ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਫ਼ੋਰਸਾਂ ਨਾਲ ਰਾਤ ਭਰ ਚੱਲੇ ਮੁਕਾਬਲੇ ਤੋਂ ਬਾਅਦ ਘੱਟੋ-ਘੱਟ ਇਕ ਅੱਤਵਾਦੀ ਦੇ ਮਸਜਿਦ 'ਚ ਲੁਕੇ ਹੋਣ ਦਾ ਖ਼ਦਸ਼ਾ ਹੈ, ਜਦੋਂ ਕਿ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ 'ਚ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਸ਼ੋਪੀਆ 'ਚ ਇਹ ਮੁਕਾਬਲਾ ਵੀਰਵਾਰ ਸ਼ਾਮ ਸ਼ੁਰੂ ਹੋਇਆ ਸੀ ਅਤੇ ਹੁਣ ਇਹ ਗਤੀਰੋਧ 'ਚ ਬਦਲ ਗਿਆ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਫ਼ੋਰਸ ਦੇ ਚਾਰ ਕਰਮੀ ਜ਼ਖਮੀ ਹੋ ਗਏ ਹਨ।
ਇਹ ਵੀ ਪੜ੍ਹੋ : J&K: ਸ਼ੋਪੀਆਂ ਮੁਕਾਬਲੇ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, 3 ਅੱਤਵਾਦੀ ਢੇਰ
ਪੁਲਸ ਨੇ ਇਕ ਟਵੀਟ 'ਚ ਕਿਹਾ,''ਲੁਕੇ ਹੋਏ ਅੱਤਵਾਦੀ ਦੇ ਭਰਾ ਅਤੇ ਸਥਾਨਕ ਇਮਾਮ ਸਾਹਿਬ ਨੂੰ ਅੱਤਵਾਦੀ ਨੂੰ ਬਾਹਰ ਲਿਆਉਣ ਅਤੇ ਆਤਮਸਮਰਪਣ ਕਰਨ ਲਈ ਮਸਜਿਦ ਦੇ ਅੰਦਰ ਭੇਜਿਆ ਗਿਆ ਹੈ। ਮਸਜਿਦ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ।'' ਇਸ ਤੋਂ ਪਹਿਲੇ ਦੇ ਟਵੀਟ 'ਚ ਪੁਲਸ ਨੇ ਕਿਹਾ ਸੀ ਕਿ ਅੱਤਵਾਦੀ ਸੰਗਠਨ ਅੰਸਾਰ ਗਜਵਾਤੁਲ ਹਿੰਦ ਦੇ ਮੁਖੀ ਨੂੰ ਵੀ ਘੇਰ ਲਿਆ ਗਿਆ ਹੈ। ਇਸ 'ਚ ਕਿਹਾ ਗਿਆ,''ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਏ.ਜੀ.ਯੂ.ਐੱਚ. ਦਾ ਮੁਖੀ ਘਿਰ ਗਿਆ ਹੈ।'' ਪੁਲਸ ਨੇ ਦੱਸਿਆ ਕਿ ਪੁਲਵਾਮਾ ਦੇ ਤ੍ਰਾਲ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਇਕ ਹੋਰ ਮੁਕਾਬਲੇ 'ਚ 2 ਅਣਪਛਾਤੇ ਅੱਤਵਾਦੀਆਂ ਨੂੰ ਸੁਰੱਖਿਆ ਫ਼ੋਰਸਾਂ ਨੇ ਮਾਰ ਸੁੱਟਿਆ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਅੱਤਵਾਦੀ ਸਹਿਯੋਗੀ ਗ੍ਰਿਫ਼ਤਾਰ, 60 ਕਰੋੜ ਰੁਪਏ ਦੀ ਹੈਰੋਇਨ ਜ਼ਬਤ
ਬੇਕਾਬੂ ਹੋਇਆ ਕੋਰੋਨਾ, ਦੇਸ਼ 'ਚ ਲਗਾਤਾਰ ਦੂਜੇ ਦਿਨ ਸਵਾ ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ
NEXT STORY