ਨਵੀਂ ਦਿੱਲੀ– ਕੋਰੋਨਾ ਮਰੀਜ਼ਾਂ ਦੀ ਗਿਣਤੀ ਭਾਰਤ ’ਚ ਲਗਾਤਾਰ ਵਧਦੀ ਜਾ ਰਹੀ ਹੈ, ਅਜਿਹੇ ’ਚ ਹਸਪਤਾਲਾਂ ’ਚ ਬੈੱਡਾਂ ਦੀ ਕਮੀ ਹੋ ਗਈ ਹੈ। ਇਸ ਸਮੇਂ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ RT-PCR ਟੈਸਟ ਪਾਜ਼ੇਟਿਵ ਆ ਵੀ ਜਾਂਦਾ ਹੈ ਤਾਂ ਵੀ ਤੁਹਾਨੂੰ ਤੁਰੰਤ ਹਸਪਤਾਲ ’ਚ ਦਾਖਲ ਹੋਣ ਦੀ ਲੋੜ ਨਹੀਂ ਹੈ। ਜ਼ਿਆਦਾਤਰ ਕੋਰੋਨਾ ਪਾਜ਼ੇਟਿਵ ਮਰੀਜ਼ ਘਰ ’ਚ ਇਕਾਂਤਵਾਸ ਦੌਰਾਨ ਇਲਾਜ ਕਰਵਾ ਕੇ ਹੀ ਠੀਕ ਹੋ ਰਹੇ ਹਨ।
ਇਹ ਵੀ ਪੜ੍ਹੋ– ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3 ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ
ਇਸ ਗੱਲ ਨੂੰ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਾਉਣ ਲਈ ਸਰਕਾਰ ਦੇ MyGovIndia ਪੋਰਟਲ ’ਤੇ ਇਕ ਵੀਡੀਓ ਮੈਸੇਜ ਵੀ ਪੋਸਟ ਕੀਤਾ ਗਿਆ ਹੈ ਜਿਸ ਵਿਚ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਡਾਕਟਰ ਸੀ.ਐੱਸ. ਪ੍ਰਮੇਸ਼ ਤੁਹਾਨੂੰ ਐਨੀਮੇਸ਼ਨ ਰਾਹੀਂ ਜ਼ਰੂਰੀ ਜਾਣਕਾਰੀ ਦੇ ਰਹੇ ਹਨ।
ਇਹ ਵੀ ਪੜ੍ਹੋ– ਆਕਸੀਜਨ, ICU ਬੈੱਡ, ਵੈਂਟੀਲੇਟਰ ਨੂੰ ਲੈ ਕੇ ਘਬਰਾਓ ਨਾ, ਜਾਣੋ ਮਰੀਜ਼ ਨੂੰ ਕਦੋਂ ਪੈਂਦੀ ਹੈ ਇਨ੍ਹਾਂ ਦੀ ਲੋੜ
ਇਹ ਵੀ ਪੜ੍ਹੋ– ਮਾਂ ਦੀ ਮੌਤ ਦਾ ਸਦਮਾ ਨਾ ਸਹਿ ਸਕੀ ਧੀ, ਹਸਪਤਾਲ ਦੀ ਚੌਥੀ ਮੰਜ਼ਲ ਤੋਂ ਮਾਰੀ ਛਾਲ, ਵੀਡੀਓ ਬਣਾਉਂਦੇ ਰਹੇ ਲੋਕ
ਤੁਸੀਂ ਜੇਕਰ ਘਰ ’ਚ ਹੀ ਚੰਗੇ ਨਿਊਟ੍ਰਿਸ਼ਨ ਵਾਲਾ ਭੋਜਨ, ਯੋਗਾ ਅਤੇ ਕਸਰਤ ਕਰੋਗੇ ਤਾਂ ਤੁਹਾਨੂੰ ਇਸ ਨਾਲ ਕਾਫੀ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਘਰ ’ਚ ਤੁਹਾਨੂੰ ਬੁਖਾਰ ਅਤੇ ਆਕਸੀਜਨ ਲੈਵਲ ਨੂੰ ਟ੍ਰੈਕ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਮਰੇ ’ਚ ਹੀ 6 ਮਿੰਟ ਤਕ ਪੈਦਲ ਵੀ ਚੱਲੋ ਪਰ ਇਸ ਤੋਂ ਪਹਿਲਾਂ ਅਤੇ ਬਾਅਦ ’ਚ ਐਕਸੀਜਨ ਲੈਵਲ ਨੂੰ ਚੈੱਕ ਕਰਦੇ ਰਹੋ। ਜੇਕਰ ਇਸ ਵਿਚ 4 ਫੀਸਦੀ ਜਾਂ ਇਸ ਤੋਂ ਜ਼ਿਆਦਾ ਦੀ ਗਿਰਾਵਟ ਆਉਂਦੀ ਹੈ ਤਾਂ ਹਸਪਤਾਲ ਜਾਣਾ ਬਿਹਤਰ ਹੋਵੇਗਾ। ਧਿਆਨ ਰਹੇ ਕਿ ਤੁਹਾਨੂੰ ਦਿਨ ’ਚ 2 ਤੋਂ 3 ਵਾਰ ਆਪਣਾ ਆਕਸੀਜਨ ਲੈਵਲ ਦਾ ਟੈਸਟ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ– ਜਨਵਰੀ ਤੋਂ ਹੁਣ ਤਕ ਕੋਰੋਨਾ ਵੈਕਸੀਨ ਦੀਆਂ 44 ਲੱਖ ਤੋਂ ਜ਼ਿਆਦਾ ਖੁਰਾਕਾਂ ਬਰਬਾਦ, RTI ਦਾ ਖੁਲਾਸਾ
ਕੋਰੋਨਾ ਨਾਲ ਪੀੜਤ ਕਰਨਾਟਕ ਦੇ CM ਯੇਦੀਯੁਰੱਪਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ
NEXT STORY