ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਇਕ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ ਭਾਰਤ ਅਤੇ ਮਾਲਦੀਵ ਕੋਵਿਡ-19 ਨਾਲ ਪੈਦਾ ਹੋਏ ਸਿਹਤ ਅਤੇ ਆਰਥਿਕ ਚਿੰਤਾਵਾਂ ਦਾ ਮੁਕਾਬਲਾ ਕਰਨ ਲਈ ਇਕ-ਦੂਜੇ ਦਾ ਸਹਿਯੋਗ ਜਾਰੀ ਰੱਖਣਗੇ। ਮੋਦੀ ਨੇ ਇਹ ਗੱਲ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦੇ ਇਕ ਟਵੀਟ ਦੇ ਜਵਾਬ 'ਚ ਕਹੀ। ਸੋਲਿਹ ਨੇ ਉਨ੍ਹਾਂ ਦੇ ਦੇਸ਼ ਦੀ ਵਿੱਤੀ ਮਦਦ ਕਰਨ ਲਈ ਮੋਦੀ ਨੂੰ ਧੰਨਵਾਦ ਦਿੱਤਾ ਸੀ। ਸੋਲਿਹ ਨੇ ਕਿਹਾ,''ਮਾਲਦੀਵ ਨੂੰ ਜਦੋਂ ਵੀ ਦੋਸਤ ਦੀ ਜ਼ਰੂਰਤ ਮਹਿਸੂਸ ਹੋਈ ਹੈ, ਭਾਰਤ ਨੇ ਹਮੇਸ਼ਾ ਉਸ ਦੀ ਮਦਦ ਕੀਤੀ ਹੈ। 25 ਕਰੋੜ ਡਾਲਰ ਦੀ ਵਿੱਤੀ ਮਦਦ ਦੇ ਰੂਪ 'ਚ ਮਦਦਗਾਰ ਅਤੇ ਗੁਆਂਢੀ ਹੋਣ ਦੀ ਭਾਵਨਾ ਦਿਖਾਉਣ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਅਤੇ ਉੱਥੇ ਦੀ ਜਨਤਾ ਦਾ ਦਿਲੋਂ ਦਾ ਸ਼ੁਕਰੀਆ ਕਰਦਾ ਹਾਂ।''
ਇਸ ਦੇ ਜਵਾਬ 'ਚ ਮੋਦੀ ਨੇ ਟਵੀਟ ਕੀਤਾ,''ਰਾਸ਼ਟਰਪਤੀ ਸੋਲਿਹ, ਤੁਹਾਡੀਆਂ ਭਾਵਨਾਵਾਂ ਦਾ ਅਸੀਂ ਆਦਰ ਕਰਦੇ ਹਾਂ। ਇਕ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ ਭਾਰਤ ਅਤੇ ਮਾਲਦੀਵ ਕੋਵਿਡ-19 ਤੋਂ ਪੈਦਾ ਹੋਏ ਸਿਹਤ ਅਤੇ ਆਰਥਿਕ ਚਿੰਤਾਵਾਂ ਦਾ ਮੁਕਾਬਲੇ ਲਈ ਇਕ-ਦੂਜੇ ਦਾ ਸਹਿਯੋਗ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸ਼ੁੱਭਕਾਮਨਾਵਾਂ ਉਨ੍ਹਾਂ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਦੀ ਜ਼ਿੰਦਗੀ ਬਣਾਉਣ ਦੀ ਦਿਸ਼ਾ 'ਚ ਸੇਵਾ ਅਤੇ ਕੰਮ ਕਰਨ 'ਚ ਮਜ਼ਬੂਤੀ ਦੇਵੇਗੀ। ਦੱਸਣਯੋਗ ਹੈ ਕਿ ਭਾਰਤ ਨੇ ਐਤਵਾਰ ਨੂੰ ਕੋਵਿਡ-19 ਮਹਾਮਾਰੀ ਦੇ ਅਰਥ ਵਿਵਸਥਾ 'ਤੇ ਪਏ ਪ੍ਰਭਾਵ ਨਾਲ ਨਜਿੱਠਣ 'ਚ ਮਦਦ ਲਈ ਮਾਲਦੀਵ ਨੂੰ 25 ਕਰੋੜ ਰੁਪਏ ਦੀ ਵਿੱਤੀ ਮਦਦ ਉਪਲੱਬਧ ਕਰਵਾਈ ਹੈ।
ਹਰਿਆਣਾ ’ਚ 6 ਮਹੀਨਿਆਂ ਬਾਅਦ ਮੁੜ ਖੁੱਲ੍ਹੇ ਸਕੂਲ
NEXT STORY