ਇਸਲਾਮਾਬਾਦ/ਨਵੀਂ ਦਿੱਲੀ (ਭਾਸ਼ਾ): ਪਾਕਿਸਤਾਨ ਨੇ ਉਕਸਾਉਣ ਵਾਲੀ ਕਾਰਵਾਈ ਤਹਿਤ ਮੰਗਲਵਾਰ ਨੂੰ ਇਕ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ ਹੈ, ਜਿਸ ਵਿਚ ਉਸ ਨੇ ਪੂਰੇ ਜੰਮੂ-ਕਸ਼ਮੀਰ ਤੇ ਗੁਜਰਾਤ ਦੇ ਕੁਝ ਹਿੱਸਿਆਂ ਨੂੰ ਆਪਣਾ ਖੇਤਰ ਦੱਸਿਆ। ਉਸ ਦੀ ਇਸ ਕਾਰਵਾਈ 'ਤੇ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਜਤਾਈ ਤੇ ਇਸ ਨੂੰ 'ਹਾਸੋਹੀਣਾ' ਦੱਸਿਆ ਜਿਸ ਦੀ ਨਾ ਤਾਂ ਕਾਨੂੰਨੀ ਮਾਨਤਾ ਹੈ ਤੇ ਨਾ ਹੀ ਅੰਤਰਰਾਸ਼ਟਰੀ ਭਰੋਸਗੀ।
ਵਿਦੇਸ਼ ਮੰਤਰਾਲਾ ਨੇ ਨਵੀਂ ਦਿੱਲੀ ਵਿਚ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਪਾਕਿਸਤਾਨ ਦਾ ਇਕ ਕਥਿਤ ਸਿਆਸੀ ਨਕਸ਼ਾ ਦੇਖਿਆ ਹੈ ਜਿਸ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਾਰੀ ਕੀਤਾ ਹੈ। ਇਹ ਸਿਆਸੀ ਮੂਰਖਤਾ ਦਾ ਕੰਮ ਹੈ, ਜਿਸ ਵਿਚ ਭਾਰਤ ਦੇ ਸੂਬੇ ਗੁਜਰਾਤ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ 'ਤੇ ਬੇਤੁਕਾ ਦਾਅਵਾ ਕੀਤਾ ਗਿਆ ਹੈ। ਇਸ ਨੇ ਕਿਹਾ ਕਿ ਇਨ੍ਹਾਂ ਮੂਰਖਤਾਪੂਰਨ ਗੱਲਾਂ ਦੀ ਨਾ ਤਾਂ ਕੋਈ ਕਾਨੂੰਨੀ ਮਾਨਤਾ ਹੈ ਤੇ ਨਾ ਹੀ ਅੰਤਰਰਾਸਟਰੀ ਭਰੋਸਗੀ। ਅਸਲ ਵਿਚ ਇਹ ਨਵੀਂ ਕੋਸ਼ਿਸ਼ ਸਿਰਫ ਇਹ ਪੁਸ਼ਟੀ ਕਰਦਾ ਹੈ ਕਿ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਦੇ ਰਾਹੀਂ ਖੇਤਰ ਨੂੰ ਹਾਸਲ ਕਰਨ ਦੇ ਲਈ ਉਤਾਵਲਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਖਾਨ ਨੇ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ ਕਾਤ ਤੇ ਕਿਹਾ ਕਿ ਮੰਗਲਵਾਰ ਨੂੰ ਇਸ ਨੂੰ ਫੈਡਰਲ ਕੈਬਨਿਟ ਨੇ ਮਨਜ਼ੂਰੀ ਦਿੱਤੀ।
ਨਵੇਂ ਨਕਸ਼ੇ ਵਿਚ ਪੂਰੇ ਕਸ਼ਮੀਰ ਨੂੰ ਪਾਕਿਸਤਾਨ ਨੇ ਆਪਣਾ ਹਿੱਸਾ ਦਿਖਾਇਆ ਹੈ। ਫਿਲਹਾਲ ਕਸ਼ਮੀਰ ਦਾ ਕੁਝ ਹਿੱਸਾ ਤੇ ਚੀਨ ਦੇ ਨਾਲ ਲੱਦਾਖ ਦੀ ਸਰਹੱਦ ਨੂੰ ਨਹੀਂ ਦਿਖਾਇਆ ਗਿਆ ਹੈ ਇਸ ਨੂੰ ਗੈਰ-ਨਿਰਮਿਤ ਸਰਹੱਦ ਦੱਸਿਆ ਗਿਆ ਹੈ। ਇਸੇ ਤਰ੍ਹਾਂ ਕੰਟਰੋਲ ਲਾਈਨ ਨੂੰ ਵਧਾ ਕੇ ਕਾਰਾਕੋਰਮ ਦਰੇ ਤੱਕ ਕੀਤਾ ਗਿਆ ਹੈ ਜਿਸ ਵਿਚ ਸਿਆਚਿਨ ਨੂੰ ਸਪੱਸ਼ਟ ਰੂਪ ਨਾਲ ਪਾਕਿਸਤਾਨ ਦਾ ਹਿੱਸਾ ਦੱਸਿਆ ਗਿਆ ਹੈ। ਨਕਸ਼ੇ ਵਿਚ ਜੰਮੂ-ਕਸ਼ਮੀਰ ਨੂੰ ਵਿਵਾਦਿਤ ਖੇਤਰ ਦੱਸਿਆ ਗਿਆ ਹੈ ਜਿਸ ਦਾ ਆਖਰੀ ਫੈਸਲਾ ਯੂ.ਐੱਨ.ਐੱਸ.ਸੀ. ਦੇ ਸਬੰਧਿਤ ਪ੍ਰਸਤਾਵਾਂ ਦੇ ਤਹਿਤ ਹੋਣਾ ਹੈ।
ਧਾਰਾ 370 ਹਟਣ ਤੋਂ ਬਾਅਦ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀ ਸਮੂਹਾਂ 'ਚ ਸ਼ਾਮਲ ਹੋਣ 'ਚ ਆਈ 40% ਕਮੀ
NEXT STORY