ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਉੱਥੇ ਹੀ ਆਕਸੀਜਨ ਦੀ ਘਾਟ ਅਤੇ ਪ੍ਰਮੁੱਖ ਦਵਾਈਆਂ ਨੂੰ ਉਪਲੱਬਧ ਕਰਵਾਉਣਾ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਵਿਚ ਸੀਨੀਅਰ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਘੱਟੋ-ਘੱਟ ਅਗਲੇ 2 ਤੋਂ 3 ਸਾਲਾਂ ਤੱਕ ਲਈ ਖ਼ੁਦ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। ਮਾਹਰਾਂ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਤੱਕ ਸਾਡੇ ਕੋਲ ਅਜਿਹੀ ਓਰਲ ਦਵਾਈ ਉਪਲੱਬਧ ਨਹੀਂ ਹੋ ਜਾਂਦੀ, ਜੋ ਵਾਇਰਸ ਦਾ ਖ਼ਾਤਮਾ ਕਰ ਸਕੇ, ਉਦੋਂ ਤੱਕ ਦੇਸ਼ ਨੂੰ ਇਕ ਲੰਬੀ ਦੌੜ ਯਾਨੀ ਘੱਟੋ-ਘੱਟ ਅਗਲੇ 2-3 ਸਾਲਾਂ ਲਈ ਖ਼ੁਦ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਸਾਵਧਾਨ! ਮਈ ਮਹੀਨੇ ਸਿਖ਼ਰ 'ਤੇ ਹੋਵੇਗਾ 'ਕੋਰੋਨਾ', ਇਕ ਦਿਨ 'ਚ ਆ ਸਕਦੇ ਨੇ ਇੰਨੇ ਲੱਖ ਨਵੇਂ ਮਾਮਲੇ
ਮਾਹਰਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮੌਜੂਦਾ ਡਰਾਉਣੀ ਸਥਿਤੀ ਦੇ ਉਲਟ ਅਗਲੇ ਕੁਝ ਸਾਲਾਂ ਲਈ ਚੰਗੀ ਤਰ੍ਹਾਂ ਨਾਲ ਯੋਜਨਾ ਬਣਾਉਣ ਦੀ ਜ਼ਰੂਰਤ ਹੈ। ਕਿਉਂਕਿ ਲਾਗ਼ ਦੇ ਇਕ ਮੌਸਮੀ ਫ਼ਲੂ ਵਰਗੀ ਬੀਮਾਰੀ ਦੇ ਤੌਰ 'ਤੇ ਰਹਿਣ ਦੀ ਸੰਭਾਵਨਾ ਹੈ। ਇਕ ਇਨਫੈਕਸ਼ਨ ਰੋਗ ਮਾਹਰ ਨੇ ਕਿਹਾ,''ਭਵਿੱਖ ਇਕ ਰਹੱਸ ਬਣਿਆ ਹੋਇਆ ਹੈ। ਜੇਕਰ ਸਟਰੇਨ ਇਨਫਕੈਸ਼ਨ ਬਣੇ ਰਹਿੰਦੇ ਹਨ ਤਾਂ ਕੋਵਿਡ ਲੰਬੇ ਸਮੇਂ ਤੱਕ ਜਾਰੀ ਰਹਿ ਸਕਦਾ ਹੈ ਅਤੇ ਇਹ ਆਉਣ ਵਾਲੇ ਸਾਲਾਂ 'ਚ ਸਾਡੇ 'ਤੇ ਜ਼ੋਰਦਾਰ ਵਾਰ ਕਰ ਸਕਦਾ ਹੈ।
ਇਹ ਵੀ ਪੜ੍ਹੋ : ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਰੇਪ ਦਾ ਦੋਸ਼ੀ ਨਿਤਯਾਨੰਦ ਮੁੜ ਚਰਚਾ 'ਚ, ਆਪਣੇ ਦੇਸ਼ 'ਕੈਲਾਸਾ' ’ਚ ਭਾਰਤੀਆਂ ਦੀ ਐਂਟਰੀ ’ਤੇ ਲਾਈ ਪਾਬੰਦੀ
NEXT STORY