ਨੈਸ਼ਨਲ ਡੈਸਕ- ਭਾਰਤ ਅਤੇ ਚੀਨ ਵਿਚਾਲੇ ਪੂਰੀ ਲੱਦਾਖ 'ਚ ਪਿਛਲੇ ਸਾਲ ਤੋਂ ਚੱਲ ਰਹੇ ਫ਼ੌਜ ਗਤੀਰੋਧ ਦੇ ਹੱਲ ਲਈ ਦੋਵੇਂ ਸੈਨਾਵਾਂ ਦੇ ਕੋਰ ਕਮਾਂਡਰਾਂ ਦੀ ਸ਼ੁੱਕਰਵਾਰ ਨੂੰ 11ਵੇਂ ਦੌਰ ਦੀ ਬੈਠਕ ਹੋਵੇਗੀ। ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋਵੇਂ ਕਮਾਂਡਰਾਂ ਵਿਚਾਲੇ ਭਾਰਤੀ ਸਰਹੱਦ ਦੇ ਚੁਸ਼ੂਲ ਸੈਟਰ 'ਚ ਗੱਲਬਾਤ ਹੋਵੇਗੀ, ਜਿਸ 'ਚ ਵੱਖ-ਵੱਖ ਪੈਂਡਿੰਗ ਮੁੱਦਿਆਂ ਦੇ ਨਾਲ-ਨਾਲ ਟਕਰਾਅ ਦੇ ਬਿੰਦੂਆਂ ਗੋਗਰਾ, ਹੌਟ ਸਪ੍ਰਿੰਗ ਅਤੇ ਦੇਪਸਾਂਗ ਬਾਰੇ ਵਿਸਥਾਰ ਨਾਲ ਚਰਚਾ ਹੋਵੇਗੀ। ਗੱਲਬਾਤ 'ਚ ਭਾਰਤੀ ਪੱਖ ਦੀ ਅਗਵਾਈ ਲੇਹ ਸਥਿਤ 14 ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀ.ਜੀ. ਕੇ ਮੇਨਨ ਕਰਨਗੇ। ਦੋਹਾਂ ਪੱਖਾਂ ਵਿਚਾਲੇ 10ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਫਰਵਰੀ 'ਚ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਦੋਹਾਂ ਸੈਨਾਵਾਂ ਨੇ ਆਪਣੇ ਫ਼ੌਜੀ ਪਿੱਛੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ।
ਉੱਥੇ ਹੀ ਚੀਨ ਨਾਲ ਸੀਨੀਅਰ ਫ਼ੌਜ ਕਮਾਂਡਰ ਪੱਧਰ ਦੀ ਅਗਲੀ ਦੌਰ ਦੀ ਗੱਲਬਾਤ ਤੋਂ ਪਹਿਲਾਂ ਭਾਰਤ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਪੂਰਬੀ ਲੱਦਾਖ 'ਚ ਸੰਘਰਸ਼ ਵਾਲੇ ਬਾਕੀ ਖੇਤਰਾਂ ਤੋਂ ਫ਼ੌਜੀਆਂ ਨੂੰ ਪਿੱਛੇ ਹਟਦੇ ਦੇਖਣਾ ਚਾਹੁੰਦਾ ਹੈ, ਕਿਉਂਕਿ ਇਸ ਨਾਲ ਸਰਹੱਦੀ ਖੇਤਰਾਂ 'ਚ ਸ਼ਾਂਤੀ ਬਹਾਲ ਹੋ ਸਕਦੀ ਹੈ ਅਤੇ ਦੋ-ਪੱਖੀ ਸੰਬੰਧਾਂ 'ਚ ਪ੍ਰਗਤੀ ਦਾ ਮਾਹੌਲ ਬਣ ਸਕਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਡਿਜ਼ੀਟਲ ਮਾਧਿਅਮ ਨਾਲ ਹਫ਼ਤਾਵਾਰ ਪ੍ਰੈੱਸ ਵਾਰਤਾ 'ਚ ਕਿਹਾ ਕਿ ਅਸੀਂ ਬਾਕੀ ਖੇਤਰਾਂ ਤੋਂ (ਪੂਰਬੀ ਲੱਦਾਖ) 'ਚ ਫ਼ੌਜੀਆਂ ਨੂੰ ਪਿੱਛੇ ਹਟਦੇ ਦੇਖਣਾ ਚਾਹੁੰਦੇ ਹਨ, ਜਿਸ ਨਾਲ ਗਤੀਰੋਧ ਦੂਰ ਹੋ ਸਕੇਗਾ। ਅਧਿਕਾਰੀ ਨੇ ਕਿਹਾ ਕਿ ਪੂਰਬੀ ਲੱਦਾਖ 'ਚ ਫ਼ੌਜੀਆਂ ਦੇ ਹਟਣ ਨਾਲ ਉਮੀਦ ਹੈ ਕਿ ਸਰਹੱਦੀ ਖੇਤਰਾਂ 'ਚ ਸ਼ਾਂਤੀ ਬਹਾਲ ਹੋ ਸਕਦੀ ਹੈ ਅਤੇ ਸੰਬੰਧਾਂ ਦੀ ਪ੍ਰਗਤੀ ਦਾ ਮਾਹੌਲ ਬਣ ਸਕਦਾ ਹੈ।
ਜੰਮੂ ਕਸ਼ਮੀਰ : ਸ਼ੋਪੀਆ 'ਚ ਰਾਤ ਭਰ ਚੱਲੇ ਮੁਕਾਬਲੇ ਤੋਂ ਬਾਅਦ ਮਸਜਿਦ 'ਚ ਲੁਕਿਆ ਅੱਤਵਾਦੀ
NEXT STORY