ਸ਼੍ਰੀਨਗਰ - ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਉੱਥੋਂ ਇੱਕ ਚੰਗੀ ਖਬਰ ਜਾਣਕਾਰੀ ਸਾਹਮਣੇ ਆਈ ਹੈ। ਖ਼ਬਰ ਇਹ ਹੈ ਕਿ ਸੂਬੇ 'ਚ ਧਾਰਾ 370 ਹਟਣ ਤੋਂ ਬਾਅਦ ਤੋਂ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀ ਸੰਗਠਨ ਨਾਲ ਜੁੜਣ ਦਾ ਫ਼ੀਸਦੀ ਦਰ ਕਾਫ਼ੀ ਘੱਟ ਗਿਆ ਹੈ। ਇਕੋਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਖ਼ਤਮ ਕੀਤੇ ਜਾਣ ਤੋਂ ਬਾਅਦ ਮੁੱਖ ਰੂਪ ਨਾਲ ਪਿਛਲੇ ਸਾਲ 'ਚ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀ ਸਮੂਹਾਂ 'ਚ ਸ਼ਾਮਲ ਹੋਣ 'ਚ 40 ਫ਼ੀਸਦੀ ਤੋਂ ਜ਼ਿਆਦਾ ਦੀ ਕਮੀ ਆਈ ਹੈ।
ਅੱਤਵਾਦੀ ਸਮੂਹਾਂ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਇੱਕ ਸਾਲ ਪਹਿਲਾਂ 105 ਸੀ। ਪਰ ਇਸ ਸਾਲ 1 ਜਨਵਰੀ ਅਤੇ 15 ਜੁਲਾਈ ਵਿਚਾਲੇ 67 ਤੱਕ ਡਿੱਗ ਗਈ, ਜਦੋਂ ਕਿ ਇਸ ਮਿਆਦ ਦੌਰਾਨ ਅੱਤਵਾਦੀ ਘਟਨਾਵਾਂ ਵੀ 188 ਤੋਂ ਘੱਟ ਕੇ 120 ਹੋਈਆਂ ਹਨ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਨੇ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਧਾਰਾ 370 ਹਟਣ ਤੋਂ ਬਾਅਦ ਜਨਵਰੀ ਤੋਂ ਮੱਧ ਜੁਲਾਈ ਤੱਕ 22 ਨਾਗਰਿਕਾਂ ਨੂੰ ਮਾਰਿਆ ਗਿਆ ਹੈ। ਜਦਕਿ ਹੁਣ ਤੱਕ ਜੰਮੂ ਅਤੇ ਕਸ਼ਮੀਰ 'ਚ ਅੱਤਵਾਦ ਕਾਰਨ ਸਥਾਨਕ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ 41,000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ।
ਇਸੇ ਤਰ੍ਹਾਂ ਇਸ 'ਚ 136 ਅੱਤਵਾਦੀਆਂ ਨੂੰ ਮਾਰਿਆ ਗਿਆ ਹੈ। ਇਨ੍ਹਾਂ 'ਚੋਂ 110 ਸਥਾਨਕ ਸਨ ਅਤੇ ਬਾਕੀ ਐੱਲ.ਓ.ਸੀ. ਪਾਰ ਕਰਕੇ ਆਏ ਸਨ। ਧਾਰਾ 370 ਹਟਣ ਤੋਂ ਬਾਅਦ IED ਦੇ ਹਮਲਿਆਂ ਦੀ ਗਿਣਤੀ ਵੀ ਕਾਫ਼ੀ ਡਿੱਗੀ ਹੈ। ਜਿਵੇਂ ਪਿਛਲੇ ਸਾਲ 51 IED ਹਮਲੇ ਹੋਏ ਸਨ। ਇਸ ਸਾਲ ਇਨ੍ਹਾਂ ਦੀ ਗਿਣਤੀ 21 ਹੈ। ਇਸ ਸਾਲ ਜਿੰਨੀ ਮਿਆਦ 'ਚ ਇੱਕ IED ਹਮਲਾ ਹੋਇਆ ਉਥੇ ਹੀ ਪਿਛਲੇ ਸਾਲ ਇੰਨੇ ਸਮੇਂ ਤੱਕ 'ਚ 6 IED ਹੋਏ ਸਨ।
ਹੁਣ ਹਾਲਾਂਕਿ ਜੰਮੂ-ਕਸ਼ਮੀਰ 'ਚ ਸਥਾਨਕ ਪੱਧਰ 'ਤੇ ਵੱਧ ਰਹੇ ਅੱਤਵਾਦੀਆਂ 'ਚ ਭਾਰੀ ਕਮੀ ਆਈ ਹੈ, ਤਾਂ ਉਥੇ ਹੀ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਹੁਣ ਅੱਤਵਾਦੀਆਂ ਨੂੰ ਕਸ਼ਮੀਰ 'ਚ ਧੱਕ ਰਹੇ ਹਨ। ਇਸ ਦੇ ਚੱਲਦੇ ਕੰਟਰੋਲ ਲਾਈਨ (ਐੱਲ.ਓ.ਸੀ.) 'ਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਵੱਧ ਗਈਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਸ਼ਾਂਤੀ ਕੋਰੋਨਾ ਵਾਇਰਲ ਲਾਕਡਾਊਨ ਕਾਰਨ ਹੈ। ਇੱਕ ਜਾਣਕਾਰੀ ਮੁਤਾਬਕ, ਪਿਛਲੇ 7 ਮਹੀਨਿਆਂ 'ਚ ਸੁਰੱਖਿਆ ਬਲਾਂ ਨੇ 136 ਅੱਤਵਾਦੀਆਂ ਨੂੰ ਮਾਰਿਆ ਹੈ। ਜਦਕਿ ਸਾਲ 2019 'ਚ 126 ਅੱਤਵਾਦੀ ਮਾਰੇ ਗਏ ਸਨ। ਇਸ ਤਰ੍ਹਾਂ ਪੂਰੇ ਸਾਲ ਜਿੱਥੇ ਪਿਛਲੇ ਸਾਲ 75 ਜਵਾਨ ਸ਼ਹੀਦ ਹੋਏ ਸਨ, ਉਥੇ ਹੀ ਇਸ ਸਾਲ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਗਿਣਤੀ 35 ਹੈ।
ਪੁਲਸ ਦਾ ਦਾਅਵਾ, ਦਿੱਲੀ 'ਚ ਹਿੰਸਾ ਭੜਕਾਉਣ ਲਈ ਵਿਦੇਸ਼ ਤੋਂ ਆਏ ਸਨ 1.62 ਕਰੋੜ
NEXT STORY