ਨਵੀਂ ਦਿੱਲੀ - ਭਾਰਤ ਨੇ ਵੀਰਵਾਰ ਨੂੰ ਕਾਬੁਲ ਹਵਾਈ ਅੱਡੇ ਦੇ ਕੋਲ ਹੋਏ ਜਾਨਲੇਵਾ ਬੰਬ ਧਮਾਕਿਆਂ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਧਮਾਕਿਆਂ ਨੇ ਇੱਕ ਵਾਰ ਫਿਰ ਉਸ ਜ਼ਰੂਰਤ ਨੂੰ ਜ਼ਾਹਿਰ ਕੀਤਾ ਹੈ ਕਿ ਅੱਤਵਾਦ ਵਿਰੁੱਧ ਦੁਨੀਆ ਨੂੰ ਇਕੱਠੇ ਆਉਣ ਦੀ ਜ਼ਰੂਰਤ ਹੈ। ਰੂਸੀ ਅਧਿਕਾਰੀਆਂ ਦੇ ਹਵਾਲੇ ਤੋਂ ਐਸੋਸੀਏਟਿਡ ਪ੍ਰੈੱਸ ਦੀ ਖਬਰ ਦੇ ਅਨੁਸਾਰ ਦੋ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ 13 ਲੋਕ ਮਾਰੇ ਗਏ ਹਨ ਅਤੇ 13 ਹੋਰ ਜਖ਼ਮੀ ਹੋਏ ਹਨ।
ਇਹ ਵੀ ਪੜ੍ਹੋ - ਮਊ 'ਚ ਗ਼ੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਔਰਤਾਂ ਸਮੇਤ 9 ਗ੍ਰਿਫਤਾਰ
ਵਿਦੇਸ਼ ਮੰਤਰਾਲਾ ਨੇ ਕਿਹਾ, “ਅੱਜ ਦੇ ਹਮਲਿਆਂ ਨੇ ਅੱਤਵਾਦ ਅਤੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਦੇ ਵਿਰੁੱਧ ਵਿਸ਼ਵ ਦੇ ਇੱਕਜੁਟ ਨਾਲ ਖੜ੍ਹੇ ਹੋਣ ਦੀ ਜ਼ਰੂਰਤ ਨੂੰ ਮਜ਼ਬੂਤ ਕੀਤਾ ਹੈ।” ਮੰਤਰਾਲਾ ਨੇ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਵੀ ਜ਼ਾਹਿਰ ਕੀਤੀ। ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤ ਅੱਜ ਕਾਬੁਲ ਵਿੱਚ ਹੋਏ ਬੰਬ ਧਮਾਕਿਆਂ ਦੀ ਸਖਤ ਨਿੰਦਾ ਕਰਦਾ ਹੈ। ਅਸੀਂ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵਦੇਨਾ ਜ਼ਾਹਿਰ ਕਰਦੇ ਹਾਂ।” ਮੰਤਰਾਲਾ ਨੇ ਕਿਹਾ, “ਅਸੀਂ ਜਖ਼ਮੀਆਂ ਦੇ ਠੀਕ ਹੋਣ ਦੀ ਅਰਦਾਸ ਕਰਦੇ ਹਾਂ।”
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
7 ਸਾਲ ਬਾਅਦ ਪ੍ਰੋਫੈਸ਼ਨਲ ਗੋਲਫ ਦੀ ਕਸ਼ਮੀਰ ਘਾਟੀ 'ਚ ਵਾਪਸੀ
NEXT STORY