾਂ ਝੱਲਣੀਆਂ ਪਈਆਂ।
ਉੱਤਰਾਖੰਡ ਦੇ CM ਦੇ ਸਵਾਗਤ ਮੌਕੇ ਗੁਰਦੁਆਰੇ ’ਚ ਮਰਿਆਦਾ ਦੀ ਉਲੰਘਣਾ ਦਾ ਜਥੇਦਾਰ ਨੇ ਲਿਆ ਸਖ਼ਤ ਨੋਟਿਸ
NEXT STORY