ਬੀਜਿੰਗ— ਚੀਨ ਵਿਚ ਭਾਰਤ ਦੇ ਰਾਜਦੂਤ ਗੌਤਮ ਬੰਬਾਵਲੇ ਨੇ ਚੌਥੇ ਕੌਮਾਂਤਰੀ ਯੋਗਾ ਦਿਵਸ 'ਤੇ ਵੀਰਵਾਰ (21 ਜੂਨ) ਨੂੰ ਇਕ ਰੰਗਾਰੰਗ ਯੋਗਾ ਪ੍ਰੋਗਰਾਮ ਵਿਚ ਚੀਨੀ ਯੋਗਾ ਪ੍ਰੇਮੀਆਂ ਨਾਲ ਯੋਗਾ ਕੀਤਾ ਅਤੇ ਕਿਹਾ ਕਿ ਯੋਗਾ ਹੁਣ ਭਾਰਤ ਅਤੇ ਚੀਨ ਦੇ ਲੋਕਾਂ ਨੂੰ ਇਕ-ਦੂਜੇ ਦੇ ਕਰੀਬ ਲਿਆਉਣ ਵਿਚ ਪੁਲ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬੰਬਾਵਲੇ ਤੋਂ ਇਲਾਵਾ ਦੂਤਘਰ ਦੇ ਹੋਰ ਡਿਪਲੋਮੈਟਾਂ ਅਤੇ ਚੀਨ ਦੇ ਯੋਗ ਸੈਂਟਰ ਦੇ ਯੋਗਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। 500 ਤੋਂ ਜ਼ਿਆਦਾ ਯੋਗਾ ਪ੍ਰੇਮੀਆਂ ਨੇ ਪੁਰਾਣੇ ਦੂਤਘਰ ਕੰਪਲੈਕਸ ਵਿਚ ਘੰਟਿਆਂ ਤੱਕ ਚੱਲੇ ਇਸ ਯੋਗਾ ਪ੍ਰੋਗਰਾਮ ਵਿਚ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਐਲਾਨ ਕੀਤੇ ਜਾਣ ਤੋਂ ਬਾਅਦ ਹਰ ਸਾਲ ਚੀਨ ਵਿਚ ਯੋਗ ਦਿਵਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਿਰਕਤ ਕਰਦੇ ਹਨ। ਬੰਬਾਵਲੇ ਨੇ ਕਿਹਾ, 'ਮੈਂ ਕਹਾਂਗਾ ਕਿ ਚੀਨ ਵਿਚ ਹਜ਼ਾਰਾਂ ਲੋਕਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਹਾਲਾਂਕਿ ਲੱਖਾਂ ਹੋਰ ਲੋਕ ਆਪਣੇ ਤਰੀਕੇ ਨਾਲ ਜਾਂ ਤਾਂ ਵਿਅਕਤੀਗਤ ਰੂਪ ਨਾਲ ਜਾਂ ਛੋਟੇ-ਛੋਟੇ ਸਮੂਹਾਂ ਵਿਚ ਯੋਗਾ ਕਰ ਰਹੇ ਹੋਣਗੇ।'

ਉਨ੍ਹਾਂ ਅੱਗੇ ਕਿਹਾ, 'ਮੈਨੂੰ ਖੁਸ਼ੀ ਹੈ ਕਿ ਯੋਗਾ ਚੀਨ ਵਿਚ ਇੰਨਾ ਲੋਕਪ੍ਰਿਯ ਬਣ ਗਿਆ ਹੈ। ਇਹ ਭਾਰਤ ਅਤੇ ਚੀਨ ਵਿਚਕਾਰ ਪੁਲ ਤਿਆਰ ਕਰਨ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਵਿਚ ਮਦਦ ਪਹੁੰਚਾਉਂਦਾ ਹੈ।' ਬੰਬਾਵਲੇ ਨੇ ਕਿਹਾ, 'ਅਸੀਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਦੋਸਤੀ ਭਾਰਤ-ਚੀਨ ਸਬੰਧਾਂ ਦੀ ਮਜਬੂਤੀ ਲਈ ਅਹਿਮ ਹੈ ਅਤੇ ਯੋਗਾ ਓਹੀ ਕਰ ਰਿਹਾ ਹੈ।
ਅੱਤਵਾਦੀਆਂ ਦੇ ਨਿਸ਼ਾਨੇ 'ਤੇ ਅਮਰਨਾਥ ਯਾਤਰਾ, ਹਮਲੇ ਦੀ ਕੋਸ਼ਿਸ਼ 'ਚ 48 ਵਿਦੇਸ਼ੀ ਅੱਤਵਾਦੀ
NEXT STORY